ਇਕ ਦੂਜੇ ਤੇ ਚਿੱਕੜ ਸੁੱਟਣ,
ਦੇਸ਼ ਮੇਰੇ ਦੇ ਨੇਤਾ।
ਕੁਰਸੀ ਖਾਤਿਰ ਮਿੱਟੀ ਪੁੱਟਣ,
ਦੇਸ਼ ਮੇਰੇ ਦੇ ਨੇਤਾ।
ਪੜ੍ਹੇ- ਲਿਖੇ ਤੇ ਬੜੇ ਸਿਆਣੇ
ਬੋਲਣ ਊਟ-ਪੁਟਾਂਗ
ਗੱਲਾਂ-ਗੱਲਾਂ ਵਿਚ ਹੀ ਕੁੱਟਣ,
ਦੇਸ਼ ਮੇਰੇ ਦੇ ਨੇਤਾ।
ਸ਼ੌਂਕਣ ਵਾਂਗਰ ਮਿਹਣੇ ਦਿੰਦੇ
ਕਰਦੇ ਬੜੀ ਲੜਾਈ
ਬਣ ਕੇ ਮੰਤਰੀ ਮੌਜਾਂ ਲੁੱਟਣ,
ਦੇਸ਼ ਮੇਰੇ ਦੇ ਨੇਤਾ।
ਧਰਮ ਦੇ ਨਾਂ ਤੇ ਮੰਗਣ ਵੋਟਾਂ
ਲੋਕਾਂ ਨੂੰ ਭੜਕਾਉਂਦੇ
ਬਾੱਬਿਆ ਦੇ ਉਹ ਗੋਡੇ ਘੁੱਟਣ,
ਦੇਸ਼ ਮੇਰੇ ਦੇ ਨੇਤਾ।
‘ਸੁਹਲ’ ਜਿੱਤਣ ਦੇ ਲਈ ਐਵੇਂ
ਝੂਠੇ ਲਾਰੇ ਲਾਉਂਦੇ
ਸੱਚੀ ਗੱਲ ਨਾ ਮੂਹੋਂ ਚੋਂ ਫੁੱਟਣ,
ਦੇਸ਼ ਮੇਰੇ ਦੇ ਨੇਤਾ।