ਬਦਲਾਅ ਲਿਆ ਰਿਹਾ ਹਾਂ ਖੁਦ ‘ਚ,
ਸਮਝਦਾਰੀ ਜਦੋ ਦੀ ਆਉਣ ਲੱਗੀ।
ਸਕੂਲਾਂ ਨਾਲੋ ਜਿਆਦਾ ਸਿੱਖ ਲਿਆ,
ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ।
ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ,
ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ।
ਪਿਆਰ ਮਹੁੱਬਤ ਨਾ ਏਹ ਕੁਝ ਸਮਝਣ,
ਉਝ ਮਤਲਬ ਲਈ ਹੱਕ ਆਪਣਾ ਜਤਾਉਣ ਲੱਗੀ।
ਖਾਸ ਰਿਸ਼ਤੇ ਵਾਲੇ ਵੀ ਫੋਨ ਨਾ ਕਰਦੇ ਸੀ,
ਬਿਜਨਸ਼ ਪੁਜੀਸ਼ਨ ਦੇਖ ਕੇ ਦੂਰੋ ਨਮਸਤੇ ਬੁਲਾਉਣ ਲੱਗੀ।
ਬਦਲ ਨਹੀ ਸਕਦਾ ਦੁਨੀਆ ਦੇ ਇਸ ਵਤੀਰੇ ਨੂੰ,
ਰਜਨੀਸ਼ ਦੀ ਸਮਝਦਾਰੀ ਹੁਸ਼ਿਆਰੀ ਨੂੰ ਦਬਾਉਣ ਲੱਗੀ।