ਨਵੀਂ ਦਿੱਲੀ- ਦੇਸ਼ ਵਿੱਚ ਖਾਧ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮਹਿੰਗਾਈ ਨੂੰ ਕੰਟਰੌਲ ਵਿੱਚ ਕਰਨ ਲਈ ਕੀਤੀ ਗਈ ਬੈਠਕ ਬੇਨਤੀਜਾ ਰਹੀ। ਪ੍ਰਧਾਨਮੰਤਰੀ ਨੇ ਵੱਧ ਰਹੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਅਹਿਮ ਮੰਤਰੀਆਂ ਨਾਲ ਗੱਲਬਾਤ ਕੀਤੀ।
ਇਸ ਬੈਠਕ ਵਿੱਚ ਮੁਦਰਾ ਸਫ਼ੀਤੀ ਦੇ ਬਾਰੇ ਵੀ ਚਰਚਾ ਕੀਤੀ ਗਈ ਜੋ ਕਿ 18% ਨੂੰ ਪਾਰ ਕਰ ਗਈ ਹੈ। ਇਸ ਬੈਠਕ ਵਿੱਚ ਵਿੱਤਮੰਤਰੀ ਪ੍ਰਣਬ ਮੁਖਰਜੀ, ਗ੍ਰਹਿਮੰਤਰੀ ਪੀ. ਚਿੰਦਬਰਮ, ਖੇਤੀ ਅਤੇ ਖਾਦਮੰਤਰੀ ਸ਼ਰਦ ਪਵਾਰ, ਯੋਜਨਾ ਅਯੋਗ ਦੇ ਪ੍ਰਧਾਨ ਮੋਨਟੇਕ ਸਿੰਘ ਆਹਲੂਵਾਲੀਆ ਅਤੇ ਕੈਬਨਿਟ ਸਕੱਤਰ ਕੇ.ਐਮ. ਚੰਦਰਸ਼ੇਖਰ ਵੀ ਮੌਜੂਦ ਸਨ। ਖਬਰ ਹੈ ਕਿ ਬੈਠਕ ਦੌਰਾਨ ਵਿਤਮੰਤਰੀ ਅਤੇ ਖਾਦਮੰਤਰੀ ਦਾ ਆਪਸ ਵਿੱਚ ਬੋਲ ਬੁਲਾਰਾ ਹੋ ਗਿਆ। ਮੁਖਰਜੀ ਨੇ ਪਵਾਰ ਤੇ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣ ਦਾ ਅਰੋਪ ਲਾਇਆ। ਪਵਾਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਸੱਭ ਦੇ ਸਾਹਮਣੇ ਹੀ ਦੋਵੇਂ ਮੰਤਰੀ ਖਹਿਬੜ ਪਏ। ਮੁਖਰਜੀ ਗੁਸੇ ਵਿੱਚ ਆ ਕੇ ਮੀਟਿੰਗ ਛੱਡ ਕੇ ਚਲੇ ਗਏ। ਇਸ ਕਰਕੇ ਮੀਟਿੰਗ ਕਿਸੇ ਵੀ ਸਿੱਟੇ ਤੇ ਨਾਂ ਪਹੁੰਚ ਸਕੀ।