ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸਭ ਤੋਂ ਸੁੰਦਰ ਅਤੇ ਮਹਿੰਗੀ ਸ਼ੜਕ ਜਿਸ ਨੂੰ ਸ਼ਾਜ਼ੇਂ ਏਲੀਜ਼ੇ ਨਾਂ ਦੇ ਨਾਲ ਜਾਣਿਆ ਜਾਦਾਂ ਹੈ। ਕਰੋਨਾ ਕਾਰਨ ਕਈ ਮਹੀਨਿਆ ਤੋਂ ਬੰਦ ਪਏ ਕਾਰੋਬਾਰ ਖੁਲ ਜਾਣ ਤੇ ਲੋਕਾਂ ਦੇ ਚਿਹਰਿਆਂ ਉਪਰ ਰੋਣਕ ਵੇਖੀ ਗਈ ਹੈ। ਕਰੀਬ ਦੋ ਕਿ.ਮੀ. ਲੰਬੀ ਤੇ ਸੱਤਰ ਕਿ.ਮੀ. ਚੌੜੀ ਸ਼ੜਕ ਨੂੰ ਤਰਤੀਬ ਵਿੱਚ ਦਰੱਖਤਾਂ ਨਾਲ ਸ਼ਿਗਾਰਿਆ ਹੋਇਆ ਹੈ।
ਮਾਰਕ ਦੇ ਕਪੜਿਆਂ ਦੇ ਸਟੋਰ, ਪ੍ਰਫਿਊਮ, ਲੁਕਸ ਦੁਕਾਨਾਂ, ਰੈਸਟੋਰੈਂਟ, ਕੈਫੇ, ਸਿਨੇਮਾ ਅਤੇ ਨਾਈਟ ਕਲੱਬ ਆਦਿ ਮਹਾਂਮਾਰੀ ਕਾਰਨ ਬੰਦ ਕੀਤੇ ਹੋਏ ਸਨ। ਭਾਰਤੀ ਫਿਲਮਾਂ ਵਿੱਚ ਵੇਖੀ ਜਾਣ ਵਾਲੀ ਲੀਡੋ ਡਿਸਕੋ ਵੀ ਇਸ ਸ਼ੜਕ ਉਪਰ ਬਣੀ ਹੋਈ ਹੈ। ਟੁਰਿਸਟ ਲੋਕਾਂ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਇਹ ਸ਼ੜਕ ਉਪਰ ਭਾਵੇਂ ਇਸ ਵਕਤ ਯਾਤਰੀਆ ਦੀ ਗਿਣਤੀ ਕਾਫੀ ਘੱਟ ਹੈ। ਪਰ ਆਉਣ ਵਾਲੇ ਦਿੱਨਾਂ ਵਿੱਚ ਵੱਧ ਜਾਣ ਦੀ ਸੰਭਾਵਨਾਂ ਹੈ। 19 ਮਈ ਤੋਂ ਕਾਰੋਬਾਰ ਖੁਲ ਜਾਣ ਤੋਂ ਬਾਅਦ ਲੋਕਾਂ ਦੀ ਕਾਫੀ ਗਹਿਮਾਂ ਗਹਿਮੀ ਵੇਖੀ ਗਈ। ਯਾਦ ਰਹੇ ਇਸ ਏਵੀਨਿਊ ਦਾ ਨਿਰਮਾਣ 1670 ਵਿੱਚ ਕੀਤਾ ਗਿਆ ਸੀ। ਇਸ ਨੂੰ ਦੁਨੀਆਂ ਦੀ ਸਭ ਤੋਂ ਖੁਬਸੂਰਤ ਨਾਂ ਨਾਲ ਵੀ ਜਾਣਿਆ ਜਾਦਾ ਹੈ।