ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਕਈ ਖੇਤਰਾਂ ਵਿੱਚ ਪਿਛਲੇ ਦਿਨੀਂ ਆਏ ਤੂਫਾਨ ਅਰਵੇਨ ਨੇ ਜਿੱਥੇ ਕਈ ਲੋਕਾਂ ਦੀ ਜਾਨ ਲਈ ਹੈ, ਉੱਥੇ ਆਮ ਜਨ ਜੀਵਨ ਵੀ ਪ੍ਰਭਾਵਿਤ ਕੀਤਾ ਹੈ। ਇਸ ਤੂਫਾਨ ਦੇ ਸਿੱਟੇ ਵਜੋਂ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਅਨੁਸਾਰ ਘੱਟੋ-ਘੱਟ 17,000 ਸਕਾਟਿਸ਼ ਘਰ ਚੌਥੀ ਰਾਤ ਵੀ ਬਿਜਲੀ ਤੋਂ ਬਿਨਾਂ ਸਨ। ਬਿਜਲੀ ਕੰਪਨੀ ਦੇ ਇੰਜੀਨੀਅਰ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਲਈ ਮਿਹਨਤ ਕਰ ਰਹੇ ਹਨ। ਬਿਜਲੀ ਕੰਪਨੀ ਸਕਾਟਿਸ਼ ਅਤੇ ਦੱਖਣੀ ਇਲੈਕਟ੍ਰੀਸਿਟੀ ਨੈੱਟਵਰਕ (ਸ਼ਸ਼ਓਂ) ਸਕਾਟਲੈਂਡ ਅਨੁਸਾਰ ਉੱਤਰੀ ਨੈੱਟਵਰਕ ਲਈ ਰੈੱਡ-ਅਲਰਟ ਸਥਿਤੀ ਬਣੀ ਹੋਈ ਹੈ। ਬਿਜਲੀ ਕੰਪਨੀ ਦੇ ਬੁਲਾਰੇ ਅਨੁਸਾਰ ਸ਼ੁੱਕਰਵਾਰ ਨੂੰ ਤੂਫਾਨ ਅਰਵੇਨ ਦੀ ਸ਼ੁਰੂਆਤ ਤੋਂ ਬਾਅਦ, ਕੁੱਲ 103,000 ਤੋਂ ਵੱਧ ਗਾਹਕਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਜਦਕਿ ਤਕਰੀਬਨ 17,000 ਘਰਾਂ ਦੀ ਬਿਜਲੀ ਸਪਲਾਈ ਬੰਦ ਹੈ। ਜਿਹਨਾਂ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ, ਉਹਨਾਂ ਏਬਰਡੀਨ ਅਤੇ ਐਬਰਡੀਨਸ਼ਾਇਰ (9,700), ਮੋਰੇ (3,500), ਐਂਗਸ (1,600) ਅਤੇ ਪਰਥਸ਼ਾਇਰ (1,700) ਆਦਿ ਘਰ ਸ਼ਾਮਲ ਹਨ। ਤੂਫਾਨ ਦੀ ਵਜ੍ਹਾ ਕਾਰਨ ਵੱਡੇ ਪੱਧਰ ‘ਤੇ ਬਿਜਲੀ ਲਾਈਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਿਜਲੀ ਕੰਪਨੀ ਵੱਲੋਂ ਜਲਦੀ ਤੋਂ ਜਲਦੀ ਬਿਜਲੀ ਬਹਾਲ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਸਕਾਟਲੈਂਡ : ਤੂਫਾਨ ਅਰਵੇਨ ਦੇ ਕਰੋਪ ਤੋਂ ਬਾਅਦ ਚੌਥੇ ਦਿਨ ਵੀ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ
This entry was posted in ਅੰਤਰਰਾਸ਼ਟਰੀ.