ਇਪਟਾ, ਪੰਜਾਬ ਵੱਲੋਂ ਅਯੋਜਿਤ ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਆਨ ਲਾਇਨ ਚਰਚਾ ਮੌਕੇ ਇਪਟਾ ਦੇ ਮੁੱਢਲੇ ਕਾਰਕੁਨ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਕੰਵਲਜੀਤ ਸਿੰਘ ਸੂਰੀ, ਸਵਰਣ ਸਿੰਘ ਸੰਧੂ ਤੇ ਡੋਲੀ ਗੁਲੇਰੀਆਂ ਨੇ ਇਪਟਾ ਦੀਆਂ ਰੰਗਮੰਚੀ ਤੇ ਸਭਿਆਚਾਰਕ ਪੰਜਾਬ ਵਿਚ ਸ਼ੁਰੂਆਤੀ ਦੌਰ ਦੀਆਂ ਗਤੀਵਿਧੀਆਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਅੱਜ ਪੁਰਾਣਾ ਪ੍ਰੀਵਾਰ ਨਵੇਂ ਰੂਪ ਵਿਚ ਮਿਲ ਰਿਹਾ ਹੈ।ਇਪਟਾ ਦੀ ਸਭ ਤੋਂ ਛੋਟੀ ਉਮਰ ਦੀ ਕਾਰਕੁਨ ਅਨਮੋਲ ਰੂਪੋਵਾਲੀ ਨੇ ਆਰੰਭ ਵਿਚ ਇਪਟਾ ਦਾ ਗੀਤ ਪੇਸ਼ ਕੀਤਾ।
ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਇਪਟਾ ਨੇ ਪੰਜਾਬੀ ਰੰਗਮੰਚ ਤੇ ਸਭਿਆਚਾਰ ਵਿਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਂਦੀ।ਜਿੱਥੇ ਕਿਤੇ ਵੀ ਇਹ ਟੋਲੀ ਆਪਣੀ ਪੇਸ਼ਕਾਰੀ ਕਰਨ ਜਾਂਦੀ। ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ।
ਮੁੱਖ ਬੁਲਾਰੇ ਵੱਜੋਂ ਨਾਟਕਰਮੀ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਵੱਡੀ ਤੋਂ ਵੱਡੀ ਸ਼ਖਸ਼ੀਅਤ ਵੀ ਇਪਟਾ ਵਿਚ ਸਧਾਰਣ ਰੰਗਕਰਮੀ ਵੱਜੋਂ ਵਿਚਰਦੀ ਹੈ।ਇਪਟਾ ਦੇ ਸਿਧਾਂਤ ਮੁਤਾਬਿਕ ਕਲਾ ਦੇ ਸਮਾਜਿਕ ਸਰੋਕਾਰ ਹੋਣੇ ਲਾਜ਼ਮੀ ਸ਼ਰਤ ਹੈ।
ਨਾਟਕਾਰ ਅਤੇ ਨਾਟ-ਨਿਰਦੇਸਕ ਦਵਿੰਦਰ ਦਮਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਪਟਾ ਕੇਵਲ ਇਕ ਸੰਸਥਾ ਹੀ ਨਹੀਂ ਸਗੋਂ ਆਧੁਨਿਕ ਭਾਰਤ ਦਾ ਪਹਿਲੇ ਸਭਿਆਚਾਰਕ ਅੰਦੋਲਨ ਦਾ ਅਗ਼ਾਜ਼ ਹੈ।ਜੋ ਅੱਜ ਵੀ ਕਈ ਸ਼ਕਲਾਂ, ਰੂਪਾਂ ਅਤੇ ਸਰੂਪਾਂ ਵਿਚ ਦੇਸ਼ ਭਰ ਵਿਚ ਵੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ।ਵਿਚਾਰ-ਚਰਚਾ ਦਾ ਸੰਚਾਲਨ ਨਾਟਕਰਮੀ ਤੇ ਅਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ।
ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਆਨ ਲਾਇਨ ਚਰਚਾ ਇਪਟਾ ਕਾਰਕੁਨ ਬਲਕਾਰ ਸਿੱਧੂ, ਦਲਬਾਰ ਸਿੰਘ ਚੱਠਾ ਸੇਖਵਾਂ, ਨਰਿੰਦਰ ਪਾਲ ਨੀਨਾ, ਗੁਰਮੀਤ ਸਿੰਘ ਪਾਹੜਾ, ਡਾ. ਹਰਭਜਨ ਸਿੰਘ, ਡਾ. ਜਸਪਾਲ ਕੌਰ, ਸਰਬਜੀਤ ਰੂਪੋਵਾਲੀ, ਸਤਵੰਤ ਸਿੰਘ ਊਦੋਵਾਲ, ਅਮਰਜੀਤ ਸਿੰਘ, ਪ੍ਰਗਟ ਸਿੰਘ ਰੰਧਾਵਾ, ਰਮਨਦੀਪ ਢਿੱਲੋਂ, ਮਨਜੀਤ ਸਿੰਘ,ਕਵਿਤਾ ਬਿਸ਼ਨੋਈ, ਸ਼ੁਮਬ, ਪ੍ਰਿੰਸ ਸਨਿਆਲ, ਵਰੁਣ ਨਰੰਗ, ਆਰਤੀ ਨੇ ਵੀ ਸ਼ਮੂਲੀਅਤ ਕੀਤੀ।ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਅੰਤ ਵਿਚ ਹਾਜ਼ਰੀਨ ਦਾ ਧੰਨਵਾਦ ਕਰਦੇ ਕਿਹਾ ਕਿ ਕਹਿੰਦੇ ਨੇ ਇਪਟਾ ਦੇ ਹੌਂਦ ਵਿਚ ਆਉਂਣ ਤੋਂ ਲੈਕੇ ਕਦੇ ਵੀ ਇਸ ਦਾ ਰਾਹ ਸੁਖਾਲਾ ਨਹੀਂ ਰਿਹਾ।ਇਪਟਾ ਦੇ ਅਸੂਲਾਂ ਅਤੇ ਸੋਚ ਉਪਰ ਪਹਿਰਾ ਦਿੰਦੇ ਹੋਏ ਇਸ ਦੇ ਤਮਾਮ ਕਾਰਕੁਨ ਆਪਣੀਆਂ ਰੰਗਮੰਚੀ ਤੇ ਲੋਕ-ਹਿਤੈਸ਼ੀ ਸਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਸਰੋਕਾਰਾਂ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ।