ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ, ਯੋਰਪ ਦਾ ਬਹੁਤ ਹੀ ਖੂਬਸੂਰਤ ਅਮਨ ਆਮਾਨ ਤੇ ਤਰੱਕੀਯਾਫਤਾ ਮੁੱਲਕ ਹੈ ਤੇ ਦੁਨੀਆ ਦੇ ਤਕਰੀਬਨ ਤਕਰੀਬਨ ਹਰ ਮੁੱਲਕ ਦਾ ਬੰਦਾ ਥੋੜੇ ਜਾ ਜਿਆਦੀ ਤਾਦਾਦ ਚ ਵੱਸਦੇ ਹਨ। ਭਾਰਤੀ ਮੂਲ ਦੇ ਵੀ ਕਾਫੀ ਲੋਕ ਨਾਰਵੇ ‘ਚ ਵੱਸ ਚੁੱਕੇ ਹਨ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਇਸਤਰੀ ਮਰਦ ਹਰ ਖੇਤਰ ਚ ਕੰਮ ਕਰਦੇ ਵੇਖੇ ਜਾ ਸਕਦੇ ਹਨ, ਚਾਹੇ ਉਹ ਸਿਹਤ ਮਹਿਕਮਾ ਹੋਵੇ, ਜਾ ਪੁਲੀਸ,ਜਾ ਫਿਰ ਕਾਨੂੰਨੀ ਮਾਹਿਰ ਵਕੀਲ,ਡਾਕ ਵਿਭਾਗ, ਟਰਾਸਪੋਰਟ, ਖੁਦ ਦੇ ਬਿਜਨੈਸ ਆਦਿ – ਆਦਿ, ਸਿੱਖ ਭਾਈਚਾਰੇ ਦੇ ਬਹੁਤ ਸਾਰੇ ਵੀਰ ਦਸਤਾਰਾਂ ਸਜਾ ਬਿਨੇ ਕਿਸੇ ਰੋਕ ਟੋਕ ਸਨਮਾਨਪੂਰਨ ਤਰੀਕੇ ਨਾਲ ਹਰ ਖੇਤਰ ‘ਚ ਨਜ਼ਰ ਆਉਦੇ ਹਨ। ਜਿੱਥੇ ਫਰਾਂਸ ਵਰਗੇ ਮੁੱਲਕ ‘ਚ ਅੱਜ ਵੀ ਸਰਕਾਰ ਪਗੜੀ ਮਸਲੇ ਦਾ ਹੱਲ ਨਹੀ ਕਰ ਰਹੀ, ਦੂਸਰੇ ਪਾਸੇ ਯੋਰਪ ਦੇ ਇਸ ਮੁੱਲਕ ਦਸਤਾਰਧਾਰੀ ਸਰਕਾਰੀ ਤੇ ਪ੍ਰਾਈਵਟ ਅਦਾਰਿਆਂ ‘ਚ ਨੋਕਰੀਆਂ ਕਰ ਰਹੇ ਹਨ। ਉਹਨਾਂ ‘ਚੋ ਹੀ ਸ੍ਰ. ਇੰਦਰਜੀਤ ਸਿੰਘ ਰੰਧਾਵਾ ਦਸਤਾਰ ਸਜਾ ਟਰਾਂਸਪੋਰਟ ਵਿਭਾਗ ‘ਚ ਇੰਟਰਸਿਟੀ ਬੱਸ ਦੇ ਸੰਚਾਲਕ ਹਨ ਅਤੇ ਉਹਨਾਂ ਨੇ ਬੜੇ ਫਖਰ ਨਾਲ ਦੱਸਿਆ ਕਿ ਉਹ ਕਾਫੀ ਅਰਸੇ ਤੋਂ ਦਸਤਾਰ ਸਜਾ ਬੱਸ ਚਲਾਉਣ ਦੀ ਨੌਕਰੀ ਕਰ ਰਹੇ ਹਨ ਅਤੇ ਹਰ ਰੋਜ ਬੇਅੰਤ ਮੁਸਾਫਰ ਬੱਸ ‘ਚ ਸਫਰ ਕਰਦੇ ਹਨ ਪਰ ਉਹਨਾਂ ਨੂੰ ਕਿੱਤੇ ਵੀ ਕਿਸੇ ਵੀ ਤਰਾ ਦੇ ਵਿਤਕਰਾ ਦਾ ਸਾਹਮਣਾ ਨਹੀ ਕਰਨਾ ਪਿਆ ਅਤੇ ਕਿਹਾ ਕਿ ਵਾਹਿਗੁਰੂ ਅੱਗੇ ਮੇਰੀ ਅਰਦਾਸ ਹੈ ਕਿ ਫਰਾਂਸ ਦੀ ਸਰਕਾਰ ਵੀ ਆਪਣੇ ਅੜੀਅਲ ਰਵਾਈਏ ਨੂੰ ਤਿਆਗਦੀ ਹੋਏ ਫਰਾਂਸ ‘ਚ ਪਗੜੀ ਮਸਲੇ ਨੂੰ ਹੱਲ ਕਰੇ।
ਨਾਰਵੇ ਦੇ ਹਰ ਖੇਤਰ ‘ਚ ਸਿੱਖ ਭਾਈਚਾਰਾ ਦਸਤਾਰ ਸਜਾ ਸਨਮਾਨਪੂਰਵਕ ਤਰੀਕੇ ਨਾਲ ਸਮਾਜ ਚ ਵਿਚਰ ਰਿਹਾ ਹੈ
This entry was posted in ਅੰਤਰਰਾਸ਼ਟਰੀ.