ਪੈਰਿਸ, (ਸੁਖਵੀਰ ਸਿੰਘ ਸੰਧੂ) – ਵਿਦੇਸ਼ਾਂ ਵਿੱਚ ਵਿੱਚਰ ਰਹੇ ਐੈਂਨ.ਆਰ.ਆਈ.ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਐਂਨ.ਆਰ.ਆਈ.ਸਭਾ ਪੰਜਾਬ ਬਣਾਈ ਹੋਈ ਹੈ।ਜਿਸ ਦੀਆਂ ਸ਼ਾਖਾਂ ਵਿਦੇਸ਼ਾਂ ਵਿੱਚ ਵੀ ਕਾਈਮ ਕੀਤੀਆਂ ਹੋਈਆਂ ਹਨ।ਇਸ ਲੜੀ ਤਹਿਤ ਹੀ ਇੱਕ ਸ਼ਾਖਾ ਫਰਾਂਸ ਵਿੱਚ ਵੀ ਸਥਾਪਤ ਕੀਤੀ ਹੋਈ ਹੈ।ਇਸ ਸਭਾ ਨੇ ਫਰਾਂਸ ਵਿੱਚ ਲੰਬੇ ਅਰਸੇ ਤੋਂ ਰਹਿ ਰਹੇ ਸ.ਬਲਦੇਵ ਸਿੰਘ ਘੁੰਮਣ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।ਜਿਸ ਤੇ ਪੰਜਾਬੀ ਭਾਈਚਾਰੇ ਨੇ ਖੁਸ਼ੀ ਜਾਹਰ ਕੀਤੀ ਹੈ।ਬਲਦੇਵ ਸਿੰਘ ਘੁੰਮਣ ਨੇ ਨਿਯੁਕਤੀ ਤੋਂ ਬਾਅਦ ਗੱਲਬਾਤ ਦੌਰਾਨ ਕਿਹਾ ਹੈ,ਕਿ ਮੈਂ ਐਂਨ.ਆਰ.ਆਈ.ਸਭਾ ਪੰਜਾਬ ਦੇ ਪ੍ਰਧਾਨ ਸ.ਕ੍ਰਿਪਾਲ ਸਿੰਘ ਜੀ ਸਹੋਤਾ ਅਤੇ ਵਾਈਸ ਪ੍ਰਧਾਨ ਸ. ਸੁਰਿੰਦਰ ਸਿੰਘ ਜੀ ਰਾਣਾ ਦਾ ਤਹਿ ਦਿਲੋਂ ਧੰਨਵਾਦੀ ਹਾਂ।ਜਿਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਹੈ।ਮੈਂ ਇਸ ਜੁਮੇਵਾਰੀ ਨੂੰ ਤਨ ਮਨ ਤੇ ਸੁਹਿਰਦਾ ਨਾਲ ਨਿਭਵਾਂਗਾ।ਉਹਨਾਂ ਨੇ ਫਰਾਂਸ ਵਿੱਚ ਵਸਦੇ ਐਂਨ ਆਰ.ਆਈ. ਪੰਜਾਬੀ ਭਾਈਚਾਰੇ ਨੂੰ ਵੱਧ ਤੋਂ ਵੱਧ ਸਭਾ ਨਾਲ ਜੁੜਣ ਦੀ ਅਪੀਲ ਕੀਤੀ ਹੈ।ਤਾਂ ਕਿ ਆਪਾਂ ਸਭ ਮਿਲ ਕੇ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭ ਸਕੀਏ।
ਐਨ.ਅਰ.ਆਈ.ਸਭਾ ਪੰਜਾਬ ਨੇ ਫਰਾਂਸ ਵਿੱਚ ਸ.ਬਲਦੇਵ ਸਿੰਘ ਘੁੰਮਣ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ।
This entry was posted in ਅੰਤਰਰਾਸ਼ਟਰੀ.