ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਿਆਂ ਦੀ ਕਚਹਿਰੀ ਵਿੱਚ ਕਾਨੂੰਨ ਤੋਂ ਵੱਡਾ ਕੁੱਝ ਨਹੀ ਹੁੰਦਾ। ਪਰ ਅਫਸੋਸ ਬਹੁਤ ਸਾਰੇ ਮੁੱਲਕਾਂ ਵਿੱਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂੰਨ ਦੀਆਂ ਧੱਜੀਆਂ ਉੱਡਾ ਆਪਣੀਆਂ ਮਨ ਮਰਜੀਆਂ ਕਰਦੇ ਹਨ। ਯਰੋਪ ਹੋਵੇ ਜਾਂ ਕਨੇਡਾ-ਅਮਰੀਕਾ । ਕਾਨੂੰਨ ਤੋਂ ਉੱਪਰ ਕੋਈ ਨਹੀਂ ਹੁੰਦਾ ਚਾਹੇ ਦੇਸ਼ ਦਾ ਹੁਕਮਰਾਨ ਹੋਵੇ ਜਾ ਆਮ ਨਾਗਰਿਕ । ਇਸ ਦੀ ਮਿਸਾਲ ਨਾਰਵੇ ਵਿੱਚ ਵੇਖਣ ਨੂੰ ਮਿਲੀ। ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੂਲਬਰਗ ਦੇ ਆਪਣੇ ਜਨਮ ਦਿਨ ਦੀ ਪਰਿਵਾਰਿਕ ਪਾਰਟੀ ਵਿੱਚ ਕਰੋਨਾ ਕਾਰਨ ਦੇਸ਼ ਵਿੱਚ ਲਗਾਈਆਂ ਪਾਬੰਦੀਆਂ ਅਨੁਸਾਰ 10 ਤੋਂ ਵੱਧ ਯਾਨੀ 13 ਵਿਅਕਤੀ ਸ਼ਾਮਿਲ ਸਨ ਅਤੇ ਮੀਡੀਆ ਵਿੱਚ ਇਹ ਖਬਰ ਅੱਗ ਵਾਂਗ ਫੈਲ ਗਈ। ਜਿਸ ਤੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੇ ਸੱਭ ਲਈ ਸਾਵਧਾਨੀ ਵੱਜੋਂ ਬਣਾਏ ਗਏ ਕਾਨੂੰਨ ਨੂੰ ਤੋੜਨ ਤੇ ਜਨਤੱਕ ਤੌਰ ਤੇ ਮਾਫੀ ਮੰਗੀ । ਪੁਲੀਸ ਵੱਲੋ ਜੁਰਮਾਨੇ ਵੱਜੋਂ ਲਗਾਏ 20000 ਕਰੋਨਰ (ਨਾਰਵੀਜੀਅਨ ਕਰੰਸੀ) ਦਾ ਜੁਰਮਾਨਾ ਕਬੂਲਦੇ ਹੋਏ ਨਾਰਵੇ ਦੇ ਕਾਨੂੰਨ ਨੂੰ ਸਿਰਮੋਰ ਦੱਸਿਆ। ਇਹ ਖਬਰ ਦੁਨੀਆਂਭਰ ਦੇ ਮੀਡੀਆ ਵਿੱਚ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਕਾਨੂੰਨ ਤੋਂ ਵੱਡਾ ਕੁੱਝ ਨਹੀ ਹੈ। ਕਾਸ਼, ਹਰ ਮੁੱਲਕ ਦੀ ਅਫਸ਼ਰਸ਼ਾਹੀ ਤੇ ਹੁਕਮਰਾਨ ਨਾਰਵੇ ਦੀ ਪ੍ਰਧਾਨ ਮੰਤਰੀ ਵਾਂਗ ਆਪਣੇ – ਆਪਣੇ ਦੇਸ਼ ਦੇ ਕਾਨੂੰਨਾਂ ਦਾ ਸਹੀ ਢੰਗ ਨਾਲ ਪਾਲਣ ਕਰਨ ਅਤੇ ਅਹੁਦੇ ਦੇ ਨਸ਼ੇ ਵਿੱਚ ਕਾਨੂੰਨਾਂ ਦੀ ਉਲੰਘਣਾ ਨਾ ਕਰਨ।
ਕਰੋਨਾ ਪਾਬੰਦੀਆਂ ਦੀਆਂ ਉਲੰਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਦੇ ਹੋਏ 20000 ਕਰੋਨਰ ਦਾ ਜੁਰਮਾਨਾ ਸਵੀਕਾਰ ਕੀਤਾ
This entry was posted in ਅੰਤਰਰਾਸ਼ਟਰੀ.