ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਐਂਬੂਲੈਂਸ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਿਆਦਾ ਲੋਕਾਂ ਲਈ ਪਹੁੰਚਯੋਗ ਬਨਾਉਣ ਲਈ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਲਈ ਇੰਗਲੈਂਡ ਵਿੱਚ ਚਾਰ ਐਂਬੂਲੈਂਸ ਟਰੱਸਟਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਵਿੱਚ ਸਹਾਇਤਾ ਲਈ ਫੌਜ ਦੇ ਲਗਭਗ 100 ਮੈਂਬਰਾਂ ਨੂੰ ਲਿਆਂਦਾ ਗਿਆ ਹੈ। ਐਂਬੂਲੈਂਸ ਦੀ ਜਿਆਦਾ ਮੰਗ ਅਤੇ ਸਟਾਫ ਦੀ ਘਾਟ ਕਾਰਨ ਸੈਨਿਕਾਂ ਦੀ ਵਰਤੋਂ ਐੱਨ ਐੱਚ ਐੱਸ ਐਸ ਸਟਾਫ ਦੇ ਨਾਲ ਕੰਮ ਕਰਨ ਲਈ ਕੀਤੀ ਜਾ ਰਹੀ ਹੈ। ਇੰਗਲੈਂਡ ਦੇ ਸਾਊਥ ਸੈਂਟਰਲ, ਸਾਊਥ ਵੈਸਟ, ਨਾਰਥ ਈਸਟ ਅਤੇ ਈਸਟ ਖੇਤਰਾਂ ਵਿੱਚ ਐਂਬੂਲੈਂਸ ਸੇਵਾਵਾਂ ਨੂੰ ਫੌਜ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। ਇੰਗਲੈਂਡ ਵਿੱਚ ਐਂਬੂਲੈਂਸ ਸੇਵਾ ‘ਤੇ ਦਬਾਅ ਸਿਰਫ ਮਹਾਂਮਾਰੀ ਤੱਕ ਹੀ ਸੀਮਤ ਨਹੀਂ ਸੀ। ਇਸ ਵੇਲੇ ਵੀ ਵੱਡੀ ਗਿਣਤੀ ਵਿੱਚ 999 ਕਾਲਾਂ ਆਈਆਂ ਰਹੀਆਂ ਹਨ, ਕਿਉਂਕਿ ਬਿਮਾਰੀਆਂ ਦੇ ਨਾਲ ਐਂਬੂਲੈਂਸਾਂ ਦੀ ਮੰਗ ਵਧ ਰਹੀ ਹੈ । ਫੌਜ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਯੂਕੇ ਦੇ ਰੱਖਿਆ ਮੰਤਰਾਲੇ ਨੂੰ ਸਮਾਜਿਕ ਦੇਖਭਾਲ ਵਿਭਾਗ ਕੋਲੋਂ ਇੰਗਲੈਂਡ ਵਿੱਚ ਬਹੁਤ ਸਾਰੀਆਂ ਐਂਬੂਲੈਂਸ ਸੇਵਾਵਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਪ੍ਰਾਪਤ ਹੋਈ ਹੈ। ਇਸ ਲਈ ਕੁੱਲ ਮਿਲਾ ਕੇ, 97 ਫੌਜੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਸੈਨਿਕ ਮਰੀਜ਼ਾਂ ਨੂੰ ਅਪੌਇੰਟਮੈਂਟਾਂ ਵਿੱਚ ਆਉਣ ਅਤੇ ਲਿਜਾਣ ਵਿੱਚ ਸਹਾਇਤਾ, ਐਂਬੂਲੈਂਸਾਂ ਦੀ ਸਾਂਭ -ਸੰਭਾਲ , ਹਸਪਤਾਲ ਤੋਂ ਛੁੱਟੀ ਆਦਿ ਦਿਵਾਉਣ ਦੇ ਨਾਲ ਪੈਰਾ ਮੈਡੀਕਲ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।
ਇੰਗਲੈਂਡ ਵਿੱਚ ਫੌਜ ਦੁਆਰਾ ਕੀਤੀ ਜਾ ਰਹੀ ਹੈ ਐਂਬੂਲੈਂਸ ਸੇਵਾਵਾਂ ਦੀ ਸਹਾਇਤਾ
This entry was posted in ਅੰਤਰਰਾਸ਼ਟਰੀ.