ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸਭ ਤੋਂ ਖੁਬਸੂਰਤ ਸ਼ੜਕ ਏਵਿਨਿਊ ਛਾਂਝਏਲੀਜ਼ੇ ਉਪਰ ਇੱਕ ਆਦਮੀ ਨੇ ਚਾਰ ਜਣਿਆਂ ਉਪਰ ਗੋਲੀ ਚਲਾਈ। ਇਹ ਘਟਨਾ ਰਾਤੀਂ ਚਾਰ ਵਜੇ ਦੇ ਕਰੀਬ ਵਾਪਰੀ ਹੈ। ਚਾਰੇ ਨੌਜੁਵਾਨ ਗੋਲੀ ਨਾਲ ਮਾਮੂਲੀ ਫੱਟੜ ਹੋ ਗਏ, ਜਿਹਨਾਂ ਦੀ ਉਮਰ ਵੀਹ ਕਿ ਸਾਲ ਦੇ ਕਰੀਬ ਹੈ। ਉਸ ਰਾਤ ਉਹ ਇਸ ਮਸ਼ਹੂਰ ਏਵਿਨਿਊ ਉਤੇ ਦੋਸਤਾਂ ਨਾਲ ਘੁੰਮਣ ਫਿਰਨ ਲਈ ਆਏ ਹੋਏ ਸਨ। ਹੁਣ ਤੱਕ ਪੁਲਸ ਨੇ ਸ਼ੱਕ ਤਹਿਤ ਇੱਕ ਰਸ਼ੀਅਨ ਮੂਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਯਾਦ ਰਹੇ ਕਿ ਇਸ ਮਸ਼ਹੂਰ ਸੜਕ ਉਪਰ ਚੌਵੀ ਘੰਟੇ ਭਾਵ ਦਿਨ ਰਾਤ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਤੇ ਹਰ ਵਕਤ ਕਾਰਾਂ ਬੱਸਾਂ ਵਾਲਿਆਂ ਨਾਲ ਵੀ ਭਰੀ ਰਹਿੰਦੀ ਹੈ।
ਪੈਰਿਸ ਦੀ ਸਭ ਤੋਂ ਮਹਿੰਗੀ ਅਤੇ ਖੁਬਸੂਰਤ ਸੜਕ ‘ਤੇ ਹੋਈ ਰਾਤੀਂ ਚਾਰ ਵਜੇ ਗੋਲਾਬਾਰੀ
This entry was posted in ਅੰਤਰਰਾਸ਼ਟਰੀ.