ਡਾਕਟਰ ਸਾਬ ਅੱਜ ਬੜੀ ਦੇਰ ਲਾਈ ਆ ਘਰੋਂ ਨਿਕਲਦਿਆਂ 2,
ਸੈਰ ਤੇ ਜਾਣਾ ਹੋਵੇ ਤਾਂ ਮਿੰਟ ਨਈ ਲਾਈਦਾ-
-ਮਿੰਟ ਨਈ ਲਾਈਦਾ-ਕੋਈ ਰੰਨ ਕੰਨ ਹੋਵੇ ਤਾਂ ਕੁਝ ਪਤਾ ਹੋਵੇ ਤੈਨੂੰ-
-ਫਿਰ ਕੀ ਕਰਦੇ ਸੀਗੇ ਘਰੇ-
-ਕਰਨਾ ਕੀ ਸੀ-ਇੱਕ ਫ਼ੋਨ ਆ ਗਿਆ ਸੀ-ਮੈਂ ਸਮਝਿਆ ਸ਼ੈਦ ਮੇਰਾ ਆ-ਕੋਈ ਜ਼ੌਬ ਹੋਵੇਗੀ, ਚਾਰ ਡਾਲਰ ਡਿੱਗਣਗੇ-ਜ਼ਰਬ ਦੇਵਾਂਗੇ 45ਆਂ ਨਾਲ।
-ਫਿਰ ਕੀਦਾ ਸੀ ਜੀ ਫ਼ੋਨ-
-ਫ਼ੋਨ ਕਿਸੇ ਸਹੇਲੀ ਦਾ ਸੀ-
-ਤੁਹਾਡੀ ਸਹੇਲੀ ਦਾ-
-ਆਹੋ, ਮੇਰੀ ਸਹੇਲੀ ਦਾ-
-ਮੇਰਾ ਤਾਂਂ ਕੰਜਰਾ ਕੋਈ ਦੋਸਤ ਨਈ ਬਣਦਾ ਤੂੰ ਸਹੇਲੀਆਂ ਭਾਲਦਾ-
-ਅੱਛਾ ਫਿਰ ਮੈਡਮ ਹੋਰਾਂ ਦਾ ਹੋਊ-
-ਤੇ ਹੋਰ ਕੀ-
-ਕਿੰਨਾ ਚਿਰ ਗੱਲ ਹੁੰਦੀ ਰਹੀ ਜੀ-
-ਪੂਰਾ ਡੇੜ ਘੈਂਟਾ-
-ਕੋਈ ਜ਼ਰੂਰੀ ਹੋਊ –
-ਆਹੋ, ਆਹੀ-ਨਿਆਣਿਆਂ ਨੂੰ ਗਾਲਾਂ-ਬਾਲਾਂ, ਤੇ ਇਕ ਦੂਜੇ ਦੇ ਘਰ ਵਾਲੇ ਦੀਆਂ ਪੂਰੀਆਂ ਸਿਫ਼ਤਾਂ ਦੇ ਪੁਲ-
-ਫਿਰ ਤਾਂ ਜੀ ਪੂਰੀਆਂ ਬਡਿਆਈਆਂ ਹੋਈਆਂ ਹੋਣਗੀਆਂ ਤੁਹਾਡੀਆਂ-
-ਆਹੋ,ਤੂੰ ਵੀ ਕਰੌਣੀਆਂ- ਘਰਵਾਲੀ ਦੀ ਸਹੇਲੀ ਕਹਿੰਦੀ ਸੀ, ਭੈਣ ਜੀ, ਇਹ ਤਾਂ ਘਰੋਂ ਪੁੱਛੇ ਵਗੈਰ ਨਈ ਜਾਂਦਾ ਤੇ ਸਈ ਟੈਮ ਤੇ ਘਰ ਆ ਜਾਂਦਾ ਆ-ਕਦੇ ਲੇਟ ਨਈ ਹੋਇਆ-ਕਹਿੰਦੀ ਮੈਂ ਤਾਂ ਕਿਹਾ ਹੋਇਆ ਜੇ ਲੇਟ ਆਇਆ ਤਾਂ ਲੱਤਾਂ ਛਾਂਗੂੰਗੀ, ਤੇ ਜੇ ਘਰੋਂ ਕਿਤੇ ਪੁੱਛੇ ਵਗੈਰ ਗਿਆ ਤਾਂ ਪੜ੍ਹਨੇ ਵੀ ਪਾ ਦਊਂ-
ਸਾਡੀ ਕਹੇ-ਨਾ ਇਹਨਾਂ ਦਾ ਜਾਣ ਦਾ ਕੋਈ ਟੈਮ ਆ ਤੇ ਨਾ ਹੀ ਆਉਣ ਦਾ-ਘਰੋਂ ਝੱਟ ਹੀ ਦੱਸੇ ਵਗੈਰ ਚਲੇ ਜਾਂਦੇ ਆ ਤੇ ਰਾਤ ਨੂੰ ਲੇਟ ਘਰ ਵੜਦੇ ਨੇ-ਪਤਾ ਨਈ ਕਿੱਥੇ ਰਹਿੰਦੇ ਨੇ-ਕੱਲ ਸਵੇਰੇ ਦੁੱਧ ਦੀ ਕੇਨੀ ਫ਼ੜਨ ਗਏ, ਘਰ ਗਿਸਟ ਬੈਠੇ,ਉਡੀਕ 2 ਲੌਂਗ ਲੈਫ਼ ਵਾਲਾ ਦੁੱਧ ਦਾ ਡੱਬਾ ਖੋਲਿਆ, ਆਪ ਰਾਤ ਨੂੰ 12 ਵਜੇ ਘਰ ਵੜੇ, ਪੂਰੇ ਸੋਫ਼ੀ-ਇਹਨਾਂ ਤੇ ਕੋਈ ਭਰੋਸਾ ਨਾ ਕਰੇ-ਇੱਕ ਦਿਨ ਸਬਜ਼ੀ ਨੁੰ ਘੱਲੇ ਤਾਂ ਕਿਸੇ ਦੇ ਘਰ ਬੈਠੇ ਡੱਫ਼ਦੇ ਰਹੇ-ਘਰ ਅਸੀਂ ਸਬਜ਼ੀ ਉਡੀਕ 2 ਥੱਕ ਗਏ-ਅਖੇ ਕੋਈ ਜ਼ਰੂਰੀ ਕੰਮ ਪੈ ਗਿਆ ਸੀ-
ਭੈਣ ਜੀ ਇਹੋ ਜੇਇਆਂ ਨੂੰ ਤਾਂ ਪੂਰੀ ਨੱਥ ਪਾ ਕੇ ਰੱਖੇ-ਦੋਸਤ ਦੀ ਘਰਵਾਲੀ ਦੀ ਨੇਕ ਸਲਾਹ ਸੀ। ਸਾਡੀ ਮੈਡਮ ਤਾਂ ਫਿਰ ਪੁਲ ਤੇ ਪੁਲ ਹੀ ਬੰਨੀ ਜਾ ਰਈ ਸੀ-ਘਰੋਂ ਨਿਕਲ ਜਾਂਦੇ ਆ ਕਲੱਬਾਂ ‘ਚ ਧੱਕੇ ਖਾਣ-ਘਰ ਆਟਾ ਹੈ ਨਈ ਕਈਆਂ ਦਿਨਾਂ ਦਾ ਇਹਨਾਂ ਨੂੰ ਡੱਫ਼ਣ ਦੀ ਪਈ ਰਹਿੰਦੀ ਆ-
ਇਹਨਾਂ ਆਦਮੀਆਂ ਦਾ ਤਾਂ ਰੱਬ ਰਾਖਾ ਆ-ਇਕ ਦਿਨ ਰਾਸ਼ਣ ਲੈਣ ਚਲੇ ਗਏ-ਸਾਰੀਆਂ ਚੀਜ਼ਾਂ ਬਾਰੇ ਕਹਿਣ ਇਹ ਕੀ ਕਰਨੀ ਆ, ਘਰ ਪਈ ਆ, ਅਗਲੇ ਐਤਵਾਰ ਸਈ-ਤੇ ਜਦੋਂ ਸ਼ਰਾਬ ਵਾਲਾ ਖ਼ਾਨਾ ਆਇਆ ਤਾਂ ਬੋਤਲ ਬਿਨਾਂ ਹੀ ਕੀਮਤ ਦੇਖੇ ਝੱਟ ਟਰਾਲੀ ‘ਚ ਚੱਕ ਕੇ ਰੱਖ ਲਈ –ਮੈˆ ਪੁਛਿਆ, ਹੁਣ ਕੀ ਗੱਲ ਆ ਇਹਦੇ ਵਗੈਰ ਨਈ ਸਰਦਾ–ਤਾਂ ਪਤਾ ਅੱਗਿਓ ਜੁਆਬ ਦਿਤਾ ਕਿ ਇਹ ਜ਼ਰੂਰੀ ਚੀਜ਼ ਆ-ਦੂਸਰੀ ਬੋਲੀ- ਓਸੇ ਵੇਲੇ ਏਹੋ ਜੇਹੇ ਆਦਮੀ ਦੀਆਂ ਲੱਤਾਂ ਭੰਨੇ-ਤੁਸੀਂ ਜਾਦਾ ਹੀ ਭੂਏ ਚੜਾਇਆ ਹੋਇਆ ਆ-
ਮੈਂ ਤਾਂ ਦੀਪੇ ਨੂੰ ਕਿਹਾ ਹੋਇਆ ਆ ਕਿ ਜੇ ਏਸ ਘਰ ਚ ਰਹਿਣਾ ਆ ਤਾਂ ਮੇਰੀ ਹੀ ਚੱਲੂ-ਨਈ ਤਾਂ ਚੱਕ ਲਾ ਆਪਣਾ ਬੋਰੀ ਬਿਸਤਰਾ ਤੇ ਦਫ਼ਾ ਹੋ ਜਾ ਪਿੰਡ ਨੂੰ-ਇਕ ਦਿਨ ਸੁੱਟਿਆ ਏਹਦਾ ਲੁੰਗ ਪੁਲਾਣਾ ਬਾਹਰ ਓਦਣ ਦਾ ਬੜਾ ਸਿੱਦਾ ਆ-
Dr Sahib bara asha laga tuhada lekh. Sachi hi es tarah bahut ghara wich hunda,specially sharibiyaa de tabbra wich.
Tusi sohney dhang naal biaan kita aa.
Ki tuhada pind Tanda hia?
Davinder kaur