ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖ਼ਾਲਸਾ) -: ਸਾਹਿਤ ਅਕਾਦੇਮੀ ਦਿੱਲੀ ਦੇ ਸਹਿਯੋਗ ਨਾਲ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਹਰਿਭਜਨ ਸਿੰਘ ਸ਼ਤਾਬਦੀ ਸੈਮੀਨਾਰ 30 ਨਵੰਬਰ ਤੇ ਪਹਿਲੀ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਹਰਿਭਜਨ ਸਿੰਘ ਦਾ ਜਨਮ 8 ਅਗਸਤ 1920ਈ. ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੀ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ‘ਚ ਸੁਆਗਤੀ ਸ਼ਬਦ ਕੇ ਸ੍ਰੀ ਨਿਵਾਸਰਾਓ ਦੁਆਰਾ ਅਤੇ ਆਰੰਭਕ ਭਾਸ਼ਣ ਡਾ. ਵਨੀਤਾ ਦੁਆਰਾ ਦਿੱਤਾ ਜਾਵੇਗਾ। ਇਸ ਸੈਸ਼ਨ ਦਾ ਉਦਘਾਟਨੀ ਭਾਸ਼ਣ ਸੁਰਜੀਤ ਪਾਤਰ, ਕੁੰਜੀਗਤ ਭਾਸ਼ਣ ਹਰਿਭਜਨ ਸਿੰਘ ਭਾਟੀਆ ਤੇ ਪ੍ਰਾਧਨਗੀ ਭਾਸ਼ਣ ਮਨਮੋਹਨ ਦੁਆਰਾ ਦਿੱਤਾ ਜਾਵੇਗਾ। ਇਸ ਸੈਮੀਨਾਰ ‘ਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਦੀਪਕ ਮਨਮੋਹਨ ਸਿੰਘ ਸ਼ਾਮਲ ਹੋ ਰਹੇ ਹਨ।ਇਸ ਸੈਸ਼ਨ ਦੇ ਧੰਨਵਾਦੀ ਸ਼ਬਦ ਅਨੁਪਨ ਤਿਵਾੜੀ ਦੁਆਰਾ ਕਹੇ ਜਾਣਗੇ। ਇਸ ਤੋਂ ਬਾਅਦ ਹਰਿਭਜਨ ਸਿੰਘ ਦੀ ਸਮੁੱਚੀ ਸਾਹਿਤ ਸਿਰਜਣਾ ਨੂੰ ਲੈ ਕੇ ਵੱਖ-ਵੱਖ ਸੈਸ਼ਨਾਂ ‘ਚ ਉਨ੍ਹਾਂ ਬਾਰੇ ਗੱਲਬਾਤ ਕੀਤੀ ਜਾਵੇਗੀ। ਜਿਸ ਵਿਚ ਪਹਿਲਾ ਸੈਸ਼ਨ ਹਰਿਭਜਨ ਸਿੰਘ ਦਾ ਸਾਹਿਤ, ਦੂਜਾ ਸੈਸ਼ਨ ਹਰਿਭਜਨ ਸਿੰਘ ਦੀ ਸਮੀਖਿਆ ਅਤੇ ਚਿੰਤਨ, ਤੀਜਾ ਸੈਸ਼ਨ ਹਰਿਭਜਨ ਸਿੰਘ ਦੀ ਭਾਸ਼ਾ, ਸ਼ੈਲੀ, ਅਨੁਵਾਦ ਤੇ ਸੰਪਾਦਨ ਕਲਾ, ਚੌਥਾ ਸੈਸ਼ਨ ਯਾਦਾਂ ਹਰਿਭਜਨ ਸਿੰਘ ਦੀਆਂ ਅਤੇ ਅੰਤ ‘ਚ ਵਿਦਾਇਗੀ ਭਾਸ਼ਣ ਈਸ਼ਵਰ ਦਿਆਲ ਗੌੜ ਦੁਆਰਾ ਦਿੱਤਾ ਜਾਵੇਗਾ। ਸੈਮੀਨਾਰ ‘ਚ ਵੱਖੋ-ਵੱਖ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੁਆਰਾ ਆਪਣੇ ਪੇਪਰ ਪੇਸ਼ ਕੀਤੇ ਜਾਣਗੇ। ਆਖਰੀ ਸੈਸ਼ਨ ‘ਚ ਹਰਿਭਜਨ ਸਿੰਘ ਦੇ ਸਪੁੱਤਰ ਮਦਨ ਗੋਪਾਲ ਸਿੱਘ ਮੁੱਖ ਮਹਿਮਾਨ ਹੋਣਗੇ। ਇਸ ਸੈਸ਼ਨ ‘ਚ ਵਿਸ਼ੇਸ਼ ਮਹਿਮਾਨ ਵਿਕਾਸ ਗੁਪਤਾ ਤੇ ਗੁਰਭੇਜ ਸਿੰਘ ਗੁਰਾਇਆ ਸ਼ਾਮਲ ਹੋਣਗੇ ਤੇ ਸੈਸ਼ਨ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਦੁਆਰਾ ਕੀਤੀ ਜਾਵੇਗੀ।ਅੰਤ ‘ਚ ਪੰਜਾਬੀ ਵਿਭਾਗ ਦੇ ਮੁੱਖੀ ਦੁਆਰਾ ਧੰਨਵਾਦ ਦੀ ਰਸਮ ਅਦਾ ਕੀਤੀ ਜਾਵੇਗੀ।ਕੋਰੋਨਾ ਸੰਕਟ ਮਗਰੋਂ ਇਹ ਪੰਜਾਬੀ ਵਿਭਾਗ ਦਾ ਪਹਿਲਾ ਸੈਮੀਨਾਰ ਹੈ ਜਿਹੜਾ ਆਫ਼ਲਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਸਾਰੀਆਂ ਸਾਵਧਾਨੀਆਂ ਵਰਤੀਆ ਜਾਣਗੀਆਂ। ਇਸ ਸੈਮੀਨਾਰ ‘ਚ ਪੰਜਾਬੀ ਵਿਭਾਗ ਦੇ ਅਧਿਆਪਕ, ਵਿਿਦਆਰਥੀਆਂ ਦੇ ਨਾਲ ਵੱਖ-ਵੱਖ ਕਾਲਜਾਂ ਦੇ ਅਧਿਆਪਕ ਸ਼ਾਮਲ ਹੋਣਗੇ।