ਡਰਬਨ- ਇਥੇ ਖੇਡੇ ਗਏ ਇਕੋ ਇਕ ਟਵੰਟੀ-20 ਮੈਚ ਵਿਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬਣਾਈਆਂ ਗਈਆਂ 168 ਦੌੜਾਂ ਦੇ ਮੁਕਾਬਲੇ ਦੱਖਣੀ ਅਫ਼ਰੀਕਾ ਦੀ ਟੀਮ ਸਿਰਫ਼ 147 ਦੌੜਾਂ ਹੀ ਬਣਾ ਸਕੀ। ਦੱਖਣੀ ਅਫ਼ਰੀਕਾ ਦੇ ਮਾਰਨੇ ਵੈਨ ਵਿਕ ਨੇ ਵਧੀਆ ਪਾਰੀ ਖੇਡਦੇ ਹੋਏ ਟਵੰਟੀ-20 ਮੁਕਾਬਲਿਆਂ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਂਦੇ ਹੋਏ 67 ਦੌੜਾਂ ਬਣਾਈਆਂ। ਪਰ ਉਨ੍ਹਾਂ ਦੀ ਟੀਮ ਦੇ ਬਾਕੀ ਖਿਡਾਰੀ ਬਹੁਤਾ ਸਮਾਂ ਨਾ ਟਿਕ ਸਕੇ। ਭਾਰਤੀ ਟੀਮ ਵਲੋਂ ਆਸ਼ੀਸ਼ ਨੇਹਰਾ ਅਤੇ ਯੂਸੂਫ਼ ਪਠਾਨ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ 2-2 ਵਿਕਟਾਂ ਲਈਆਂ।
ਇਸਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਭਾਰਤ ਵਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 53 ਦੌੜਾਂ ਬਣਾਈਆਂ। ਸੁਰੇਸ਼ ਰੈਨਾ ਨੇ 41, ਵਿਰਾਟ ਕੋਹਲੀ ਨੇ 28 ਅਤੇ ਮੁਰਲੀ ਵਿਜੈ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਯੁਵਰਾਜ 12 ਦੌੜਾਂ ਬਣਾਕੇ ਰਨ ਆਊਟ ਹੋ ਗਿਆ।
ਭਾਰਤ ਨੇ ਟਵੰਟੀ-20 ‘ਚ ਦੱਖਣੀ ਅਫ਼ਰੀਕਾ ਨੂੰ ਹਰਾਇਆ
This entry was posted in ਖੇਡਾਂ.