ਭਦੌੜ, (ਸਤਨਾਮ ਸੰਧੂ)- ਸਥਾਨਕ ਕਸਬੇ ਵਿੱਚ ਪੰਜਾਬ ਰਾਜ਼ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਭਾਰੀ ਨੁਕਸਾਨ ਵਾਲੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਚੋਰੀ ਕਰਨ ਵਾਲੇ ਇੱਕ ਨਸ਼ਈ ਨੂੰ ਮੌਕੇ ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਜਸਵੀਰ ਸਿੰਘ ਜੇ. ਈ ਨੇ ਦੱਸਿਆ ਕਿ ਉਸ ਦੀ ਰਾਤ ਸਮੇ ਦੀ ਡਿਊਟੀ ਸੀ ਤੇ ਓਹ ਜਦ ਆਪਣੇ ਕੁਆਟਰ ਵਿੱਚ 9 ਕੁ ਵਜ਼ੇ ਦੇ ਕਰੀਬ ਆਪਣੀ ਰੋਟੀ ਵਾਲਾ ਟਿਫ਼ਨ ਲੈਣ ਆਏ ਤਾਂ ਕੁਆਟਰ ਦਾ ਜਿੰਦਾ ਗਾਇਬ ਸੀ ਤੇ ਜਦ ਉਹਨਾਂ ਨੇ ਅੱਗੇ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਬੋਰੀ ਵਿੱਚ ਬਿਜ਼ਲੀ ਸਪਲਾਈ ਦਾ ਸਮਾਨ ਪਾ ਰਿਹਾ ਸੀ ਤਾਂ ਚੋਰ ਨੂੰ ਕਿਸੇ ਦੇ ਆਉਣ ਵਾਲੇ ਸ਼ੱਕ ਹੋਇਆ ਤਾਂ ਓਹ ਕਮਰੇ ਵਿੱਚ ਪਈ ਫ਼ਰਿਜ਼ ਦੇ ਪਿੱਛੇ ਲੁਕ ਗਿਆ। ਇਸ ਦੌਰਾਨ ਜਸਵੀਰ ਸਿੰਘ ਜੇ. ਈ ਨੇ ਉਸ ਕਮਰੇ ਦੇ ਦਰਵਾਜੇ ਨੂੰ ਬਾਹਰੋ ਬੰਦ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਦੌਰਾਨ ਮੌਕੇ ਤੇ ਜਰਨੈਲ ਸਿੰਘ ਏ. ਐਸ. ਆਈ ਨੇ ਉਕਤ ਚੋਰ ਨੂੰ ਜਦ ਬਾਹਰ ਕੱਢਿਆ ਤਾਂ ਓਹ ਇਸ ਦਫਤਰ ਵਿੱਚ ਕੰਮ ਕਰਦੇ ਇੱਕ ਸਥਾਨਕ ਬਿਜ਼ਲੀ ਕਰਮਚਾਰੀ ਦਾ ਲੜਕਾ ਸੀ ਜੋ ਨਸ਼ੇ ਦੀ ਹਾਲਤ ਵਿੱਚ ਸੀ ਤੇ ਜਿਸ ਦੀ ਪਹਿਚਾਣ ਰਛਪਾਲ ਸਿੰਘ ਉਰਫ ਪਾਲੀ ਪੁੱਤਰ ਜੋਗਿੰਦਰ ਸਿੰਘ ਵੱਲੋਂ ਹੋਈ ਹੈ ਤੇ ਪੁਲਿਸ ਨੇ ਉਸ ਲਿਜਾਕੇ ਥਾਣੇ ਬੰਦ ਕਰ ਦਿੱਤਾ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਦੀਪ ਸਿੰਘ ਜੇ. ਈ ਨੇ ਦੱਸਿਆ ਕਿ ਇਸ ਚੋਰੀ ਨੂੰ ਅੱਠ ਵਜ਼ੇ ਸਾਮ ਦੇ ਹੀ ਕਰਨ ਦਾ ਅੰਜਾਮ ਦਿੱਤਾ ਗਿਆ। ਇਸ ਬਾਰੇ ਉਹਨਾਂ ਨੇ ਕਿਹਾ ਕਿ ਸਵੇਰੇ ਸਾਨੂੰ ਬਾਬੂ ਸਿੰਘ ਸਹਾਇਕ ਲਾਇਨਮੈਨ ਨੇ ਦੱਸਿਆ ਕਿ ਓਹ ਜਦ ਸਾਮ ਵੇਲੇ ਘਰ ਤੋ ਆ ਰਿਹਾ ਸੀ ਤਾਂ ਉਸ ਨੇ ਇੱਕ ਪੀਟਰ ਰੇਹੜਾ ਦਫ਼ਤਰ ਅੰਦਰ ਖੜ੍ਹਾ ਦੇਖਿਆ ਸੀ। ਉਹਨਾਂ ਨੇ ਦੱਸਿਆ ਕਿ ਇਸ ਵਿੱਚ ਅਣਪਛਾਤੇ ਵਿਅਕਤੀਆਂ ਨੇ ਸਟੋਰ ਅੰਦਰ ਪਏ ਸਮਾਨ ਦੇ ਜਿੰਦੇ ਭੰਨ ਕੇ ਸਿਲਵਰ ਤਾਰਾਂ ਰੋਲ, ਕੰਨੈਟਰ ਅਤੇ ਹਰ ਵੀ ਭਾਰੀ ਸਮਾਨ ਨੂੰ ਅਤੇ ਇੱਕ ਬਾਹਰ ਪਏ ਟ੍ਹਾਂਨਸਫਾਰਮ ਦਾ ਤੇਲ ਵੀ ਚੋਰੀ ਕਰਕੇ ਲੈ ਗਏ ਇਸ ਸਾਰੇ ਸਮਾਨ ਦੀ ਕੀਮਤ ਢਾਈ ਲੱਖ ਦੇ ਕਰੀਬ ਬਣਦੀ ਹੈ। ਇਸ ਮੌਕੇ ਮਹਿੰਦਰ ਸਿੰਘ ਕੋਠੇ, ਸੂਰਜ਼ ਸਿੰਘ, ਬਲੌਰ ਸਿੰਘ, ਗੁਰਦੀਪ ਸਿੰਘ ਅਦਿ ਬਿਜ਼ਲੀ ਕਰਮਚਾਰੀ ਹਾਜ਼ਿਰ ਸੀ। ਜ਼ਿਕਰਯੋਗ ਹੈ ਕਿ ਉਕਤ ਚੋਰ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀਆਂ ਕਰਦਾ ਸੀ ਤੇ ਓਹ ਚੋਰੀਆਂ ਕਰਨ ਗਿਆ ਬਹੁਤ ਵਾਰੀ ਲੋਕਾਂ ਅਤੇ ਪੁਲਿਸ ਦੇ ਹੱਥੇ ਵੀ ਚੜ੍ਹ ਚੁਕਿਆ ਹੈ। ਇਸ ਸਬੰਧੀ ਏ. ਐਸ. ਆਈ ਜਰਨੈਲ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਕਰ ਰਹੇ ਹਨ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਬਿਜ਼ਲੀ ਮੁਲਾਜਮ ਦੇ ਲੜਕੇ ਵੱਲੋਂ ਪਾਵਰ ਕਾਰਪੋਰੇਸ਼ਨ ਦੀਆਂ ਕਲੋਨੀਆਂ ਵਿੱਚ ਚੋਰੀ
This entry was posted in ਪੰਜਾਬ.