ਵਾਸ਼ਿੰਗਟਨ- ਅਮਰੀਕਾ ਵਿਚ ਛਾਏ ਮਾਲੀ ਸੰਕਟ ਕਰਕੇ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਰੱਖਿਆ ਬਜਟ ਵਿਚ ਕਟੌਤੀ ਦੀ ਪੇਸ਼ਕੱਸ਼ ਕੀਤੀ ਹੈ। ਗੇਟਸ ਨੇ ਕਿਹਾ ਕਿ ਦੇਸ਼ ਦੇ ਮਾਲੀ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਟੌਤੀ ਜ਼ਰੂਰੀ ਹੋ ਗਈ ਹੈ।
ਰਾਬਰਟ ਗੇਟਸ ਨੇ ਰੱਖਿਆ ਬਜਟ ਵਿਚ 78 ਅਰਬ ਡਾਲਰ ਦੀ ਕਟੌਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫੌਜਾਂ ਵਿਚ ਸੈਨਿਕਾਂ ਦੀ ਸਥਾਈ ਗਿਣਤੀ ਵਿਚ ਸਾਲ 2015 ਤੋਂ ਬਾਅਦ 47 ਹਜ਼ਾਰ ਦੀ ਕਟੌਤੀ ਕੀਤੀ ਜਾਵੇਗੀ, ਜਦਕਿ ਮਰੀਨ ਫੌਜੀਆਂ ਦੀ ਗਿਣਤੀ ਵਿਚ 15 ਤੋਂ 20 ਹਜ਼ਾਰ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਕਟੌਤੀ ਰੱਖਿਆ ਬਜਟ ਦੀ ਪੰਜ ਸਾਲਾ ਯੋਜਨਾ ਦਾ ਹਿੱਸਾ ਹੈ। ਇਸ ਬਚਤ ਦੀ ਵਰਤੋਂ ਰੱਖਿਆ ਵਿਭਾਗ ਦੇ ਦੂਜੇ ਪ੍ਰੋਗਰਾਮਾਂ ਵਿਚ ਕੀਤੀ ਜਾਵੇਗੀ। ਗੇਟਸ ਵਲੋਂ ਇਹ ਕਟੌਤੀ ਵਾਹਨਾਂ ਦੇ ਖਰਚੇ ਘਟਾਕੇ ਕੀਤੀ ਗਈ ਹੈ। ਇਹ ਵਾਹਨ ਜ਼ਮੀਨ ਅਤੇ ਪਾਣੀ ਦੋਵਾਂ ‘ਤੇ ਚਲਣ ਵਾਲੇ ਹਨ।
ਰਾਬਰਟ ਗੇਟਸ ਵਲੋਂ ਰੱਖਿਆ ਬਜਟ ‘ਚ ਕਟੌਤੀ ਦੀ ਪੇਸ਼ਕੱਸ਼
This entry was posted in ਅੰਤਰਰਾਸ਼ਟਰੀ, ਮੁਖੱ ਖ਼ਬਰਾਂ.