ਬ੍ਰਮਿੰਘਮ – ਆਪਣੇ ਤਨ ਦਾ ਬਲਿਦਾਨ ਦੇ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸਮੇਂ ਦੇ ਮੁੱਖ ਮੰਤਰੀ ਬਿਅੰਤ ਸਿੰਘ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇ ਕੇ ਉਸ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ੍ਹ ਪਾਈ। ਮਨੁੱਖੀ ਹੱਕਾਂ ਦੇ ਜਾਂਬਾਜ਼ ਰਾਖੇ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 31 ਅਗਸਤ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਸੇ ਪ੍ਰਕਾਰ ਸਮਾਗਮ ਕਰਵਾਏ ਜਾਣਗੇ। ਸਮੂਹ ਪੰਥ ਦਰਦੀਆਂ ਨੂੰ ਬੇਨਤੀ ਹੈ ਕਿ ਕੌਮ ਦੀ ਖ਼ਾਤਰ ਆਪਾ ਵਾਰਨ ਵਾਲੇ ਯੋਧੇ ਨੂੰ ਸ਼ਰਧਾ ਦੇ ਫੁ1ਲ ਭੇਂਟ ਕਰਨ ਲਈ ਜਰੂਰ ਪੁੱਜੋ ਜੀ।ਸ਼ਹੀਦ ਸਮੁੱਚੀ ਕੌਮ ਲਈ ਸ਼ਹਾਦਤ ਦਿੰਦੇ ਹਨ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ, ਸਮੂਹ ਸੰਸਥਾਵਾਂ ਨੂੰ ਮਿਲਕੇ ਉਨ੍ਹਾਂ ਯੋਧਿਆਂ ਦੀ ਯਾਦ ਵਿੱਚ ਸਮਾਗਮ ਕਰਨੇ ਚਾਹੀਦੇ ਹਨ। ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸੀ: ਮੀ: ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ, ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਵਿੱਚ ਵਾਪਰੇ ਅਤੇ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੇ ਘਟਨਾਕ੍ਰਮ ਨੇ ਸਮੁੱਚੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ ‘ਤੇ ਕਰਨਗੇ।ਏਸ਼ੀਅਨ ਮਹਾਂਦੀਪ ਵਿੱਚ ਲਾਗਲੇ ਦੇਸ਼ਾਂ ਨੂੰ ਇਹ ਬੇਹੱਦ ਪ੍ਰਭਾਵਿਤ ਕਰਨਗੇ, ਪੂਰੀ ਸੰਭਾਵਨਾ ਹੈ ਕਿ ਭਾਰਤ ਦੇ ਸਿਆਸੀ ਆਗੂ ‘ਤੇ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਣ ਵਾਲਾ ਗੋਦੀ ਮੀਡੀਆ ਸਿੱਖ ਕੌਮ ਦੀ ਬਹਾਦਰੀ ਦੇ ਕਿੱਸੇ ਸੁਣਾਉਣੇ ਪ੍ਰਚਾਰਨੇ ਸ਼ੁਰੂ ਕਰ ਦੇਵੇ।ਸਿੱਖ ਕੌਮ ਦੇ ਸੂਝਵਾਨ ਪੰਥ ਦਰਦੀ ਆਗੂਆਂ ਨੂੰ ਬੇਨਤੀ ਹੈ ਕਿ ਜਿਵੇਂ ਘੱਟੋ ਘੱਟ ਸਾਂਝੇ ਪ੍ਰੋਗਰਾਮ ਅਨੁਸਾਰ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸੇ ਪ੍ਰਕਾਰ ਸਮੂਹ ਪੰਥਕ ਮਸਲਿਆਂ ਲਈ ਵੀ ਘੱਟੋ ਘੱਟ ਸਾਂਝੇ ਪ੍ਰੋਗਰਾਮ ਤਹਿਤ ਮਿਲਕੇ ਸੰਘਰਸ਼ ਕੀਤਾ ਜਾਵੇ। ਸਿਧਾਂਤ ਨੂੰ ਸਮਰਪਿਤ ਧਿਰਾਂ ਵਿੱਚ ਆਮ ਸਹਿਮਤੀ ਬਣਨ ਉਪਰੰਤ ਦੇਸ਼ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹੋਰ ਧਿਰਾਂ ਨਾਲ ਵੀ ਮਜਬੂਤ ਸਬੰਧ ਬਣਾਏ ਜਾਣ।ਇਸ ਤੇਜੀ ਨਾਲ ਬਦਲ ਰਹੇ ਹਾਲਾਤ ਮੁਤਬਿਕ ਇਹ ਸਮੇਂ ਦੀ ਮੰਗ ਹੈ ।
ਸਮੂਹ ਪੰਥ ਦਰਦੀਆਂ ਨੰ ਸ਼ਹੀਦ ਭਾਈ ਦਿਲਵਰ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ – ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ.
This entry was posted in ਅੰਤਰਰਾਸ਼ਟਰੀ.