ਗਲਾਸਗੋ ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਪੈਦਾ ਹੋਏ ਕਾਮਿਆਂ ਦੀ ਘਾਟ ਦਾ ਅਸਰ ਸਕਾਟਲੈਂਡ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਇਸੇ ਸੰਕਟ ਦੇ ਚਲਦਿਆਂ ਢੋਆ ਢੁਆਈ ਦੀ ਘਾਟ ਕਾਰਨ ਸਕਾਟਲੈਂਡ ਦੇ ਕਿਸਾਨਾਂ ਵੱਲੋਂ ਵੱਡੀ ਮਾਤਰਾ ‘ਚ ਸਬਜੀਆਂ ਸੁੱਟੀਆਂ ਗਈਆਂ ਹਨ। ਇਸ ਸੰਕਟ ਦੇ ਚਲਦਿਆਂ ਖੇਤ ਮਜ਼ਦੂਰਾਂ ਅਤੇ ਟਰੱਕ ਚਾਲਕਾਂ ਦੀ ਘਾਟ ਕਾਰਨ ਸਕਾਟਿਸ਼ ਸਬਜ਼ੀ ਉਤਪਾਦਕਾਂ ਨੂੰ ਭਾਰੀ ਮਾਤਰਾ ਵਿੱਚ ਗੋਭੀ ਅਤੇ ਬਰੋਕਲੀ ਸੁੱਟਣੀ ਪੈ ਰਹੀ ਹੈ। ਫਾਈਫ ਵਿਚਲੇ ਇੱਕ ਕਿਸਾਨ ਸਹਾਇਤਾ ਗਰੁੱਪ ਈਸਟ ਆਫ ਸਕਾਟਲੈਂਡ ਗ੍ਰੋਵਰਸ (ਈ ਐਸ ਜੀ) ਨੇ ਇਸ ਸੰਕਟ ਦੇ ਨਤੀਜੇ ਵਜੋਂ ਹੁਣ ਤੱਕ 3.5 ਮਿਲੀਅਨ ਬਰੋਕਲੀ ਅਤੇ 1.9 ਮਿਲੀਅਨ ਗੋਭੀ ਦੇ ਫੁੱਲ ਸੁੱਟੇ ਹਨ। ਸਬਜੀ ਉਤਪਾਦਕਾਂ ਅਨੁਸਾਰ ਮਜਦੂਰਾਂ ਅਤੇ ਵਾਹਨਾਂ ਦੀ ਘਾਟ ਕਾਰਨ ਸਬਜੀਆਂ ਫ੍ਰੀਜਿੰਗ ਸਟੋਰਾਂ ਅਤੇ ਸਟੋਰਾਂ ਤੋਂ ਰਿਟੇਲ ਡਿਪੂਆਂ ਵਿੱਚ ਨਹੀਂ ਜਾ ਰਹੀਆਂ, ਜਿਸ ਕਾਰਨ ਖਰਾਬ ਹੋਣ ਕਰਕੇ ਉਹਨਾਂ ਨੂੰ ਸੁੱਟਣਾ ਪੈ ਰਿਹਾ ਹੈ। ਟਰੱਕਾਂ ਆਦਿ ਦੀ ਘਾਟ ਦੇ ਨਾਲ, ਪ੍ਰਚੂਨ ਵਿਕਰੇਤਾ ਜਲਦੀ ਖਰਾਬ ਹੋਣ ਵਾਲੇ ਉਤਪਾਦਾਂ ਨੂੰ ਤਰਜੀਹ ਦੇ ਰਹੇ ਹਨ। ਕਿਸਾਨ ਇਸ ਵੇਲੇ ਕੋਲਡ ਸਟੋਰਾਂ ਵਿੱਚ ਸਬਜੀਆਂ ਪਹੁੰਚਾਉਣ ਲਈ ਭਾਰੀ ਮਾਲ ਵਾਹਨ ਚਾਲਕਾਂ ਨੂੰ ਲੱਭਣ ਦੇ ਨਾਲ ਖੇਤਾਂ ਵਿੱਚ ਸਬਜੀਆਂ ਦੀ ਸੰਭਾਲ ਲਈ ਮਜਦੂਰਾਂ ਦੀ ਘਾਟ ਦਾ ਵੀ ਸਾਹਮਣਾ ਕਰ ਰਹੇ ਹਨ।
ਸਕਾਟਲੈਂਡ : ਕਾਮਿਆਂ ਦੀ ਘਾਟ ਕਾਰਨ ਕਿਸਾਨ ਵੱਡੀ ਮਾਤਰਾ ‘ਚ ਸਬਜੀਆਂ ਸੁੱਟਣ ਲਈ ਮਜਬੂਰ
This entry was posted in ਅੰਤਰਰਾਸ਼ਟਰੀ.