ਮਾਵਾਂ ਸਿਰਫ਼
ਠੰਡੀਆਂ ਛਾਵਾਂ ਹੀ ਨਹੀਂ ਹੁੰਦੀਆਂ…
ਕਦੇ ਕਦੇ
ਲੋੜ ਪੈਣ ‘ਤੇ
ਵੈਰੀ ਲਈ ਅੰਗਿਆਰ ਵੀ ਬਣਦੀਆਂ…
ਟੈਰੇਸਾ ਵਰਗਾ ਪ੍ਰੇਮ
ਗੁਜਰੀ ਵਰਗਾ ਸੰਤੋਖ
ਸਵਿੱਤਰੀ ਵਰਗਾ ਗਿਆਨ
ਅਤੇ
ਪਾਵੇਲ ਦੀ ‘ਮਾਂ’ ਵਰਗਾ
ਜਜਬਾ…
ਮਾਵਾਂ ਢਾਲ ਲੈਂਦੀਆਂ
ਆਪਣੇ ਆਪ ਨੂੰ
ਹਲਾਤਾਂ ਅਨੁਸਾਰ…
ਪਰ
ਮਾਵਾਂ ਸਿਰਫ਼
ਠੰਡੀਆਂ ਛਾਵਾਂ ਨਹੀਂ ਹੁੰਦੀਆਂ…