ਦਿੱਲੀ – : ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਿਕ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ ਬੀਤੇ ਦਿਨੀ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ (ਨਾਮਜਦਗੀ) ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਨੁਮਾਇੰਦੇ ਦਾ ਗੁਰਮੁਖੀ (ਪੰਜਾਬੀ) ਭਾਸ਼ਾ ਦੇ ਗਿਆਨ ਹੋਣ ਦੀ ਮੂਲ ਯੋਗਤਾਂ ਸਬੰਧੀ ਲਏ ਗਏ ਟੈਸਟ ‘ਤੇ ਆਪਣੀ ਪ੍ਰਤਿਕ੍ਰਿਆ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਕਿਹਾ ਹੈ ਕਿ ਹਾਲ ‘ਚ ਹੋਈਆਂ ਦਿੱਲੀ ਗੁਰੂਦੁਆਰਾ ਚੋਣਾਂ ‘ਚ ਨਾਮਜਦਗੀ ਪਤਰਾਂ ਦੀ ਪੜ੍ਹਤਾਲ ਦੋਰਾਨ ਵੱਖ-ਵੱਖ ਉਮੀਦਵਾਰਾਂ ਵਲੋਂ ਦਾਖਿਲ ਕੀਤੇ ਗਏ ਇਤਰਾਜਾਂ ਦਾ ਸਬੰਧਿਤ ਰਿਟਰਨਿੰਗ ਅਫਸਰਾਂ ਵਲੋਂ ਸੰਤੋਸ਼ਜਨਕ ਢੰਗ ਨਾਲ ਨਿਭਟਾਰਾ ਨਾ ਕਰਨ ‘ਤੇ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਉਹਨਾਂ ਦੀ ਅਪੀਲਾਂ ਨੂੰ ਸੁਣਨ ਤੋਂ ਇਨੰਕਾਰ ਕਰਨ ਦੇ ਚਲਦੇ ਤਕਰੀਬਨ ਇਕ ਦਰਜਨ ਤੋਂ ਵੱਧ ਪੀੜ੍ਹਤ ਉਮੀਦਵਾਰਾਂ ਵਲੌਂ ਵੱਖ-ਵੱਖ ਅਦਾਲਤਾਂ ‘ਚ ‘ਚੋਣ ਪਟੀਸ਼ਨਾਂ ਦਾਖਿਲ ਦੀ ਘਟਨਾਵਾਂ ਸਿੱਖ ਪੰਥ ਲਈ ਭਾਰੀ ਨਮੋਸ਼ੀ ਵਾਲੀ ਗਲ ਹਨ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਬੀਤੇ ਸਾਲਾਂ ‘ਚ ਨੇਪਰੇ ਚੜ੍ਹੀਆਂ ਸਾਰੀਆਂ ਦਿੱਲੀ ਗੁਰੂਦੁਆਰਾ ਚੋਣਾਂ ਦੋਰਾਨ ਇਸ ਪ੍ਰਕਾਰ ਦੀ ਅਪੀਲਾਂ ਦੀ ਸੁਣਵਾਈ ਦਿੱਲੀ ਗੁਰੂਦੁਆਰਾ ਐਕਟ ਵਲੋਂ ਮਿਲੀਆਂ ਤਾਕਤਾਂ ਦੇ ਤਹਿਤ ਚੋਣ ਡਾਇਰੈਕਟਰ ਵਲੌਂ ਹਮੇਸ਼ਾਂ ਕੀਤੀ ਜਾਂਦੀ ਰਹੀ ਹੈ। ਸ. ਇੰਦਰ ਮੋਹਨ ਸਿੰਘ ਨੇ ਗੁਰੂਦੁਆਰਾ ਚੋਣ ਡਾਇਰੈਕਟਰ ਨੂੰ ਆਪਣੇ ਪਤਰ ਰਾਹੀ ਬੈਨਤੀ ਕੀਤੀ ਹੈ ਕਿ ਉਹ ਬਗੈਰ ਹੋਰਨਾਂ ਅਦਾਲਤੀ ਆਦੇਸ਼ਾਂ ਦੀ ਉਡੀਕ ਕਰਨ ਦੇ ਅਤੇ ਦਿੱਲੀ ਸਿੱਖ ਗੁਰੂਦੁਆਰਾ ਐਕਟ 1971 ਦੀ ਧਾਰਾ 13 ਦੇ ਤਹਿਤ ਮਿਲੀਆਂ ਤਾਕਤਾਂ ਦਾ ਇਸਤੇਮਾਲ ਕਰਦਿਆਂ ਦਿੱਲੀ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦੇ ਅਕਤੂਬਰ 2021 ਦੇ ਦੂਜੇ ਹਫਤੇ ‘ਚ ਸੰਭਾਵਿਤ ਗਠਨ ਤੋਂ ਪਹਿਲਾਂ ਸਾਰੀਆਂ ਲੰਬਿਤ ਅਪੀਲਾਂ ਦਾ ਨਿਭਟਾਰਾ ਕਰਨ (ਜਿਸ ‘ਚ ਮੋਜੂਦਾ ਚੁਣੇ ਕੁੱਝ ਮੈਂਬਰਾਂ ਨੂੰ ਗੁਰਮੁਖੀ ਦਾ ਗਿਆਨ ਨਾ ਹੋਣ ਦੇ ਇਤਰਾਜ ਵੀ ਸ਼ਾਮਿਲ ਸਨ) ‘ਤੇ ਇਹ ਯਕੀਨੀ ਬਣਾਉਨ ਕਿ ਦਿੱਲੀ ਕਮੇਟੀ ਦੇ ਸਾਰੇ 51 ਚੁਣੇ/ਨਾਮਜਦ ਮੈਂਬਰ ਦਿੱਲੀ ਗੁਰੂਦੁਆਰਾ ਐਕਟ ਦੀ ਧਾਰਾ 10 ‘ਚ ਲਾਜਮੀ ਯੋਗਤਾ ਦਾ ਪਾਲਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੀੜਤ ਧਿਰਾਂ ਨੂੰ ਅਦਾਲਤ ‘ਚ ਖੱਜਲ ਹੋਣ ਤੋਂ ਛੁਟਕਾਰਾ ਮਿਲੇਗਾ, ਉੱਥੇ ਕੇਵਲ ਯੋਗ ਮੈਂਬਰ ਹੀ ਕਮੇਟੀ ਦੇ ਕੰਮ-ਕਾਜ ‘ਚ ਹਿਸਾ ਲੈ ਸੱਕਣਗੇ।
ਗੁਰੂਦੁਆਰਾ ਚੋਣ ਡਾਇਰੈਕਟਰ ਆਪਣੀ ਤਾਕਤਾਂ ਦਾ ਇਸਤੇਮਾਲ ਕਰਕੇ ਕੇਵਲ ਯੋਗ ਮੈਂਬਰ ਹੀ ਕਮੇਟੀ ‘ਚ ਭੇਜਣ
This entry was posted in ਭਾਰਤ.