ਚੰਡੀਗੜ੍ਹ – ਉਚੇਰੀ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਅਤੇ ਫੈਕਲਟੀ ਗੁਣਵੱਤਾ ’ਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਭਾਰਤ ਦੇ ਸੱਭ ਤੋਂ ਵੱਡੇ ਇੰਟਰਨੈਸ਼ਨਲ ਫੈਕਲਟੀ ਐਕਸਚੇਂਜ ਪ੍ਰੋਗਰਾਮ ਦਾ ਆਗ਼ਾਜ਼ 23 ਅਗਸਤ ਤੋਂ ਕੀਤਾ ਜਾ ਰਿਹਾ ਹੈ। ਸਮੁੱਚੇ ਪ੍ਰੋਗਰਾਮ ਵਿੱਚ ਯੂਕੇ, ਆਸਟ੍ਰੇਲੀਆ, ਦੁਬਈ, ਇਟਲੀ, ਰੂਸ ਅਤੇ ਮਲੇਸ਼ੀਆ ਸਮੇਤ ਕੁੱਲ 33 ਦੇਸ਼ਾਂ ਦੀਆਂ 47 ਯੂਨੀਵਰਸਿਟੀਆਂ ਤੋਂ 85 ਦੇ ਕਰੀਬ ਪ੍ਰੋਫੈਸਰ ਅਤੇ ਸਿੱਖਿਆ ਸਾਸ਼ਤਰੀ ਵਿਦਿਆਰਥੀਆਂ ਨਾਲ ਗਿਆਨ ਸਾਂਝਾ ਕਰਨਗੇ। ਅੰਤਰਰਾਸ਼ਟਰੀ ਫੈਕਲਟੀ ਐਕਸਚੇਂਜ ਪ੍ਰੋਗਰਾਮ ਦਾ ਉਦਘਾਟਨ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਚੇਅਰ ਸ਼੍ਰੀ ਅਨਿਲ ਡੀ ਸਹਿਰਸਬੁਧੇ ਕਰਨਗੇ। ਉਦਘਾਟਨੀ ਸਮਾਗਮ ਦੌਰਾਨ ਕਾਊਂਸਲ ਆਫ਼ ਆਰਚੀਟੈਕਚਰ ਦੀ ਵਾਈਸ ਪ੍ਰੈਜੀਡੈਂਟ ਮਿਸ ਸਪਨਾ, ਕੇ.ਟੀ.ਐਚ ਰਾਇਲ ਇੰਸਟੀਚਿਊਟ ਆਫ਼ ਟੈਕਲਾਲੋਜੀ ਸਵੀਡਨ ਦੇ ਪ੍ਰੋਫੈਸਰ ਡਾ. ਵੀ ਕੋਰੇਨਿਵਸਕੀ, ਕੇ.ਟੀ.ਐਚ ਰਾਇਲ ਇੰਸਟੀਚਿਊਟ ਆਫ਼ ਟੈਕਲਾਲੋਜੀ ਸਵੀਡਨ ਦੇ ਐਸੋਸੀਏਟ ਪ੍ਰੋਫੈਸਰ ਡਾ. ਐਂਡਰੇਜ਼ ਹਰਮਨ, ਲਾ ਟਰੌਬ ਯੂਨੀਵਰਸਿਟੀ ਆਸਟ੍ਰੇਲੀਆ ਦੇ ਐਸੋਸੀਏਟ ਪ੍ਰੋਫੈਸਰ ਡਾ. ਜ਼ਿਊਫ਼ ਡਿਕਸਨ, ਕੇ.ਟੀ.ਐਚ ਰਾਇਲ ਇੰਸਟੀਚਿਊਟ ਆਫ਼ ਟੈਕਲਾਲੋਜੀ ਸਵੀਡਨ ਦੇ ਐਸੋਸੀਏਟ ਪ੍ਰੋਫੈਸਰ ਬੈਲ ਕੀ ਡੈਨੀਅਲ ਆਦਿ ਉਚੇਚੇ ਤੌਰ ’ਤੇ ਹਾਜ਼ਰ ਰਹਿਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਅਤੇ ਵਿਸ਼ਿਆਂ ਵਿੱਚ ਮੁਹਾਰਤ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ’ਵਰਸਿਟੀ ਵੱਲੋਂ ਲਗਾਤਾਰ ਵਿਸ਼ਵ ਪੱਧਰੀ ਬੁਲਾਰਿਆਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਪ੍ਰੋਫੈਸਰਾਂ ਨੂੰ ‘ਅੰਤਰਰਾਸ਼ਟਰੀ ਫੈਕਲਟੀ ਐਕਸਚੇਂਜ ਪ੍ਰੋਗਰਾਮ’ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਅਤੇ ਫੈਕਲਟੀ ਦੇ ਰੂਬਰੂ ਕਰਵਾਇਆ ਜਾਂਦਾ ਹੈ। ਵੱਖ-ਵੱਖ ਸੈਸ਼ਨਾਂ ਦੌਰਾਨ ਕਾਨੂੰਨ, ਕੈਮਿਸਟਰੀ, ਫ਼ਜ਼ਿਕਸ, ਬਾਇਓ-ਟੈਕਨਾਲੋਜੀ, ਬਿਜਨਸ, ਸਿਵਲ ਇੰਜੀਨੀਅਰਿੰਗ, ਮਕੈਨੀਕਲ, ਕੈਮੀਕਲ ਪੈਟਰੌਲੀਅਮ, ਆਟੋਮੋਬਾਇਲ, ਸੀ.ਐਸ.ਈ, ਇਲੈਕਟ੍ਰੀਕਲ, ਇਲੈਕਟ੍ਰੀਕਲ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਬੀ.ਪੀਐਡ, ਫਾਈਨ ਆਰਟਸ, ਆਰਚੀਟੈਕਚਰ, ਇੰਟੀਰੀਅਰ ਡਿਜ਼ਾਇਨ, ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ, ਗਣਿਤ, ਫਾਰਮੇਸੀ, ਰਿਸਰਚ ਅਤੇ ਜਰਲਿਜ਼ਮ ਅਂੈਡ ਮਾਸ ਕਾੱਮ ਖੇਤਰਾਂ ਸਬੰਧੀ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਡਾ. ਬਾਵਾ ਨੇ ਦੱਸਿਆ ਕਿ ਵੱਖ-ਵੱਖ ਸੈਸ਼ਨਾਂ ਤਹਿਤ ਵੇਨ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਪ੍ਰੋਫੈਸਰ ਵਾਈ. ਜੀਨ ਲੀਓ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਵਾਹਨ ਬਿਜਲੀਕਰਨ ਅਤੇ ਹਾਈਬਿ੍ਰਡਾਈਜੇਸ਼ਨ ਅਤੇ ਹਾਈਬਿ੍ਰਡ ਅਤੇ ਇਲੈਕਟਿ੍ਰਕ ਵਾਹਲਾਂ ਲਈ ਬੈਟਰੀ ਪ੍ਰਣਾਲੀਆਂ ਆਦਿ ਵਿਸ਼ਿਆਂ ’ਤੇ ਚਾਨਣਾ ਪਾਉਣਗੇ। ਇਸੇ ਤਰ੍ਹਾਂ ਅਜ਼ਾਦ ਯੂਨੀਵਰਸਿਟੀ ਈਰਾਨ ਦੇ ਪ੍ਰੋਫੈਸਰ ਤਰੇਹ ਸਦਾਤ ਨਈਮ ‘ਈਰਾਨ ਅਤੇ ਭਾਰਤ ਵਿੱਚ ਪਰਿਵਾਰਕ ਮੁਕੱਦਿਆਂ ਵਿੱਚ ਨਿਰਪੱਖਤਾ ਦਾ ਸਥਾਨ’ ਅਤੇ ਈਰਾਨ ਅਤੇ ਭਾਰਤੀ ਕਾਨੂੰਨ ਵਿੱਚ ਔਰਤਾਂ ਦੇ ਅਪਰਾਧ’ ਵਿਸ਼ਿਆਂ ’ਤੇ ਕਾਨੂੰਨ ਦੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਵਿਚਾਰ ਸਾਂਝੇ ਕਰਨਗੇ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ਼ ਸਟ੍ਰੈਥਕਲਾਈਡ ਗਲਾਸਗੋ, ਯੂ.ਕੇ ਦੀ ਪ੍ਰੋਫੈਸਰ ਅਪਾਲਾ ਮਜ਼ੂਮਦਰ ਤਰਲ ਕਿ੍ਰਸ਼ਟਲ: ਟੈਕਨਾਲੋਜੀ ਐਪਲੀਕੇਸ਼ਨ ਅਤੇ ਥਿਊਰੀ, ਮਾਡਲਿੰਗ ਅਤੇ ਟਕਨਾਲੋਜੀ ਵਿਸ਼ਿਆਂ ’ਤੇ ਫ਼ਿਜ਼ਿਕਸ ਖੇਤਰ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਸੇ ਤਰ੍ਹਾਂ ਯੂਨੀਵਰਸਿਟੀ ਆਫ਼ ਓਟਾਗੋ ਨਿਊਜ਼ੀਲੈਂਡ ਦੇ ਐਚ.ਓ.ਡੀ ਪ੍ਰੋ. ਬੈਨ ਕੀ ਡੈਨੀਅਲ 23-24 ਅਗਸਤ ਨੂੰ ਟੀਚਰ ਟ੍ਰੇਨਿੰਗ ਅਤੇ ਰਿਸਰਚ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਟੈਕਨਾਲੋਜੀ ਇੰਨੇਬਲ ਲਰਨਿੰਗ ਐਂਡ ਟੀਚਿੰਗ ਵਿਸ਼ੇ ’ਤੇ ਜਾਣਕਾਰੀ ਪ੍ਰਦਾਨ ਕਰਨਗੇ।
ਉਨ੍ਹਾਂ ਦੱਸਿਆ ਕਿ ਬਾਲ ਸਟੇਟ ਯੂਨੀਵਰਸਿਟੀ ਯੂ.ਐਸ.ਏ ਦੇ ਖੋਜਾਰਥੀ ਡੇਵਿਡ ਫ਼੍ਰੈਂਕਲਿਨ ਆਰਚੀਟੈਕਚਰ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਆਰਚੀਟੈਕਚਰ ਡਿਜ਼ਾਇਨ ਸਟੂਡਿਓ-1 ਅਤੇ ਆਰਚੀਟੈਕਚਰ ਡਿਜ਼ਾਇਨ ਸਟੂਡਿਓ-2 ਵਿਸ਼ਿਆਂ ’ਤੇ ਗਿਆਨ ਦੀ ਸਾਂਝ ਪਾਉਣਗੇ।ਇਸੇ ਤਰ੍ਹਾਂ ਅਮਰੀਕਨ ਯੂਨੀਵਰਸਿਟੀ ਆਫ਼ ਦੁਬਈ ਦੇ ਐਸੋਸੀਏਟ ਪ੍ਰੋਫੈਸਰ ਚਦੀ ਅਲ ਤਬਬਾ ਇੰਟੀਰੀਅਰ ਡਿਜ਼ਾਇਨ ਖੇਤਰ ਨਾਲ ਸਬੰਧਿਤ ਜਵੈਲਰੀ ਡਿਜ਼ਾਇਨ ਖੇਤਰ ’ਚ ਇਨੋਵੇਸ਼ਨ ਅਤੇ ਟੈਕਸਟਾਈਲ ਦੀ ਇੰਟੀਰੀਅਰ ਡਿਜ਼ਾਇਨ ਖੇਤਰ ’ਚ ਭੂਮਿਕਾ ਵਿਸ਼ੇ ’ਤੇ ਚਾਨਣਾ ਪਾਉਣਗੇ।ਯੂਨੀਵਰਸਿਟੀ ਆਫ਼ ਸਾਊਥਰਨ ਕੁਈਨਜ਼ਲੈਂਡ, ਆਸਟ੍ਰੇਲੀਆ ਦੇ ਲੈਕਚਰਾਰ ਡਾ. ਅਨੂਪ ਸ਼੍ਰੇਸਠਾ ਆਈ.ਟੀ ਖੇਤਰ ਦੇ ਵਿਦਿਆਰਥੀਆਂ ਨੂੰ ‘ਸਮਾਰਟ ਟੂਲਜ਼ ਫ਼ਾਰ ਆਈ ਸਰਵਿਸ਼ਿਜ਼ ਮੈਨੇਜਮੈਂਟ ਅਤੇ ਕਲਾਊਡ ਵਿੱਚ ਜਾਣਕਾਰੀ ਸੁਰੱਖਿਆ ਜ਼ੋਖ਼ਮਾਂ ਦਾ ਮੁਲਾਕਣ ਕਰਨਾ ਆਦਿ ਵਿਸ਼ਿਆਂ ’ਤੇ ਵਿਚਾਰਾਂ ਦੀ ਸਾਂਝ ਪਾਉਣਗੇ।23 ਅਗਸਤ ਨੂੰ ਲਾ ਟਰੌਬ ਯੂਨੀਵਰਸਿਟੀ ਆਸਟ੍ਰੇਲੀਆ ਦੇ ਐਸੋਸੀਏਟ ਪ੍ਰੋਫੈਸਰ ਜ਼ਿਊਫ਼ ਡਿਕਸਨ ਬੀ.ਪੀਐਡ ਖੇਤਰ ਦੇ ਵਿਦਿਆਰਥੀਆਂ ਨੂੰ ‘ਖੇਡ ਪ੍ਰਬੰਧਨ ਅਤੇ ਖੇਡ ਮਾਰਕਿਟਿੰਗ ਵਿੱਚ ਸਮਕਾਲੀ ਮੁੱਦੇ’ ਵਿਸ਼ੇ ’ਤੇ ਜਾਣਕਾਰੀ ਪ੍ਰਦਾਨ ਕਰਵਾਉਣਗੇ। ਇਸੇ ਤਰ੍ਹਾਂ ਵੈਸਟਰਨ ਸਿਡਨੀ ਯੂਨੀਵਰਸਿਟੀ ਆਸਟ੍ਰੇਲੀਆ ਦੇ ਪ੍ਰੋਫੈਸਰ ਅਲਾਨਾ ਮੌਰੁਸ਼ਾਤ 26 ਅਗਸਤ ਨੂੰ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨਾਲ ਸਾਈਬਰ ਸਕਿਊਰਟਰੀ ਵਿਸ਼ੇ ਬਾਬਤ ਵਿਚਾਰ ਸਾਂਝੇ ਕਰਨਗੇ।
ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ’ਚ ਸੰਪੂਰਨ ਵਿਸ਼ਵਾਸ ਰੱਖਦੀ ਹੈ, ਇਹ ਅਜਿਹੀ ਪ੍ਰਣਾਲੀ ਹੈ ਜੋ ਨਾ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਪੱਧਰ ’ਤੇ ਵਿਕਸਤ ਕਰਦੀ ਹੈ ਬਲਕਿ ਉਨ੍ਹਾਂ ਨੂੰ ਵਿਸ਼ਵਪੱਧਰੀ ਸੱਭਿਆਚਾਰਾਂ ਨੂੰ ਸਮਝਣ ਦਾ ਮੌਕਾ ਵੀ ਪ੍ਰਦਾਨ ਕਰਵਾਉਂਦੀ ਹੈ। ਇਹ ਪ੍ਰੋਗਰਾਮ ਵਿਦਿਆਰਥੀਆਂ ਅਤੇ ਫੈਕਲਟੀ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਜਦਕਿ ਮੌਜੂਦਾ ਸਿੱਖਿਆ ਸ਼ਾਸਤਰ ਵਿੱਚ ਫੈਕਲਟੀ ਅਦਾਨ-ਪ੍ਰਦਾਨ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਅਧਿਆਪਨ ਜਗਤ ਵਿੱਚ ਲੋੜੀਂਦੀ ਤਬਦੀਲੀ ਦਾ ਪ੍ਰਤੀਬਿੰਬ ਹਨ।