ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਸਥਿੱਤ ਬੋਤਲ ਸੋਨੇ ਦੀ ਨਾਂ ਦਾ ਰੈਸਟੋਰੈਂਟ ਜਿਸ ਨੂੰ ਫਰੈਂਚ ਵਿੱਚ ‘ਬੋਤਾਈ ਦਾ ਓਰ ‘ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਜਿਸ ਨੂੰ 1631 ਵਿੱਚ ਖੋਲਿਆ ਗਿਆ ਸੀ।ਇਸ ਦਾ ਖੁਲਾਸਾ ਬਾਹਰ ਲੱਗੇ ਸਾੲੌੀਨ ਬੋਰਡ ਤੋਂ ਵੀ ਮਿਲਦਾ ਹੈ। ਇਸ ਨੂੰ ਪੈਰਿਸ ਦੇ ਸਭ ਤੋਂ ਪੁਰਾਣੇ ਰੈਸਟੋਰੈਂਟ ਨਾਂ ਦੇ ਨਾਲ ਵੀ ਜਾਣਿਆ ਜਾਦਾਂ ਹੈ। ਸਦੀਆ ਪੁਰਾਣੇ ਇਸ ਰੈਸਟੋਰੈਂਟ ਦੇ ਮਾਲਕ ਸਮੇਂ ਸਮੇਂ ਅਨੁਸਾਰ ਬਦਲਦੇ ਰਹੇ ਹਨ। ਪਰ ਇਸ ਦੇ ਨਾਮ ਵਿੱਚ ਕੋਈ ਤਬਦੀਲੀ ਨਹੀ ਕੀਤੀ ਗਈ। ਇਸ ਨੂੰ ਜਮਾਨੇ ਦੇ ਹਾਣ ਦਾ ਰੱਖਣ ਲਈ ਮੌਕੇ ਮੁਤਾਬਕ ਕਈ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਇਸ ਦੀ ਮਰੁੰਮਤ ਦੇ ਨਾਲ ਨਾਲ ਦੋ ਮੰਜ਼ਲ ਤੱਕ ਇਸ ਦੀ ਉਸਾਰੀ ਵੀ ਕੀਤੀ ਗਈ ਹੈ। ਇਸ ਦੇ ਬਾਹਰ ਬੈਠਣ ਲਈ ਖੁਲ੍ਹਾ ਚੌੜਾ ਦਲਾਨ ਵੀ ਬਣਿਆ ਹੋਇਆ ਹੈ। ਜਿਥੇ 70 ਲੋਕੀ ਅਰਾਮ ਨਾਲ ਬੈਠ ਕੇ ਖਾਣਾ ਖਾ ਸਕਦੇ ਹਨ। ਜਿਹੜਾ ਪੈਰਿਸ ਵਿੱਚ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਇਸ ਦੇ ਅੰਦਰ 80 ਲੋਕੀਂ ਬੈਠ ਕੇ ਖਾਣਾ ਖਾ ਸਕਦੇ ਹਨ। ਗਿਆਰਵੀ ਸਦੀ ਦਾ ਬਣਿਆ ਹੋਇਆ ਚਰਚ ਜਿਸ ਨੂੰ ਨੋਤਰ ਦਾਮ ਦੇ ਨਾਂ ਨਾਲ ਜਾਣਿਆ ਜਾਦਾਂ ਹੈ ਇਥੋਂ ਸਾਫ ਵਿਖਾਈ ਦਿੰਦਾ ਹੈ। ਇਸ ਦਾ ਸਦੀਆਂ ਪੁਰਾਣਾ ਜਿੰਦਗੀ ਦਾ ਰਾਜ਼ 100% ਹੱਥੀ ਤਿਆਰ ਕੀਤੇ ਹੋਏ ਤਾਜ਼ੇ ਹਰ ਖਾਣੇ ਤੋਂ ਸਾਫ ਵਿਖਾਈ ਦਿੰਦਾ ਹੈ।
ਪੈਰਿਸ ਵਿੱਚ ਇੱਕ ਰੈਸਟੋਰੈਂਟ ਜਿਹੜਾ 400 ਸਾਲ ਤੋਂ ਲਗਾਤਾਰ ਬਾਖੂਬੀ ਚੱਲ ਰਿਹਾ ਹੈ
This entry was posted in ਅੰਤਰਰਾਸ਼ਟਰੀ.