ਨਵੀਂ ਦਿੱਲੀ- ਦੇਸ਼ ਦੇ ਸਾਰੇ ਮੁੱਖਮੰਤਰੀਆਂ ਦੀ ਪ੍ਰੋਪਰਟੀ ਨੂੰ ਵੇਖਿਆ ਜਾਵੇ ਤਾਂ ਉਤਰਪ੍ਰਦੇਸ ਦੀ ਮੁੱਖਮੰਤਰੀ ਮਾਇਅਵਤੀ ਸੱਭ ਤੋਂ ਅਮੀਰ ਹੈ ਅਤੇ ਪੱਛਮੀ ਬੰਗਾਲ ਦੇ ਸੀਐਮ ਬੁੱਧਦੇਵ ਭੱਟਾਚਾਰੀਆ ਸੱਭ ਤੋਂ ਗਰੀਬ ਮੁੱਖਮੰਤਰੀ ਹਨ।
ਬਹੁਜਨ ਸਮਾਜ ਪਾਰਟੀ ਦੀ ਮੁੱਖੀ ਅਤੇ ਉਤਰਪ੍ਰਦੇਸ ਦੀ ਮੁੱਖਮੰਤਰੀ ਮਾਇਆਵਤੀ 86 ਕਰੋੜ ਦੀ ਸੰਪਤੀ ਦੀ ਮਾਲਿਕ ਹੈ। ਉਸ ਦੇ ਕੋਲ 75 ਕਰੋੜ ਦੀ ਨਿਜ਼ੀ ਸੰਪਤੀ ਹੈ। ਓਖਲਾ ਵਿੱਚ ਇੱਕ 15.5 ਕਰੋੜ ਰੁਪੈ ਦਾ ਕਮਰਸ਼ੀਅਲ ਸੈਂਟਰ ਅਤੇ ਪਟੇਲ ਰੋਡ ਤੇ 54 ਕਰੋੜ ਦਾ ਪਲਾਟ ਸ਼ਾਮਿਲ ਹੈ। 90 ਲੱਖ ਦੇ ਗਹਿਣੇ ਵੀ ਉਸ ਦੇ ਕੋਲ ਹਨ।
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਦੂਸਰੇ ਸੱਭ ਤੋਂ ਅਮੀਰ ਮੁੱਖਮੰਤਰੀ ਹਨ। ਬਾਦਲ ਕੋਲ 8.6 ਕਰੋੜ ਰੁਪੈ ਦੀ ਪ੍ਰੋਪਰਟੀ ਹੈ। ਉਨ੍ਹਾਂ ਕੋਲ 4 ਕਰੋੜ ਰੁਪੈ ਦੇ ਫਾਰਮਲੈਂਡ ਅਤੇ 2 ਕਰੋੜ ਰੁਪੈ ਦੀ ਨਿਜ਼ੀ ਸੰਪਤੀ ਹੈ। 38 ਲੱਖ ਰੁਪੈ ਦੇ ਗਹਿਣੇ ਵੀ ਉਸ ਵਿੱਚ ਸ਼ਾਮਿਲ ਹਨ।
ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਸਿਰਫ 1.78 ਕਰੋੜ ਦੀ ਸੰਪਤੀ ਦੇ ਮਾਲਿਕ ਹਨ। ਉਨ੍ਹਾਂ ਦਾ ਗਾਂਧੀ ਨਗਰ ਵਿੱਚ 1.65 ਕਰੋੜ ਰੁਪੈ ਦਾ ਫਲੈਟ ਹੈ ਜਦ ਕਿ ਅੱਠ ਲੱਖ ਰੁਪੈ ਬੈਂਕ ਖਾਤੇ ਵਿੱਚ ਹਨ।
ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁਧਦੇਵ ਭੱਟਾਚਾਰੀਆ ਕੋਲ ਸਿਰਫ਼ 15.2 ਲੱਖ ਰੁਪੈ ਦੀ ਸੰਪਤੀ ਹੈ। ਉਨ੍ਹਾਂ ਦੇ ਬੈਂਕ ਖਾਤੇ ਵਿੱਚ 6.42 ਲੱਖ ਅਤੇ ਐਲਆਈਸੀ 2.6 ਲੱਖ ਰੁਪੈ ਦੀ ਹੈ