ਮੁਹਾਲੀ – ਕਲਗੀਧਰ ਸੇਵਕ ਜੱਥਾ ਮੁਹਾਲੀ ਦੇ ਪ੍ਰਧਾਨ ਸ੍ਰ ਜਤਿੰਦਰਪਾਲ ਸਿੰਘ ਜੇ ਪੀ ਨੇ ਮੁਹਾਲੀ ਵਿੱਚ ਥਾਂ ਥਾਂ ਤੇ ਫੜੀਆਂ ਲਗਾ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਵਿਅਕਤੀਆਂ ਕੋਲ ਜਾ ਕੇ ਉਹਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ ਹੈ ਕਿ ਉਹ ਆਪਣੀ ਇਸ ਕਾਰਵਾਈ ਤੇ ਰੋਕ ਲਗਾਉਣ ਵਰਨਾ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਸ੍ਰ ਜੇ ਪੀ ਜਿਹੜੇ ਜਿਲ੍ਹਾ ਤੰਬਾਕੂਨੋਸ਼ੀ ਵਿਰੋਧੀ ਕਮੇਟੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਸ਼ਹਿਰ ਵਿੱਚ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਕੀਤੀ ਜਾਂਦੀ ਹੈ ਅਤੇ ਉਹਨਾਂ ਵਲੋਂ ਇਸ ਸੰਬੰਧੀ ਇਹਨਾਂ ਫੜੀ ਵਾਲਿਆਂ ਨੂੰ ਮਿਲ ਕੇ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਬਦਲੇ ਉਹਨਾਂ ਨੂੰ ਸਜਾ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਫੜੀ ਵਾਲੇ ਪਿਛਲੇ ਕਈ ਸਾਲਾਂ ਤੋਂ ਸੜਕਾਂ ਕਿਨਾਰੇ ਜਾਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਨਾਜਾਇਜ ਕਬਜੇ ਕਰਕੇ ਬੈਠੇ ਹਨ ਪਰੰਤੂ ਮਿਉਂਸਪਲ ਕੌਂਸਲ ਵਲੋਂ ਇਹਨਾਂ ਨਾਜਾਇਜ ਕਬਜਿਆਂ ਵਿਰੁੱਧ ਕੁੱਝ ਵੀ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਕੁੱਝ ਫੜੀਆਂ ਵਾਲਿਆਂ ਨੇ ਉਹਨਾਂ ਕੋਲ ਇਹ ਗੱਲ ਮੰਨੀ ਹੈ ਕਿ ਕੌਂਸਲ ਦੇ ਕਰਮਚਾਰੀ ਉਹਨਾਂ ਕੋਲੋਂ ਫੜੀਆਂ ਲਗਾਉਣ ਬਦਲੇ ਹਰ ਮਹੀਨੇ ਇੱਕ ਬੱਝਵੀਂ ਰਕਮ ਵਸੂਲਦੇ ਹਨ ਅਤੇ ਇਸੇ ਕਾਰਣ ਇਹ ਨਾਜਾਇਜ ਕਬਜੇ ਲਗਾਤਾਰ ਜਾਰੀ ਰਹਿੰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਤੰਬਾਕੂਨੋਸ਼ੀ ਦਾ ਸਮਾਨ ਵੇਚਣ ਵਾਲਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣਾ ਹੈ ਤਾਂ ਇਸ ਸੰਬੰਧੀ ਲਾਇਸੰਸ ਲੈਣ ਅਤੇ
ਜਿਸ ਥਾਂ ਤੇ ਇਹ ਸਾਮਾਨ ਵੇਚਿਆ ਜਾਂਦਾ ਹੈ ਉ¤ਥੇ ਵੱਡੇ ਅੱਖਰਾਂ ਵਿੱਚ ਬੋਰਡ ਲਗਾਉਣ ਕਿ ਤੰਬਾਕੂਨੋਸ਼ੀ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਦੁਕਾਨਦਾਰ ਵਲੋਂ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਤੰਬਾਕੂਨੋਸ਼ੀ ਦਾ ਸਾਮਾਨ ਨਹੀਂ ਵੇਚਿਆ ਜਾ ਸਕਦਾ।
ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ
This entry was posted in ਪੰਜਾਬ.