ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਿਆਦਾਤਰ ਲੋਕ ਇਕਾਂਤਵਾਸ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਕਾਂਤਵਾਸ ਨਾਲ ਸਬੰਧਿਤ ਕੀਤੇ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 10 ਵਿੱਚੋਂ 7 ਸਕਾਟਿਸ਼ ਲੋਕਾਂ ਨੇ ਇਕਾਂਤਵਾਸ ਹੋਣ ਦੇ ਨਿਯਮਾਂ ਦਾ ਸਫਲਤਾਪੂਰਵਕ ਪਾਲਣ ਕੀਤਾ ਹੈ। ਸਕਾਟਿਸ਼ ਸਰਕਾਰ ਦੁਆਰਾ ਕੀਤੇ ਸਰਵੇ ਵਿੱਚ ਪਾਇਆ ਗਿਆ ਕਿ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲੇ, ਉਨ੍ਹਾਂ ਦੇ ਨੇੜਲੇ ਸੰਪਰਕ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੇ ਇਕਾਂਤਵਾਸ ਦੀ ਪਾਲਣਾ ਕੀਤੀ ਹੈ। 4325 ਲੋਕਾਂ ਦੇ ਸਰਵੇਖਣ ਵਿੱਚ 94% ਲੋਕਾਂ ਨੇ ਹਰ ਸਮੇਂ ਪੂਰੀ ਤਰ੍ਹਾਂ ਇਕਾਂਤਵਾਸ ਹੋਣ ਦੀ ਰਿਪੋਰਟ ਦਿੱਤੀ। ਇਹ ਸਰਵੇ ਸਰਕਾਰ ਦੀ ਤਰਫੋਂ ਸਕਾਟਿਸ਼ ਸੈਂਟਰ ਫਾਰ ਸੋਸ਼ਲ ਰਿਸਰਚ (ਸਕਾਟਕੇਨ) ਦੁਆਰਾ ਕੀਤਾ ਗਿਆ, ਜਿਸ ਵਿੱਚ ਉਹਨਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜਿਹਨਾ ਨੂੰ ਮਾਰਚ ਅਤੇ ਜੂਨ ਦੇ ਵਿਚਕਾਰ ਟੈਸਟ ਅਤੇ ਸੁਰੱਖਿਆ ਦੁਆਰਾ ਇਕਾਂਤਵਾਸ ਕਰਨ ਦੀ ਲੋੜ ਸੀ। ਸਰਵੇ ਅਨੁਸਾਰ ਤਕਰੀਬਨ ਅੱਧੇ (49%) ਲੋਕਾਂ ਨੇ ਕਿਹਾ ਕਿ ਇਕਾਂਤਵਾਸ ਹੋਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਿਆ ਹੈ, ਜਿਹਨਾਂ ਵਿੱਚ ਨੌਜਵਾਨ, ਅੰਤਰਰਾਸ਼ਟਰੀ ਯਾਤਰੀ ਆਦਿ ਸ਼ਾਮਲ ਹਨ। ਇਸਦੇ ਇਲਾਵਾ ਇਕਾਂਤਵਾਸ ਦੇ ਦੌਰਾਨ ਨਿਯਮਾਂ ਨੂੰ ਤੋੜਨ ਵਿੱਚ ਦੁਕਾਨਾਂ ‘ਤੇ ਭੋਜਨ, ਦਵਾਈ ਲਈ ਜਾਣਾ, ਬਾਹਰ ਕਸਰਤ ਕਰਨਾ ਅਤੇ ਕੰਮ, ਸਕੂਲ ਜਾਂ ਯੂਨੀਵਰਸਿਟੀ ਜਾਣਾ ਸ਼ਾਮਲ ਹੈ। ਇਸ ਸਰਵੇ ਅਨੁਸਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਮੁੱਚੇ ਤੌਰ ‘ਤੇ ਘੱਟ ਸਨ।
ਸਕਾਟਲੈਂਡ : ਦਸ ਵਿੱਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ
This entry was posted in ਅੰਤਰਰਾਸ਼ਟਰੀ.