ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਦੇ ਬੈਨਰ ਹੇਠ ਚੰਡੀਗਡ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ 9ਵੀਂ ਓਪਨ ਚੰਡੀਗੜ੍ਹ ਬਾਡੀ ਚੈਂਪੀਅਨਸ਼ਿਪ 2021 ਯਾਦਗਾਰੀ ਹੋ ਨਿੱਬੜੀ। ਜੋਸ਼ੋ-ਖਾਰੋਸ਼ੀ ਨਾਲ ਹੋਏ ਮੁਕਾਬਲਿਆਂ ਦੌਰਾਨ ਮਿਸਟਰ ਚੰਡੀਗੜ੍ਹ ਦਾ ਖਿਤਾਬ ਕੁਰਾਲੀ ਸ਼ਹਿਰ ਦੇ ਵਸਨੀਕ ਵਿਸ਼ਾਲ ਪਰਮਾਰ ਦੇ ਹਿੱਸੇ ਆਇਆ ਜਦਕਿ ਬੈਸਟ ਮੈਨ ਫੀਜ਼ਿਕ ਦਾ ਖਿਤਾਬ ਵਰੁਣ ਅਤੇ ਮਿਸ ਚੰਡੀਗੜ੍ਹ ਮਾਡਲ ਫ਼ਿਜ਼ੀਕ ਦਾ ਖਿਤਾਬ ਸੁਨੀਤਾ ਨੇ ਹਾਸਲ ਕੀਤਾ। ਦਿਵਿਆਂਗ ਬਾਡੀ ਬਿਲਡਿੰਗ ਈਵੈਂਟ ਤਹਿਤ ਬੇਅੰਤ ਸਿੰਘ ਨੇ ਪਹਿਲਾ, ਨਾਗੇਸ਼ ਦੇ ਦੂਜਾ ਅਤੇ ਅਮਿਤ ਖੰਨਾ ਨੇ ਤੀਜਾ ਸਥਾਨ ਕਰਕੇ ਜ਼ਿੰਦਗੀ ’ਚ ਕਦੇ ਵੀ ਹਾਰ ਨਾ ਮੰਨਣ ਦਾ ਸੁਨੇਹਾ ਦਿੱਤਾ। ਚੈਂਪੀਅਨਸ਼ਿਪ ਦੌਰਾਨ ਵਿਸ਼ਵ ਐਮੇਚਿਉਰ ਬਾਡੀ ਬਿਲਡਿੰਗ ਚੈਂਪੀਅਨ ਅਤੇ ਆਈ.ਐਫ਼.ਬੀ.ਬੀ ਪ੍ਰੋਫੈਸ਼ਨਲ ਬਾਡੀ ਬਿਲਡਰ ਪਦਮਸ਼੍ਰੀ ਐਵਾਰਡੀ ਸ਼੍ਰੀ ਪ੍ਰੇਮ ਚੰਦ ਡੇਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਨੌਰਥ ਇੰਡੀਆ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਸੂਰਜ ਭਾਨ, ਚੰਡੀਗੜ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਪਰਦੀਪ ਸਿੰਘ, ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਦੇ ਸਹਾਇਕ ਸਕੱਤਰ ਨਵਨੀਤ ਸਿੰਘ ਅਤੇ ਪੰਜਾਬ ਐਮੇਚਿਊਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਜਾਬ ਮੋਨੂੰ ਸਭਰਵਾਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਮੌਜੂਦ ਰਹੇ।
ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਪਰਦੀਪ ਸਿੰਘ ਨੇ ਦੱਸਿਆ ਕਿ ਸਮੁੱਚੀ ਚੈਂਪੀਅਨਸ਼ਿਪ ਚਾਰ ਵੱਖੋ-ਵੱਖਰੇ ਈਵੰਟਾਂ ਅਧੀਨ ਲੜੀ ਗਈ, ਜਿਸ ’ਚ ਮਿਸਟਰ ਚੰਡੀਗੜ੍ਹ ਬਾਡੀ ਬਿਲਡਿੰਗ ਚੈਂਪੀਅਨਸ਼ਿਪ, ਮਿਸ ਚੰਡੀਗੜ੍ਹ ਮਾਡਲ ਫਿਜ਼ੀਕ ਚੈਂਪੀਅਨਸ਼ਿਪ, ਮੈਨਜ਼ ਫ਼ਿਜ਼ੀਕ ਚੈਂਪੀਅਨਸ਼ਿਪ, ਦਿਵਿਆਂਗ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਈਵੰਟ ਸ਼ਾਮਲ ਹਨ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬਾਡੀ ਬਿਲਡਰ ਨੂੰ ਕ੍ਰਮਵਾਰ 3100, 2100 ਅਤੇ 1100 ਦੇ ਨਕਦ ਇਨਾਮ ਭੇਟ ਕੀਤੇ ਗਏ ਜਦਕਿ ਮਿਸਟਰ ਚੰਡੀਗੜ੍ਹ ਦਾ ਖਿਤਾਬ ਹਾਸਲ ਕਰਨ ਵਾਲੇ ਬਾਡੀ ਬਿਲਡਰ ਨੂੰ 5100 ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਚੈਂਪੀਅਨਸ਼ਿਪ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ 150 ਤੋਂ ਵੱਧ ਲੜਕੇ-ਲੜਕੀਆਂ ਨੇ ਸ਼ਮੂਲੀਅਤ ਕੀਤੀ। ਮੈਨਜ਼ ਫ਼ਿਜ਼ੀਕ ਚੈਂਪੀਅਨਸ਼ਿਪ ਅਧੀਨ ਹੋਏ ਮੁਕਾਬਲਿਆਂ ’ਚ ਵਰੁਣ ਨੇ ਪਹਿਲਾ, ਸ਼ੁਭਮ ਨੇ ਦੂਜਾ ਅਤੇ ਅਕਸ਼ਾਨ ਨੇ ਤੀਜਾ ਸਥਾਨ ਹਾਸਲ ਕੀਤਾ। ਮਿਸ ਚੰਡੀਗੜ੍ਹ ਮਾਡਲ ਫਿਜ਼ੀਕ ਚੈਂਪੀਅਨਸ਼ਿਪ ਅਧੀਨ ਸੁਨੀਤਾ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਮਿਸ ਬੈਸਟ ਫੀਜ਼ੀਕ ਦਾ ਖਿਤਾਬ ਹਾਸਲ ਕੀਤਾ ਜਦਕਿ ਅਨੁਰਾਧਾ ਨੇ ਦੂਜਾ ਅਤੇ ਕਮਲਜੀਤ ਕੌਰ ਨੇ ਤੀਜਾ ਸਥਾਨ ਆਪਣੇ ਨਾਮ ਕੀਤਾ।
ਸ਼੍ਰੀ ਪਰਦੀਪ ਨੇ ਦੱਸਿਆ ਕਿ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਅਧੀਨ 55, 60, 65, 70, 75, 80 ਅਤੇ 80+ ਕਿਲੋ ਭਾਰ ਵਰਗਾਂ ਅਧੀਨ ਫਸਵੇਂ ਮੁਕਾਬਲੇ ਹੋਏ। ਇਸ ਤੋਂ ਇਲਾਵਾ ਮੈਨ ਫਿਜ਼ੀਕ ਈਵੰਟਾਂ ਅਧੀਨ 55 ਕਿਲੋਗ੍ਰਾਮ ਭਾਰ ਵਰਗ ਅਧੀਨ ਅਮਿਤ ਕੁਮਾਰ ਨੇ ਪਹਿਲ ਸਥਾਨ ਹਾਸਲ ਕੀਤਾ ਜਦਕਿ ਗੁਕੁਲ ਸਿੰਘ ਨੇ ਦੂਜਾ ਅਤੇ ਯਸ਼ਪਾਲ ਰਾਣਾ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 60 ਕਿਲੋਗ੍ਰਾਮ ਭਾਰ ਵਰਗ ਅਧੀਨ ਸਚਿਨ ਸਿਆਲ ਨੇ ਪਹਿਲਾ ਅਤੇ ਜਸਵਿੰਦਰ ਸਿੰਘ ਨੇ ਦੂਜਾ ਸਥਾਨ ਜਦਕਿ ਅਜੈਪਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 65 ਕਿਲੋਗ੍ਰਾਮ ਭਾਗ ਵਰਗ ਵਿੱਚ ਅਰਸ਼ ਅਰੋੜਾ ਨੇ ਪਹਿਲਾ, ਆਸ਼ੂ ਨੇ ਦੂਜਾ ਅਤੇ ਅਕਾਸ਼ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ 70 ਕਿਲੋਗ੍ਰਾਮ ਭਾਰ ਵਰਗ ’ਚ ਜੋਗਿੰਦਰ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਵੀਰ ਪ੍ਰਤਾਪ ਨੇ ਦੂਜਾ ਅਤੇ ਰਿੱਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 80 ਕਿਲੋਗ੍ਰਾਮ ਭਾਰ ਵਰਗ ਅਧੀਨ ਹੋਏ ਮੁਕਾਬਲੇ ’ਚ ਵਿਸ਼ਾਲ ਪਰਮਾਰ ਨੇ ਪਹਿਲਾ, ਸੁਭਮ ਸ਼ਰਮਾ ਨੇ ਦੂਜਾ ਜਦਕਿ ਰਾਹੁਲ ਧੀਮਾਨ ਨੇ ਤੀਜਾ ਸਥਾਨ ਹਾਸਲ ਕੀਤਾ। 75 ਕਿਲੋਗ੍ਰਾਮ ਭਾਗ ਵਰਗ ਅਧੀਨ ਵਿਕਰਮਜੀਤ ਸਿੰਘ ਪਹਿਲਾ, ਅਸ਼ੀਸ਼ ਨੇ ਦੂਜਾ ਅਤੇ ਪਰਵ ਅਨੇਜਾ ਨੇ ਤੀਜਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ 80+ ਭਾਰ ਵਰਗ ’ਚ ਲੱਕੀ ਮਹਿਹਾਨੀ ਨੇ ਪਹਿਲਾ ਸਥਾਨ ਹਾਸਲ ਕੀਤਾ।