ਅੰਮ੍ਰਿਤਸਰ – ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਨ ਲਈ ਅੜੀ ਹੋਈ ਹੈ , ਇਸ ਦੇ ਚਲਦਿਆਂ ਇਕ ਹੋਰ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ, ਡੇਰਾ ਚਮਰੰਗ ਰੋਡ ਕਿਸਾਨ ਅੰਦੋਲਨ ਦੀ ਭੇਟ ਚੜ੍ਹ ਗਿਆ ਹੈ। ਜਿਸ ਨੂੰ ਲੈ ਕੇ ਸੰਤ ਸਮਾਜ ਅਤੇ ਸਿੱਖ ਸੰਗਤਾਂ ‘ਚ ਸ਼ੋਕ ਦੀ ਲਹਿਰ ਹੈ। ਅੱਜ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ । ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਨੇੜੇ ਸ਼ਮਸ਼ਾਨ-ਭੂਮੀ ਵਿਖੇ ਉਨ੍ਹਾਂ ਦੇ ਪਵਿੱਤਰ ਅੰਗੀਠੇ ਨੂੰ ਉਨ੍ਹਾਂ ਦੀ ਇਕਲੌਤੀ ਧੀ ਬੀਬਾ ਵਿਪਨਦੀਪ ਕੌਰ ਨੇ ਅਗਨੀ ਦਿਖਾਈ। ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ ਟੀ ਰੋਡ ਮਾਨਾਵਾਲਾ ‘ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਨਿਰੰਤਰ ਚਲਾਏ ਜਾ ਰਹੇ ਸਹਿਜ ਪਾਠਾਂ ਦੀ ਲੜੀ ਸਮਾਗਮ ਦੇ ਪ੍ਰਮੁੱਖ ਸੰਚਾਲਕ ਸਨ। ਸਹਿਜ ਪਾਠ ਲੜੀ ਸਮਾਗਮ ਦੇ ਸਹਿ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਬਾਬਾ ਜਸਪਾਲ ਸਿੰਘ ਜੀ ਕਲ ਸ: ਨਿਰਮਲ ਸਿੰਘ ਠੇਕੇਦਾਰ ਚੀਫ ਖਾਲਸਾ ਦੀਵਾਨ ਵਲੋਂ ਰਖਾਏ ਗਏ 11-12 ਵੇਂ ਸਹਿਜ ਪਾਠਾਂ ਦੀ ਆਰੰਭਤਾ ਉਪਰੰਤ ਸਹਿਜ ਪਾਠਾਂ ਦੇ ਪੜਾਅ ਤੋਂ ਵਾਪਸ ਮੁੜ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਦੀ ਕਾਰ ਨੂੰ ਇਕ ਬੱਸ ਨਾਲ ਜ਼ਬਰਦਸਤ ਹਾਦਸਾ ਪੇਸ਼ ਆਇਆ। ਉਸ ਵਕਤ ਉਹ ਇਕੱਲੇ ਸਨ ਅਤੇ ਖ਼ੁਦ ਕਾਰ ਚਲਾ ਰਹੇ ਸਨ। ਹਾਦਸੇ ਉਪਰੰਤ ਉਨ੍ਹਾਂ ਨੂੰ ਗੁਰੂ ਰਾਮਦਾਸ ਹਸਪਤਾਲ ਵਲ਼ਾ ਵਿਖੇ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਪ ਨਾ ਸਹਾਰਦਿਆਂ ਗੁਰੂ ਚਰਨਾਂ ਚ ਜਾ ਬਿਰਾਜੇ ਹਨ। ਉਹ 53 ਵਰਿ੍ਹਆਂ ਦੇ ਸਨ ਅਤੇ ਉਨ੍ਹਾਂ ਸ਼ਾਮ 6 ਵਜੇ ਆਖ਼ਰੀ ਸਾਹ ਲਿਆ।
ਬਾਬਾ ਜਸਪਾਲ ਸਿੰਘ ਜੀ ਕਿਸਾਨ ਸੰਘਰਸ਼ ਪ੍ਰਤੀ ਤਨ ਮਨ ਅਤੇ ਧੰਨ ਨਾਲ ਸਮਰਪਿਤ ਸਨ। ਉਹ ਕਿਸਾਨਾਂ ਦੀ ਸਥਿਤੀ ਬਾਰੇ ਬਹੁਤ ਚਿੰਤਤ ਸੀ। ਉਨ੍ਹਾਂ ਤੋਂ ਕਿਸਾਨੀ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਸੀ, ਕਿਸਾਨਾਂ ਦਾ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਪਰੇਸ਼ਾਨ ਹੋਣਾ ਉਸ ਨੂੰ ਬਹੁਤ ਦੁਖੀ ਕਰਨ ਵਾਲਾ ਰਿਹਾ। ਉਨ੍ਹਾਂ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਅਤੇ ਦੂਜਿਆਂ ‘ਚ ਵੀ ਇਸ ਪ੍ਰਤੀ ਉਤਸ਼ਾਹ ਪੈਦਾ ਕਰਦੇ ਰਹੇ। ਬਾਬਾ ਜਸਪਾਲ ਸਿੰਘ ਦੇ ਵਿਛੋੜੇ ਨਾਲ ਕਿਸਾਨ ਸੰਘਰਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੀ ਕੁਰਬਾਨੀ ਦੇਸ਼ ਯਾਦ ਰੱਖੇਗਾ। ਉਨ੍ਹਾਂ ਦਾ ਬਲੀਦਾਨ ਵਿਅਰਥ ਨਹੀਂ ਜਾਏਗਾ। ਬਾਬਾ ਜਸਪਾਲ ਸਿੰਘ ਜੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 20 ਜੁਲਾਈ. ਦਿਨ ਮੰਗਲ ਵਾਰ ਨੂੰ ਗੁ: ਬਾਬਾ ਚਰਨ ਸਿੰਘ ਡੇਰਾ ਚਮਰੰਗ ਰੋਡ ਵਿਖੇ ਹੋਵੇਗੀ। ਬਾਬਾ ਜਸਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸੰਤ ਬਾਬਾ ਸੁਰਜੀਤ ਸਿੰਘ ਡੇਰਾ ਬਾਬਾ ਸ਼ਾਮ ਸਿੰਘ ਆਟਾ ਮੰਡੀ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨ. ਹਰਨਾਮ ਸਿੰਘ ਵੱਲੋਂ ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਦਲ ਬਾਬਾ ਬਿਧੀਚੰਦ ਵੱਲੋਂ ਭਾਈ ਸਤਨਾਮ ਸਿੰਘ ਅਕਾਲੀ, ਭਾਈ ਇਕਬਾਲ ਸਿੰਘ ਤੁੰਗ, ਭਾਈ ਭੁਪਿੰਦਰ ਸਿੰਘ ਗਦਲੀ, ਦਿਲਬਾਗ ਸਿੰਘ ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਮੰਗਲ ਸਿੰਘ ਕਿਸਾਨ ਸੰਘਰਸ਼ ਕਮੇਟੀ, ਸਾਬਕਾ ਡਾਇਰੈਕਟਰ ਖੇਤੀਬਾੜੀ ਸ: ਨਾਜ਼ਰ ਸਿੰਘ, ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਬਲਕਾਰ ਸਿੰਘ , ਰਜਵਿੰਦਰ ਸਿੰਘ, ਬਾਬਾ ਛਮਾ, ਦਲਜੀਤ ਸਿੰਘ ਬਿਟੂ, ਮੁਖਵਿੰਦਰ ਗੁਰਭੇਜ ਸਿੰਘ, ਅਜੀਤ ਸਿੰਘ ਸੈਕਟਰੀ, ਮਨਦੀਪ ਸਿੰਘ ਨਵਾਂਕੋਟ, ਲਖਵਿੰਦਰ ਸਿੰਘ ਸੈਕਟਰੀ, ਦਿਲਬਾਗ ਸਿੰਘ, ਕਰਤਾਰ ਸਿੰਘ, ਸੁਖਰਾਮ ਸਿੰਘ ਲੁਹਾਰਕਾ, ਦਵਿੰਦਰ ਸਿੰਘ ਕਿਸਾਨ ਸੰਘਰਸ਼ ਕਮੇਟੀ, ਪ੍ਰਮਜੀਤ ਸਿੰਘ ਆਦਿ ਮੌਜੂਦ ਸਨ।