ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ‘ਤੇ ਕਾਬਜ ਅਕਾਲੀ ਦਲ ਬਾਦਲ ਧੜ੍ਹੇ ਵਲੋਂ ਚੋਣ ਜਾਬਤੇ ਦੀ ਲਗਾਤਾਰ ਉਲੰਘਣਾਂ ਕਰਨ ਦੇ ਦੋਸ਼ਾਂ ‘ਚ ਇਸ ਸਿਆਸੀ ਪਾਰਟੀ ਦੀ ਮਾਨਤਾ ਰੱਦ ਹੋਣਾ ਤਕਰੀਬਨ ਨਿਸ਼ਚਿਤ ਹੈ। ਇਸ ਸਬੰਧ ‘ਚ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ‘ਤੇ ਦਿੱਲੀ ਗੁਰੂਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿਦਿੰਆ ਕਿਹਾ ਹੈ ਕਿ ਮੋਜੂਦਾ ਚੋਣਾਂ ਦੇ ਚਲਦੇ ਗੁਰੁਦੁਆਰਾ ਚੋਣ ਡਾਇਰੈਕਟਰ ਵਲੋਂ 31 ਮਾਰਚ 2021 ਤੋਂ ਜਾਰੀ ਚੋਣ ਜਾਬਤੇ ਦੇ ਮੁਤਾਬਿਕ ਦਿੱਲੀ ਗੁਰੂਦੁਆਰਾ ਕਮੇਟੀ ‘ਤੇ ਕਾਬਜ ਬਾਦਲ ਪਾਰਟੀ ਨੂੰ ਅਖਬਾਰਾਂ ਜਾਂ ਹੋਰਨਾਂ ਮੀਡੀਆਂ ਰਾਹੀ ਆਪਣੀ ਕਾਰਗੁਜਾਰੀਆਂ ਦੀ ਮਸ਼ਹੂਰੀ ਕਰਨ ਲਈ ਦਿੱਲੀ ਕਮੇਟੀ ਦੇ ਗੁਰੂਦੁਆਰਾ ਫੰਡ ‘ਚੋਂ ਕੋਈ ਰਕਮ ਅਦਾ ਕਰਨ, ਕਮੇਟੀ ਦੇ ਫੰਡ ‘ਚੋਂ ਕੋਈ ਮਾਲੀ ਸਹਾਇਤਾ ਦੇਣ ਜਾਂ ਦੇਣ ਦਾ ਵਾਇਦਾ ਕਰਨ, ਕਿਸੇ ਪ੍ਰੋਜੈਕਟ ਦਾ ਉਦਘਾਟਨ ਕਰਨ, ਕਿਸੇ ਨੂੰ ਆਰਜੀ ਜਾਂ ਪੱਕੇ ਤੋਰ ‘ਤੇ ਨੋਕਰੀ ਜਾਂ ਪ੍ਰਮੋਸ਼ਨ ਦੇਣ ਇਤਿਆਦ ਦੀ ਸਖਤ ਮਨਾਹੀ ਹੈ ਕਿਉਂਕਿ ਇਸ ਨਾਲ ਕਮੇਟੀ ‘ਤੇ ਕਾਬਜ ਧੜ੍ਹੇ ਦੇ ਉਮੀਦਵਾਰਾਂ ਦੇ ਹੱਕ ‘ਚ ਵੋਟਾਂ ਪਾਉਣ ਦਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦਸਿਆ ਕਿ ਜਦਕਿ ਕਮੇਟੀ ‘ਤੇ ਕਾਬਜ ਬਾਦਲ ਧੜ੍ਹੇ ਵਲੋਂ ਦਿੱਲੀ ਗੁਰੂਦੁਆਰਾ ਨਿਯਮਾਂ ‘ਤੇ ਚੋਣ ਜਾਬਤੇ ਦੀਆਂ ਖੁਲੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ‘ਚ ਗੁਰੁ ਦੀ ਗੋਲਕ ਚੋਂ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਰਾਂ ਨੂੰ ਲੁਭਾਉਣ ਲਈ ਰਾਸ਼ਨ ‘ਤੇ ਮਾਲੀ ਸਹਾਇਤਾ ਦੇਣਾਂ, ਬਗੈਰ ਜਨਰਲ ਹਾਉਸ ‘ਤੇ ਦਿੱਲੀ ਸਰਕਾਰ ਦੀ ਮੰਜੂਰੀ ਲਏ ਕਮੇਟੀ ਦੇ ਅਦਾਰਿਆਂ ‘ਚ ਨੋਕਰੀਆਂ ਦੇਣ ਤੋਂ ਇਲਾਵਾ 125 ਬੈਡ ਦੇ ਕੋਵਿਡ ਹਸਪਤਾਲ ‘ਤੇ ਹੋਰਨਾਂ ਪ੍ਰੋਜੈਕਟਾਂ ਦੇ ਉਦਘਾਟਨ ਕਰਨ ‘ਤੇ ਚੋਣਾਂ ਦੇ ਮੱਦੇਨਜਰ ਮਾਲੀ ਸਹਾਇਤਾ ਦੇਣ ਦੇ ਵੱਡੇ-ਵੱਡੇ ਐਲਾਨ ਕਰਨਾ ਇਤਿਆਦ ਮੁਖ ਤੋਰ ‘ਤੇ ਸ਼ਾਮਿਲ ਹਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਇਸ ਸਬੰਧ ‘ਚ ਦਿੱਲੀ ਦੇ ਉਪ-ਰਾਜਪਾਲ ਸ੍ਰੀ ਅਨਿਲ ਬੈਜਲ, ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਗੁਰੁਦੁਆਰਾ ਚੋਣਾਂ ਦੇ ਮੰਤਰੀ ਸ੍ਰੀ ਰਾਜਿੰਦਰ ਪਾਲ ਗੋਤਮ ‘ਤੇ ਡਾਇਰੈਕਟਰ ਗੁਰੂਦੁਆਰਾ ਚੋਣਾਂ ਸ. ਨਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਚੋਣ ਜਾਬਤੇ ਦੀ ਘੋਰ ਉਲੰਘਣਾਂ ਕਰਨ ਦੇ ਦੋਸ਼ੀ ਦਿੱਲੀ ਕਮੇਟੀ ‘ਤੇ ਕਾਬਜ ਬਾਦਲ ਧੜ੍ਹੇ ਦੀ ਮਾਨਤਾ ਨੂੰ ਛੇਤੀ ਰੱਦ ਕੀਤਾ ਜਾਵੇ ‘ਤੇ ਇਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਬਾਦਲ ਦਲ ਦੇ ਰਾਖਵੇਂ ਚੋਣ ਨਿਸ਼ਾਨ ‘ਬਾਲਟੀ’ ਤੋਂ ਚੋਣ ਲੜ੍ਹਨ ‘ਤੇ ਰੋਕ ਲਗਾਈ ਜਾਵੇ। ਉਨ੍ਹਾਂ ਹੋਰ ਜਾਣਕਾਰੀ ਦਿਦਿੰਆ ਦਸਿਆ ਕਿ ਇਸੀ ਪ੍ਰਕਾਰ ਦੀਆਂ ਹੋਰਨਾਂ ਸ਼ਿਕਾਇਤਾਂ ‘ਤੇ ਸਖਤ ਨੋਟਿਸ ਲੈਂਦਿਆਂ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਦਿੱਲੀ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ‘ਤੇ ਬਾਦਲ ਦਲ ਦੇ ਹੋਰਨਾਂ ਉਮੀਦਵਾਰਾਂ ਨੂੰ ਇਸ ਸਬੰਧ ‘ਚ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਜੇਕਰ ਦਿੱਲੀ ਸਰਕਾਰ ਵਲੋਂ ਇਸ ਸਬੰਧ ‘ਚ ਕੋਈ ਫੋਰੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜਾ ਖੜ੍ਹਕਾਉਣ ‘ਚ ਗੁਰੇਜ ਨਹੀ ਕਰਨਗੇ। ਜਿਕਰਯੋਗ ਹੈ ਕਿ ਦਿੱਲੀ ਗੁਰੂਦੁਆਰਾ ਕਮੇਟੀ ਦੀਆਂ ਬੀਤੇ 25 ਅਪ੍ਰੈਲ 2021 ’ਤੇ ਮੁੱੜ੍ਹ 18 ਜੁਲਾਈ 2021 ਨੂੰ ਹੋਣ ਵਾਲੀਆਂ ਆਮ ਚੋਣਾਂ ਕੋਵਿਡ-19 ਮਹਾਮਾਰੀ ਦਾ ਹਵਾਲਾ ਦਿਦਿੰਆਂ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਹਾਲ ਦੀ ਘੜ੍ਹੀ ਟਾਲ ਦਿੱਤੀਆਂ ਗਈਆਂ ਹਨ।
ਚੋਣ ਜਾਬਤੇ ਦੀ ਉਲੰਘਣਾਂ ਦੇ ਦੋਸ਼ਾਂ ‘ਚ ਬਾਦਲ ਦੱਲ ਦੀ ਮਾਨਤਾ ਰੱਦ ਹੋਣਾ ਨਿਸਚਿਤ – ਇੰਦਰ ਮੋਹਨ ਸਿੰਘ
This entry was posted in ਭਾਰਤ.