ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪੰਜ਼ ਸਦੀਆਂ ਪੁਰਾਣੇ ਪੌਂਟ ਨੈਫ ਨਾਂ ਦਾ ਪੁੱਲ ਨੂੰ ਮਰੁੰਮਤ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਹੈ। ਇਹ ਪੈਰਿਸ ਵਿੱਚ ਮਜ਼ਬੂਤ ਅਤੇ ਖੂਬਸੂਰਤ ਪੱਥਰਾਂ ਦਾ ਬਣਿਆ ਸਭ ਤੋਂ ਪਹਿਲਾ ਤੇ ਤੀਸਰਾ ਲੰਬਾ ਪੁਲ ਹੈ। ਜੋ 1578 ਤੋਂ ਸ਼ੁਰੂ ਹੋ ਕੇ 1607 ਵਿੱਚ ਬਣ ਕੇ ਤਿਆਰ ਹੋਇਆ ਸੀ। ਜਿਸ ਨੂੰ ਇੰਜ਼ੀਨੀਅਰ ਬੇਪਟਇਸਟ ਏਡਰੋਟ ਦੁ ਸੇਰਸੋ ਨੇ ਤਿਆਰ ਕੀਤਾ ਸੀ। ਇਹ 238 ਮੀਟਰ ਲੰਬੇ ਤੇ 20 ਮੀਟਰ ਚੌੜੇ ਪੁੱਲ ਦਾ ਹੈਨਰੀ 4 ਨੇ ਖੁਦ ਉਦਘਾਟਨ ਕੀਤਾ ਸੀ। ਜਿਸ ਦਾ ਘੋੜ ਸਵਾਰ ਬੁੱਤ ਵੀ ਨੇੜੇ ਹੀ ਸਥਾਪਤ ਕੀਤਾ ਹੋਇਆ ਹੈ। ਕਾਰੀਗਰਾਂ ਵਲੋਂ ਪੱਥਰਾਂ ਉਪਰ ਕੀਤੀ ਗਈ ਮੀਨਾਕਾਰੀ ਤੇ ਰਗੜਾਈ ਤੋਂ ਬਾਅਦ ਸ਼ੀਸੇ ਤੇ ਛੋਟੀਆਂ ਗਰਿਲਾਂ ਵੀ ਫਿੱਟ ਕੀਤੀਆਂ ਗਈਆਂ ਹਨ। ਪਹਿਲਾਂ ਪਹਿਲਾਂ ਇਸ ਉਪਰ ਆਰਜੀ ਦੁਕਾਨਾਂ ਵੀ ਬਣਾਈਆਂ ਹੋਈਆਂ ਸਨ। ਜਿਹਨਾਂ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਮਹੱਤਵ ਪੂਰਨ ਮਰੁੰਮਤ 1989 ਤੋਂ ਲੈ ਕੇ 2007 ਵਿੱਚ ਭਾਵ 18 ਸਾਲ ਵਿੱਚ ਕੀਤੀ ਗਈ ਸੀ।ਪਿਛਲੇ ਸਾਲ ਕੀਤੀ ਗਈ ਮਰੁੰਮਤ ਉਪਰ ਨੌ ਲੱਖ ੲੈਰੋ ਦੇ ਕਰੀਬ ਖਰਚ ਆਇਆ ਹੈ। ਸਾਲ 1889 ਵਿੱਚ ਇਸ ਨੂੰ ਇਤਿਹਾਸਕ ਸਮਾਰਕ ਐਲਾਨਿਆਂ ਗਿਆ ਸੀ। 1991 ਵਿੱਚ ਯੂਨੇਸਕੋ ਨੇ ਵਿਸ਼ਵ ਵਿਰਾਸਤ ਦਾ ਦਰਜ਼ਾ ਵੀ ਦੇ ਦਿੱਤਾ ਹੇ। ਪੌਨ ਨੈਫ ਨਾਂ ਦਾ ਇਸ ਪੁਲ ਨੇ ਪੰਜ਼ ਸਦੀਆਂ ਬਾਅਦ ਵੀ ਆਪਣੀ ਸ਼ਾਨ ਬਰਕਰਾਰ ਰੱਖੀ ਹੋਈ ਹੈ।
ਪੈਰਿਸ ਦੇ ਪੰਜ਼ ਸਦੀਆਂ ਪੁਰਾਣੇ ਪੁੱਲ ਨੂੰ ਮਰੁੰਮਤ ਤੋਂ ਬਾਅਦ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ
This entry was posted in ਅੰਤਰਰਾਸ਼ਟਰੀ.