ਨਵੀਂ ਦਿੱਲੀ-ਆਖ਼ਰਕਾਰ ਪੁਲਿਸ ਨੇ ਡਾਇਰੈਕਟਰ ਰਵੀਇੰਦਰ ਅਤੇ ਇਕ ਹੋਰ ਦੇ ਖਿਲਾਫ਼ ਜਾਸੂਸੀ ਦੇ ਇਲਜ਼ਾਮ ਵਿਚ ਦੋਸ਼ ਪਤੱਰ ਦਾਖ਼ਲ ਕਰ ਦਿੱਤਾ ਹੈ। ਰਵੀਇੰਦਰ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁੱਰਖਿਆ ਵਿਭਾਗ ਵਿਖੇ ਡਾਇਰੈਕਟਰ ਦੇ ਅਹੁਦੇ ਦੇ ਸਨ। ਇਨ੍ਹਾਂ ਦੋਵਾਂ ਉਪਰ ਸੰਵੇਦਨਸ਼ੀਲ ਸੂਚਨਾਵਾਂ ਲੀਕ ਕਰਨ ਦਾ ਇਲਜ਼ਾਮ ਹੈ।
ਇਸ ਦੋਸ਼ ਪਤੱਰ ਵਿਚ ਕਿਹਾ ਗਿਆ ਹੈ ਕਿ ਆਰੋਪੀ ਰਵੀਇੰਦਰ ਅਤੇ ਕੋਲਕਾਤਾ ਦੀ ਕੰਪਨੀ ਦੇ ਸੀਐਮਡੀ ਵਿਨੀਤ ਕੁਮਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਸਾਬਤ ਕਰਨ ਲਈ ਲੋੜੀਂਦੇ ਸਬੂਤ ਹਨ। ਤੀਸ ਹਜ਼ਾਰੀ ਦੀ ਵਧੀਕ ਮੈਜਿਸਟਰੇਟ ਸੰਗੀਤਾ ਢੀਂਗਰਾ ਨੇ ਇਸ ਮਾਮਲੇ ਦੀ ਸੁਣਵਾਈ ਦੀ ਤਰੀਕ 29 ਜਨਵਰੀ ਨੀਅਤ ਕੀਤੀ ਹੈ। ਇਸ ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਰਵੀ ਇੰਦਰ ਦੇ ਅੰਦਾਜ਼ਾਨ 12 ਹਜ਼ਾਰ ਤੋਂ ਵਧੇਰੇ ਫੋਨ ਟੈਪ ਕੀਤੇ ਗਏ ਹਨ। ਉਹ ਆਪਣੀ ਗੱਲਬਾਤ ਦੌਰਾਨ ਕੋਡ ਵਰਡ ਦੀ ਵਰਤੋਂ ਕਰਦਾ ਸੀ। ਇਸ ਦੋਸ਼ ਪੱਤਰ ਵਿਚ ਦਰਜ ਕੀਤਾ ਗਿਆ ਹੈ ਕਿ ਵਿਨੀਤ ਕੁਮਾਰ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਸੀ। ਰਵੀ ਇੰਦਰ ਨੂੰ ਸਰਕਾਰ ਵਲੋਂ ਰਿਹਾਇਸ਼ ਮਿਲੀ ਹੋਈ ਸੀ ਪਰੰਤੂ ਉਹ ਰਹਿ ਇਕ ਗੈਸਟ ਹਾਊਸ ਵਿਚ ਰਹਿ ਰਿਹਾ ਸੀ। ਇਸ ਗੈਸਟ ਹਾਊਸ ਦਾ ਕਿਰਾਇਆ ਅੰਦਾਜ਼ਨ 50 ਹਜ਼ਾਰ ਰੁਪਏ ਮਹੀਨਾ ਸੀ। ਇਨ੍ਹਾਂ ਦੋਵਾਂ ਦੇ ਖਿਲਾਫ਼ ਅਪਰਾਧਿਕ ਸਾਜਿ਼ਸ਼ ਘੜਣ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਇਲਜ਼ਾਮ ਲੱਗੇ ਹਨ।
ਰਵੀਇੰਦਰ ਤੇ ਇਕ ਹੋਰ ਖਿਲਾਫ਼ ਦੋਸ਼ ਪੱਤਰ
This entry was posted in ਭਾਰਤ.