ਇੰਗਲੈਂਡ – ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ ਨਾਂ ਮਿਲਣ ਤੇ ਅਤੇ 1947 ਤੋਂ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦਾ ਕਦੇ ਵੀ ਇਨਸਾਫ ਨਾ ਮਿਲਣ ਦੀ ਉਮੀਦ ਨੂੰ ਕਾਂਗਰਸ ਨੇ ਟਾਈਟਲਰ ਨੂੰ ਉੱਚ ਅਹੁਦਾ ਦੇ ਕੇ ਅਤੇ ਬੀ. ਜੇ. ਪੀ. ਨੇ ਲਖੀਮਪੁਰ ਖੀਰੀ ਕਾਂਡ ਦੇ ਦੋਸੀ ਦੇ ਮਨਿਸਟਰ ਪਿਤਾ ਦਾ ਅਹੁਦਾ ਬਰਕਰਾਰ ਰੱਖ ਕੇ ਹੋਰ ਪਰਪੱਕ ਕਰ ਦਿੱਤਾ ਹੈ ।ਲਖੀਮਪੁਰ ਖੀਰੀ ਦੇ ਕਾਂਡ ਨੂੰ ਦੁਰਾਉਂਦਿਆਂ ਦਿੱਲੀ ਵਿੱਚ ਬੀਬੀਆਂ ਨੂੰ ਟਰੱਕ ਹੇਠ ਦਰੜ ਦਿੱਤਾ ਗਿਆ ਤੇ ਡਰਾਇਵਰ ਘਟਨਾ ਸਥੱਲ ਤੋਂ ਫਰਾਰ ਹੋ ਗਿਆ ਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਰਤਾਰੇ ਕਾਰਨ ਇਨ੍ਹਾਂ ਦੁਖਾਤਾਂ ਦੀ ਤਹਿ ਤੱਕ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਦੀ ਗੱਲ ਮਹਿਜ਼ ਇਕ ਸੁਫਨੇ ਵਾਂਗ ਪ੍ਰਤੀਤ ਹੁੰਦੀ ਹੈ।ਦੇਸ਼ ਦੇ ਅੰਨਦਾਤੇ ਕਰੀਬ ਇਕ ਸਾਲ ਤੋਂ ਸੜਕਾਂ ਤੇ ਬੈਠੇ ਸੰਤਾਪ ਹੰਢਾ ਰਹੇ ਹਨ 700 ਦੇ ਕਰੀਬ ਜਾਨਾਂ ਵਾਰ ਗਏ ਪਰ ਸਰਮਾਏਦਾਰਾਂ ਦੇ ਕਹਿਣ ‘ਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੀਤੀਆਂ ਸੰਧੀਆਂ ਰੱਦ ਕਰਨ ਜਾਂ ਉਨ੍ਹਾਂ ਉੱਪਰ ਪੁਨਰ ਵਿਚਾਰ ਕਰਨ ਦੀ ਬਜਾਏ ਕਿਸਾਨਾਂ ਖਿਲਾਫ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ‘ਤੇ ਗੋਦੀ ਮੀਡੀਆ ਜ਼ਹਿਰ ਉਗਲ ਰਿਹਾ ਹੈ।ਪਾਰਟੀ ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਨੇ ਅੱਗੇ ਕਿਹਾ ਕਿ ਜਦੋਂ ਇਨਸਾਫ ਮਿਲਣ ਦੀ ਉਮੀਦ ਖਤਮ ਹੋਣ ‘ਤੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਸਿੱਖ ਰਵਾਇਤਾਂ ਅਨੁਸਾਰ ਫੈਸਲਾ ਕੀਤਾ ਤਾਂ ਉਨ੍ਹਾਂ ਨਾਲ ਬੇਗੁਨਾਹ ਭਾਈ ਕਿਹਰ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ। ਸੰਵਿਧਾਨ ਦੀ ਧਾਰਾ 25ਬੀ ਵਿੱਚ ਸਿੱਖਾਂ ਨੂੰ ਹਿੰਦੂ ਕੌਮ ਦਾ ਅੰਗ ਦੱਸਣ ਵਾਲਿਆਂ ਨੇ ਪੂਰੇ ਦੇਸ਼ ਵਿੱਚ ਅਕਹਿ ‘ਤੇ ਅਸਿਹ ਤਸ਼ੱਦਦ ਕਰਦਿਆਂ ਨਸਲਕੁਸੀ ਕੀਤੀ ਅਤੇ ਮੋਨੇ ਬਾਂਹ ਵਿੱਚ ਕੜਾ ਹੋਣ ਤੇ ਮੋਨੇ/ ਕਲੀਨਸ਼ੇਵ ਇਨਸਾਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਗੌਡਸੇ ਦੀ ਕਾਰਵਾਈ ਹੋਵੇ ਜਾਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਸੰਵਿਧਾਨ ਦੀ ਧਾਰਾ 25ਬੀ ਮੁਤਾਬਕ ਸਭ ਨਾਲ ਇਕੋ ਜਿਹਾ ਸਲੂਕ ਕਿਉਂ ਨਹੀਂ ਹੁੰਦਾ ?
ਲੋਕਤੰਤਰ ਦੇ ਚਾਰੇ ਥੰਮ ਬੁਰੀ ਤਰ੍ਹਾਂ ਚਰਮਰਾ ਚੁੱਕੇ ਹਨ ਇਸਲਈ ਦੇਸ਼ ਦੇ ਕਿਸੇ ਵੀ ਢਾਂਚੇ ਤੋਂ ਤਾਂ ਕੀ ਉਮੀਦ ਅਰਬ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਬਹਾਲੀ ਕਰਵਾਉਣ ਦੇ ਨਾਮ ਹੇਠ ਫੌਜੀ ਕਾਰਵਾਈਆਂ ਕਰਨ ਵਾਲੇ ਦੇਸ਼, ਯੂ. ਐਨ. ਉ., ਮਨੁੱਖੀ ਅਧਿਕਾਰ ਸੰਗਠਨ ਇਤਿਆਦਿਕ ਸਭ ਦੀ ਭੇਦਭਰੀ ਖਮੋਸੀ ਹੈਰਾਨੀਜਨਕ ਹੈ।
ਸਿੱਖ ਕੌਮ ਨੂੰ ਬੇਨਤੀ ਹੈ ਕਿ 15 ਅਗਸਤ 1947 ਤੋਂ ਬਾਰ ਬਾਰ ਪਰਖ ਵਿੱਚੋਂ ਫੇਲ੍ਹ ਹੋਈਆਂ ਸਿਆਸੀ ਧਿਰਾਂ ਨੂੰ ਨਕਾਰ ਕੇ ਪੰਥ-ਪ੍ਰਸਤ ਧਿਰਾਂ ਦਾ ਸਾਥ ਦਿਉ, ਆਪੋ ਆਪਣੀ ਸਮਰਥਾ ਅਨੁਸਾਰ ਇਨਸਾਨੀਅਤ ਪੱਖੀ ਕਾਰਜ ਕਰਨ ਲਈ ਯਤਨਸੀਲ ਹੋਵੋ।ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਟ ਆਸਰਾ ਲੈ ਕੇ ਸਿਧਾਂਤਕ ਏਕਤਾ ਨਾਲ ਆਪਣੇ ਹੱਕਾਂ ਹਿੱਤਾਂ ਲਈ ਆਪ ਹੀ ਸੰਘਰਸ਼ਸੀਲ ਰਹਿਣਾ ਪਵੇਗਾ।