ਮੈਂ ਤਾਂ ਜੰੰਮਿਆ ਵਿਦੇਸ਼।
ਮੇਰੇ ਮਾਪੇ ਤਾਂ ਹਮੇਸ਼।
ਯਾਦ ਕਰਕੇ ਉਹ ਦੇਸ਼।
ਸੁੱਤੇ ਉੱਠ ਬਹਿੰਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ।
ਅਸੀ ਇਕੱਲੇ ਸੀ ਕਲਾਪੇ।
ਹੁੰਦੇ ਸੌ ਸੀ ਸਿਆਪੇ।
ਪਿੱਛੋਂ ਤੁਰ ਗਏ ਸੀ ਮਾਪੇ।
ਸੀਨੇ ਹੌਲ ਪੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਘਰ ਢਾਹ ਕੇ ਪਾ ਤੀ ਕੋਠੀ
ਦਾਲ ਅੱਗੇ ਕੀ ਏ ਬੋਟੀ।
ਪੀਜ਼ਾ ਹੁੰਦੀ ਸਾਡੀ ਰੋਟੀ।
ਕੇਕ ਬਹੁਤ ਮਹਿੰਗੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਧੀ ਸਾਡੀ ਜਾਂ ਪਰਾਈ।
ਹੁੰਦਾ ਫਰਕ ਨਾ ਕਾਈ।
ਹੋਵੇ ਕਿਸੇ ਦਾ ਜਵਾਈ।
ਦੁੱਧ ਕਾਹੜ੍ਹ ਦਿੰਦੇ ਸੀ
ਵੇਖੀ ਤੂੰ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਹੋਵੇ ਮੰਗਣਾ ਜਾਂ ਭੋਗ।
ਕਿਤੇ ਸ਼ਾਦੀ ਭਾਵੇਂ ਸੋਗ।
ਹੁੰਦਾ ਮਾੜਾ ਮੋਟਾ ਰੋਗ।
ਸਾਰੇ ਮਿਲ ਬਹਿੰਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਭਾਵੇਂ ਕਣਕਾਂ ਦੀ ਕਟਾਈ।
ਹੁੰਦੀ ਰੇਤੇ ਦੀ ਭਰਾਈ।
ਸਿਰ ਚੜ੍ਹ ਜੇ ਬਿਜ਼ਾਈ।
ਮੰਗ ਪਾ ਲੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।
ਬਹੁਤ ਖੱਟਿਆ ਕਮਾਇਆ।
ਪਿੰਡ ”ਅਲਕੜੇ” ਭੁਲਾਇਆ।
”ਸੰਧੂ” ਕਦੋਂ ਤੋਂ ਪਰਾਇਆ।
ਸਾਲ ਗਿਣ ਲੈਂਦੇ ਸੀ।
ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ।