ਪੈਰਿਸ – ਪਿਛਲੇ ਚਾਰ ਦਹਾਕਿਆਂ ਤੋਂ ਪੈਰਿਸ ਦੇ ਬਸ਼ਿੰਦੇ ਸੁਖਵੀਰ ਸਿੰਘ ਸੰਧੂ ਨੇ ਬੇਟੇ ਦੇ ਵਿਆਹ ਦੀ ਰੀਸੈਪਸ਼ਨ ਪਾਰਟੀ ਕੀਤੀ।ਜਿਸ ਵਿੱਚ ਤਕਰੀਬਨ 350 ਦੇ ਕਰੀਬ ਮਹਿਮਾਨਾਂ ਨੇ ਸ਼ਿਕਰਤ ਕੀਤੀ।ਆਏ ਹੋਏ ਮਹਿਮਾਨਾਂ ਵਲੋਂ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੌਰ ਸੰਧੂ ਜੋੜੀ ਨੂੰ ਅਸ਼ੀਰਵਾਦ ਦਿੱਤਾ।ਪਿਛਲੇ ਡੇਢ ਸਾਲ ਤੋਂ ਕਰੋਨਾ ਕਾਰਨ ਬੰਦ ਹੋਏ ਫੰਕਸ਼ਨ ਕਾਰਨ ਲੋਕਾਂ ਨੇ ਖੂਬ ਅਨੰਦ ਮਾਣਿਆ। ਮਹਾਂਮਾਰੀ ਦੇ ਖੌਫ ਨੂੰ ਭਾਂਪਦਿਆਂ ਪ੍ਰਸ਼ਾਸ਼ਨ ਵਲੋਂ ਦਸ ਵਰਕਰਾਂ ਦੀ ਟੀਮ ਨੇ ਮੌਕੇ ਉਪਰ ਕਰੋਨਾ ਟੈਸਟ ਕੀਤਾ।ਖੁਸ਼ੀ ਵਾਲੀ ਗੱਲ ਇਹ ਕਿ ਕੋਈ ਵੀ ਕਰੋਨਾ ਪਾਜ਼ੇਟਿਵ ਨਹੀ ਪਾਇਆ ਗਿਆ। ਸਤਿੰਦਰ ਸਿੰਘ ਜਿਸ ਨੂੰ ਸੱਤ ਸੰਧੂ ਦੇ ਨਾਮ ਨਾਲ ਜਾਣਿਆ ਜਾਦਾਂ ਹੈ।ਪੈਰਿਸ ਦਾ ਜੰਮਪਲ ਪਹਿਲਾ ਪੰਜਾਬੀ ਸਿੰਗਰ ਹੈ।ਜਿਸ ਦੇ ਕਈ ਗੀਤ ਰੀਕਾਰਡ ਹੋ ਚੁੱਕੇ ਹਨ।ਇਥੇ ਇਹ ਵੀ ਦੱਸਣ ਯੋਗ ਹੈ ਕਿ ਸੰਧੂ ਪ੍ਰਵਾਰ ਪੈਰਿਸ ਵਿੱਚ ਲੰਬੇ ਅਰਸੇ ਤੋਂ ਰਹਿ ਰਹੇ ਪਹਿਲੀ ਕਤਾਰ ਦੇ ਲੋਕਾਂ ਵਿੱਚ ਜਾਣਿਆ ਜਾਦਾਂ ਹੈ।
ਕਾਰੋਬਾਰੀ, ਲੇਖਕ ਤੇ ਪੱਤਰਕਾਰ “ਸੰਧੂ” ਨੇ ਪੈਰਿਸ ਵਿੱਚ ਬੇਟੇ ਦੇ ਵਿਆਹ ਦੀ ਪਾਰਟੀ ਕੀਤੀ
This entry was posted in ਅੰਤਰਰਾਸ਼ਟਰੀ.