ਅੰਮ੍ਰਿਤਸਰ – ਕੋਆਲਾਲੰਪੁਰ(ਮਲੇਸ਼ੀਆ) ਤੋ ਭਾਈ ਧੀਰਜ ਸਿੰਘ, ਭਾਈ ਧਰਮਿੰਦਰ ਸਿੰਘ, ਸ. ਪਰਨਾਮ ਸਿੰਘ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਹਿੱਤ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਦਫ਼ਤਰ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿਖੇ ਪੁੱਜੇ। ਇਨ੍ਹਾਂ ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੋਰਸ ਦੇ ਪ੍ਰੋਫੈਸਰ ਡਾ. ਜੋਗੇਸ਼ਵਰ ਸਿੰਘ ਤੇ ਸ.ਰਣਜੀਤ ਸਿੰਘ ਭੋਮਾ ਨਾਲ ਵਿਚਾਰ-ਵਟਾਂਦਰਾ ਕੀਤਾ। ਡਾ. ਸਾਹਿਬ ਤੋ ਇਨ੍ਹਾਂ ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ, ਗੁਰਬਾਣੀ ਬਾਰੇ ਅਤੇ ਸਿੱਖ ਸੰਸਥਾਵਾਂ ਬਾਰੇ ਬਹੁਤ ਹੀ ਸੰਖੇਪ ਤੇ ਭਾਵਪੂਰਤ ਜਾਣਕਾਰੀ ਲਈ ਪ੍ਰਸ਼ਨ ਪੁੱਛੇ ਜਿਸ ਤੋ ਉਹ ਬਹੁਤ ਸੰਤੁਸ਼ਟ ਹੋਏ। ਇਹ ਵਿਦਿਆਰਥੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਘਰੋ-ਘਰ ਪਚਾਉਣ ਹਿਤ ਜੋ ਸ਼੍ਰੋਮਣੀ ਕਮੇਟੀ ਵੱਲੋਂ ਇਹ ਕੋਰਸ ਤਿੰਨ ਭਸ਼ਾਵਾਂ (ਪੰਜਾਬੀ, ਹਿੰਦੀ, ਅੰਗਰੇਜ਼ੀ) ਵਿਚ ਸ਼ੁਰੂ ਕੀਤਾ ਹੈ ਬਹੁਤ ਹੀ ਸ਼ਲਾਗਾਯੋਗ ਹੈ। ਇਸ ਕੋਰਸ ਨੂੰ ਆਰੰਭ ਕਰਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਡਾ. ਜਸਬੀਰ ਸਿੰਘ ਸਾਬਰ ਡਾਇਰੈਟਰ ਪੱਤਰ ਵਿਹਾਰ ਕੋਰਸ ਵਧਾਈ ਦੇ ਪਾਤਰ ਹਨ। ਉਕਤ ਮਲੇਸ਼ੀਆ ਦੇ ਵਿਦਿਆਰਥੀਆਂ ਨੇ ਜਥੇਦਾਰ ਅਵਤਾਰ ਸਿੰਘ ਜੀ ਤੋ ਜੋਰਦਾਰ ਮੰਗ ਕੀਤੀ ਕਿ ਡਾ. ਸਾਬਰ ਦੀ ਅਗਵਾਈ ਵਿਚ ਇਕ ਵਫਦ ਮਲੇਸ਼ੀਆ ਵਿਖੇ ਭੇਜਿਆ ਜਾਵੇ ਅਤੇ ਇਸ ਕੋਰਸ ਦਾ ਸੈਂਟਰ ਮਲੇਸ਼ੀਆ ਵਿਖੇ ਬਣਾਇਆ ਜਾਵੇ ਤਾਂ ਜੋ ਉਥੋ ਦੇ ਸਿੱਖ ਅਤੇ ਗੈਰ-ਸਿੱਖ ਇਸ ਕੋਰਸ ਰਾਹੀ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰ ਸਕਣ। ਇਨ੍ਹਾਂ ਨੇ ਜਗਿਆਸਾ ਪ੍ਰਗਟ ਕੀਤੀ ਕਿ ਸਿੱਖ ਧਰਮ ਨੂੰ ਸੰਸਾਰ ਪੱਧਰ ਤੇ ਠੀਕ ਪ੍ਰਸੰਗ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਹੈ ਕਿਉਂਕਿ ਇਸ ਧਰਮ ਨੂੰ ਹਰ ਕੋਈ ਪਿਆਰ ਕਰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਦਿੱਤੀ ਗਈ ਜਾਣਕਾਰੀ ਲਈ ਡਾ. ਸਾਹਿਬ ਤੇ ਸ. ਭੋਮਾ ਦਾ ਧੰਨਵਾਦ ਕੀਤਾ। ਇਸ ਸਮੇਂ ਇਨ੍ਹਾਂ ਵਿਦਿਆਰਥੀਆਂ ਨੂੰ ਪੱਤਰ ਵਿਹਾਰ ਕੋਰਸ ਦੇ ਪਾਠ-ਸਮੱਗਰੀ ਦੀਆਂ ਕਿਤਾਬਾਂ ਦੇ ਸੈਟ ਭੇਂਟ ਕੀਤੇ। ਡਾ. ਜੋਗੇਸ਼ਵਰ ਸਿੰਘ, ਸ. ਰਣਜੀਤ ਸਿੰਘ ਭੋਮਾ, ਭੁਪਿੰਦਰ ਸਿੰਘ, ਪ੍ਰੀਤਇੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਮਲੇਸ਼ੀਆ ‘ਚ ਪੱਤਰ ਵਿਹਾਰ ਕੋਰਸ ਸ਼ੁਰੂ ਕਰਨ ਦੀ ਮੰਗ
This entry was posted in ਪੰਜਾਬ.