ਦਿੱਲੀ – : ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਸ. ਨਰਿੰਦਰ ਸਿੰਘ ‘ਤੇ ਬੀਤੇ ਦਿੱਨੀ ਬਾਦਲ ਦਲ ਨਾਲ ਸਬੰਧਿਤ ਦਿੱਲੀ ਗੁਰੂਦੁਆਰਾ ਕਮੇਟੀ ਦੇ ਮੈਂਬਰਾਂ ‘ਤੇ ਕਾਰਕੁੰਨਾਂ ਵਲੌਂ ਕੀਤੇ ਜਾਨਲੇਵਾ ਹਮਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਸੰਬਧ ‘ਚ ਖੁਲਾਸਾ ਕਰਦਿਆਂ ਉਨ੍ਹਾਂ ਦਸਿਆ ਕਿ ਚੋਣ ਡਾਇਰੈਕਟਰ ਵਲੌਂ ਕੋ-ਆਪਸ਼ਨ ਦੀ ਮੀਟਿੰਗ ਮੁਲਤਵੀ ਕਰਨ ਤੋਂ ਉਪਰੰਤ ਬਾਦਲ ਦਲ ਦੇ ਮੈਂਬਰਾਂ ‘ਤੇ ਕਾਰਕੁੰਨਾਂ ਨੇ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਜੋਰਦਾਰ ਹੰਗਾਮਾ ‘ਤੇ ਨਾਰੇਬਾਜੀ ਕੀਤੀ। ਇਸ ਮਾਮਲੇ ਦੇ ਉਦੋਂ ਹੋਰ ਖਤਰਨਾਕ ਮੋੜ੍ਹ ਲੈ ਲਿਆ ਜਦੋਂ ਬਾਦਲ ਦਲ ਦੇ ਚੁਣੇ ਹੋਏ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਪੁਲਿਸ ਸੁਰਖਿਆਂ ‘ਚ ਆਪਣੀ ਕਾਰ ‘ਚ ਬੈਠ ਰਹੇ ਚੋਣ ਡਾਇਰੈਕਟਰ ਨਰਿੰਦਰ ਸਿੰਘ ‘ਤੇ ਜੁੱਤੀ ਸੁਟ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਚੋਣ ਡਾਇਰੈਕਟਰ ਵਲੌਂ ਆਈ. ਪੀ. ਇਸਟੇਟ ਪੁਲਿਸ ਸਟੇਸ਼ਨ ‘ਚ ਗੈਰ-ਜਮਾਨਤੀ ਧਾਰਾਵਾਂ 188/353/506/188/34 ਦੇ ਅਧੀਨ ਬੀਤੇ 9 ਸਿਤੰਬਰ ਨੂੰ ਐਫ.ਆਈ.ਆਰ. ਨੰ: 0263/2021 ਦਰਜ ਕਰਵਾਈ ਗਈ ਹੈ, ਜਿਸ ‘ਚ ਮੁੱਖ ਤੋਰ ‘ਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਜੁੱਤੀ ਸੁੱਟਣ ਵਾਲੇ ਦੋਸ਼ੀ ਮੈਂਬਰ ਆਤਮਾ ਸਿੰਘ ਲੁਭਾਣਾ, ਨਵੇਂ ਚੁਣੇ ਮੈਂਬਰ ਭੁਪਿੰਦਰ ਸਿੰਘ ਗਿੱਨੀ, ਰਮਨਦੀਪ ਸਿੰਘ ਥਾਪਰ ‘ਤੇ ਹੋਰਨਾਂ ਨੂੰ ਨਾਮਜਦ ਕੀਤਾ ਗਿਆ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਰਕਾਰੀ ਅਫਸਰ ਦੀ ਡਿਉਟੀ ‘ਚ ਵਿਘਨ ਪਾਉਣ ‘ਤੇ ਜਾਨਲੇਵਾ ਹਮਲਾ ਕਰਨ ਸਬੰਧੀ ਐਫ.ਆਈ. ਆਰ. ‘ਚ ਦਰਜ ਗੈਰ-ਜਮਾਨਤੀ ਧਾਰਾਵਾਂ ਦੇ ਤਹਿਤ ਪੰਜ ਸਾਲ ਦੀ ਸਜਾ ਦਾ ਜਿਕਰ ਹੈ। ਉਨ੍ਹਾਂ ਦਸਿਆ ਕਿ ਦਿੱਲੀ ਗੁਰੂਦੁਆਰਾ ਨਿਯਮਾਂ ਮੁਤਾਬਿਕ ਬਾਦਲ ਦਲ ਨਾਲ ਸਬੰਧਿਤ ਦੋਸ਼ੀ ਮੈਂਬਰਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਧਾਰਮਿਕ ਸੰਸਥਾਂ ਦੇ ਮੁਖੀਆਂ ਦੇ ਇਸ ਗੈਰ-ਕਾਨੂੰਨੀ ਹਰਕਤ ਨਾਲ ਸਿੰਘ ਕੋਮ ਦਾ ਸਿਰ ਨੀਵਾਂ ਹੋਇਆ ਹੈ ‘ਤੇ ਇਸ ਮੰਦਭਾਗੀ ਘਟਨਾ ‘ਚ ਸ਼ਾਮਿਲ ਦੋਸ਼ੀਆਂ ਦੇ ਕਿਰਦਾਰ ‘ਤੇ ਵੀ ਦਾਗ ਲਗਾ ਹੈ, ਜਦਕਿ ਚੋਣ ਡਾਇਰੈਕਟਰ ਦੀ ਕਿਸੇ ਗਲ ‘ਤੇ ਇਤਰਾਜ ਨੂੰ ਕਾਨੂੰਨੀ ਢੰਗ ਨਾਲ ਵੀ ਨਜਿਠਿਆ ਜਾ ਸਕਦਾ ਸੀ।
ਬਾਦਲ ਦਲ ਵਲੋਂ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ‘ਤੇ ਜਾਨਲੇਵਾ ਹਮਲਾ ਮੰਦਭਾਗਾ – ਇੰਦਰ ਮੋਹਨ ਸਿੰਘ
This entry was posted in ਭਾਰਤ.