ਗਲਾਸਗੋ/ ਲੂਟਨ (ਮਨਦੀਪ ਖੁਰਮੀ ਹਿੰਮਤਪੁਰਾ) – ਸ਼ੁੱਕਰਵਾਰ ਨੂੰ ਲੂਟਨ ਏਅਰਪੋਰਟ ਦੇ ਰਵਾਨਗੀ ਲੌਂਜ ਵਿੱਚ ਝਗੜਾ ਹੋਣ ਤੋਂ ਬਾਅਦ ਤਿੰਨ ਯਾਤਰੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਏਅਰਪੋਰਟ ਵਿੱਚ ਇਹ ਝਗੜਾ ‘ਏਅਰਸਾਈਡ’ ਜ਼ੋਨ ਵਿੱਚ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਮੁਸਾਫਿਰ ਇੱਕ ਦੂਜੇ ਨਾਲ ਝੜਪ ਪਏ। ਇਸ ਝਗੜੇ ਬਾਰੇ ਇੱਕ ਵੇਖਣ ਵਾਲੇ ਮੁਸਾਫਿਰ ਵੱਲੋਂ ਬਣਾਈ ਗਈ ਵੀਡੀਓ ਵਿੱਚ ਉੱਤਰੀ ਲੰਡਨ ਟਰਮੀਨਲ ਦੇ ਫਰਸ਼ ‘ਤੇ ਖੂਨ ਦੇ ਨਿਸ਼ਾਨ ਦਿਖਾਏ ਗਏ ਸਨ। ਇਸ ਝਗੜੇ ਵਿੱਚ ਘੱਟੋ ਘੱਟ ਇੱਕ ਦਰਜਨ ਲੋਕ ਸ਼ਾਮਿਲ ਹੋਏ ਜਦਕਿ ਕਈ ਦੂਜਿਆਂ ਨੂੰ ਚੀਕਦੇ ਅਤੇ ਇੱਕ ਦੂਜੇ ਨੂੰ ਰੋਕਣ ਦੀ ਬੇਨਤੀ ਕਰਦਿਆਂ ਸੁਣਿਆ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਘਟਨਾ ‘ਤੇ ਹੈਰਾਨਗੀ ਪ੍ਰਗਟ ਕੀਤੀ ਹੈ। ਜਦਕਿ ਬੈੱਡਫੋਰਡਸ਼ਾਇਰ ਪੁਲਿਸ ਦੁਆਰਾ ਇਸ ਝਗੜੇ ਦੀ ਜਾਂਚ ਕੀਤੀ ਜਾ ਕਰ ਰਹੀ ਹੈ।
ਯੂਕੇ ‘ਚ ਲੂਟਨ ਏਅਰਪੋਰਟ ‘ਤੇ ਮੁਸਾਫਰਾਂ ਦੇ ਝਗੜੇ ਕਾਰਨ ਤਿੰਨ ਜ਼ਖਮੀ ਅਤੇ 17 ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.