ਓਸਲੋ,(ਰੁਪਿੰਦਰ ਢਿੱਲੋ ਮੋਗਾ) - ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾਂ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ‘ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ ਕਰਨ ਦੀ ਮਨਜੂਰੀ ਹੈ ਬਸ਼ਰਤੇ ਕਿ ਇੱਕਠ ਚ ਆਏ ਹੋਏ ਵੈਕਸੀਨ ਹੋਏ ਹੋਣ, ਜਿਸ ਦਾ ਨਾਰਵੇ ਸਥਿਤ ਭਾਰਤੀਆਂ ਵੱਲੋਂ ਪੂਰਾ ਧਿਆਨ ਰੱਖਿਆ ਗਿਆ। ਨਾਰਵੇ ‘ਚ ਭਾਰਤੀ ਰਾਜਦੂਤ ਡਾ. ਬੀ. ਬਾਲਾ ਭਾਸਕਰ ਵੱਲੋਂ ਤਿਰੰਗਾ ਲਹਿਰਾ ਸਲਾਮੀ ਦਿੱਤੀ ਗਈ ਅਤੇ ਇੰਡੀਅਨ ਹਾਊਸ ‘ਚ ਇਸ ਮੌਕੇ ਸ਼ਾਮਿਲ ਹੋਏ ਭਾਰਤੀ ਮੂਲ ਦੇ ਲੋਕਾਂ ਵੱਲੋਂ ਭਾਰਤੀ ਰਾਸ਼ਟਰ ਗੀਤ ਗਾਇਆ ਗਿਆ। ਰਾਸ਼ਟਰੀ ਗਾਇਨ ਤੋਂ ਬਾਅਦ ਨਾਰਵੇ ਵਿੱਚ ਵੱਸੇ ਭਾਰਤੀ ਮੂ਼ਲ ਦੇ ਵੱਖ ਵੱਖ ਕਲਾਕਾਰਾਂ ਵੱਲੋਂ ਗੀਤ ਸੰਗੀਤ ਤੇ ਵੱਖ – ਵੱਖ ਤਰਹਾਂ ਦੇ ਰੰਗਾ ਰੰਗ ਪ੍ਰਗੋਰਾਮ ਪੇਸ਼ ਕੀਤੇ ਗਏ ਅਤੇ ਭਾਰਤੀ ਅੰਬੈਸੀ ਵੱਲੋਂ ਇਹਨਾਂ ਕਲਾਕਾਰਾਂ ਤੇ ਨਾਰਵੇ ‘ਚ ਵੱਸੇ ਕਈ ਹੋਰ ਨਾਮਵਰ ਭਾਰਤੀਆਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤੀ ਅੰਬੈਸੀ ਵੱਲੋਂ 75 ਵਾਂ ਆਜਾਦੀ ਦਿਵਸ ਮਨਾਉਣ ਆਏ ਲੋਕਾਂ ਲਈ ਖਾਣ ਪੀਣ ਦਾ ਬਹੁਤ ਹੀ ਸੁਹਣਾ ਪ੍ਰਬੰਧ ਕੀਤਾ ਗਿਆ। ਆਖਿਰ ‘ਚ ਭਾਰਤੀ ਰਾਜਦੂਤ ਡਾ ਬੀ. ਬਾਲਾ. ਭਾਸਕਰ, ਅੰਬੈਸੀ ਸਟਾਫ ਸ੍ਰ ਇੰਦਰਜੀਤ ਸਿੰਘ, ਪ੍ਰਮੋਦ ਕੁਮਾਰ ਆਦਿ ਵੱਲੋ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।