ਅੱਜ ਤੇਰੇ ਜਾਣ ਤੇ
ਕੀ ਕਹਾਂ ਮੈਂ ਯਾਰਾ
ਵਲੈਤ ਦੇ ਨੀਲੇ ਅੰਬਰਾਂ
ਨੇ ਮੋਹ ਲਿਆ ਜਿਸਨੂੰ
ਅੱਜ ਕਿਉਂਕਰ ਲੱਗੇ
ਉਸਨੂੰ ਮੇਰਾ ਵਤਨ ਪਿਆਰਾ
ਅੱਜ ਤੇਰੇ ਜਾਣ ਤੇ……………..
ਪੈਸੇ ਤੈਨੂੰ ਕਰ ਦਿੱਤਾ
ਅੱਜ ਸਾਡੇ ਤੋਂ ਬੇਗਾਨਾ
ਚੱਲਿਓਂ ਚਮਕਾਉਣ ਆਪਣੀ ਕਿਸਮਤ
ਕਰ ਆਪਣੀ ਮਾਂ ਬੇਸਹਾਰਾ
ਅੱਜ ਤੇਰੇ ਜਾਣ ਤੇ ………..
ਪੁੱਤਰ ਦਾ ਤੁਰ ਜਾਣਾ
ਕੀ ਸਮਝੇ ਤੂੰ
ਕਿਸ ਆ ਹੁਣ ਮਾਂ ਦਾ ਦਰਦ ਵੰਡਾਉਣਾ
ਜਿਸ ਤੋਂ ਖੁਸ ਗਿਆ ਉਸ ਦੀਆਂ ਅੱਖੀਆਂ ਦਾ ਤਾਰਾ
ਅੱਜ ਤੇਰੇ ਜਾਣ ਤੇ……….
ਇੱਕ ਮਾਂ ਕਹਿੰਦੇ ਜਿਸ ਕੁੱਖੋਂ ਜੰਮਿਆ
ਦੂਜੀ ਸਾਡੇ ਵਤਨ ਦੀ ਮਿੱਟੀ
ਚਿੱਤ ਤੇਰਾ ਕੀਤਾ ਛੱਡ ਜਾਣ ਲਈ ਕਿੰਞ
ਕਿਉਂ ਫਿਰ ਲੱਗਿਆ ਪਰਦੇਸ ਪਿਆਰਾ
ਅੱਜ ਤੇਰੇ ਜਾਣ ਤੇ…………..
ਇਕ ਅਜੀਜ਼ ਦੇ ਵਿਦੇਸ਼ ਤੁਰ ਜਾਣ ਤੇ…….
This entry was posted in ਕਵਿਤਾਵਾਂ.