ਫ਼ਤਹਿਗੜ੍ਹ ਸਾਹਿਬ – “ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ ਅਸਲੀਅਤ ਵਿਚ ਹੀ ਸੰਤ ਬਿਰਤੀ ਵਾਲੇ, ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਤੋ ਸੇਵਾ ਕਰਨ ਵਾਲੇ ਬਾਣੀ ਅਤੇ ਬਾਣੇ ਵਿਚ ਵਿਸਵਾਸ ਕਰਨ ਵਾਲੀ ਖਾਲਸਾ ਪੰਥ ਦੀ ਇਕ ਨਾਮਵਰ ਸਖਸੀਅਤ ਸਨ । ਜਿਨ੍ਹਾਂ ਨੇ ਆਪਣੀ ਜਿੰਦਗੀ ਦੇ ਉਸ ਅਕਾਲ ਪੁਰਖ ਵੱਲੋ ਮਿਲੇ ਸਵਾਸਾ ਨੂੰ ਖ਼ਾਲਸਾ ਪੰਥ ਦੀ ਸੇਵਾ ਵਿਚ ਸਮਰਪਿਤ ਕੀਤਾ ਹੋਇਆ ਸੀ । ਸਭ ਤਰ੍ਹਾਂ ਦੀਆਂ ਦੁਨਿਆਵੀ ਲਾਲਸਾਵਾ, ਵੈਰ-ਵਿਰੋਧ, ਦਵੈਤ, ਈਰਖਾ ਤੋ ਨਿਰਲੇਪ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਆਤਮਾ ਸਨ । ਜਿਨ੍ਹਾਂ ਦੇ ਚਲੇ ਜਾਣ ਨਾਲ ਖ਼ਾਲਸਾ ਪੰਥ ਨੂੰ ਵਿਸੇਸ ਤੌਰ ਤੇ ਰੋਪੜ੍ਹ, ਫਤਹਿਗੜ੍ਹ ਸਾਹਿਬ, ਨਵਾਂਸਹਿਰ, ਹੁਸਿਆਰਪੁਰ ਆਦਿ ਇਲਾਕਿਆ ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਜਿੰਦਗੀ ਦੌਰਾਨ ਹਰ ਖੇਤਰ ਵਿਚ ਬਹੁਤ ਵੱਡੀ ਸੇਵਾ ਕੀਤੀ ਹੈ, ਨੂੰ ਇਕ ਵੱਡਾ ਘਾਟਾ ਪਿਆ ਹੈ । ਇਹ ਵਰਣਨ ਕਰਨਾ ਜਰੂਰੀ ਹੈ ਜਦੋ ਮੈਂ ਹੁਕਮਰਾਨਾਂ ਦੀਆਂ ਕਾਲਕੋਠੜੀ ਵਿਚ ਭਾਗਲਪੁਰ ਦੀ ਜੇਲ੍ਹ ਵਿਚ ਬੰਦੀ ਸੀ ਤਾਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲੇ ਉਨ੍ਹਾਂ ਵਿਚੋ ਇਕ ਮੁੱਖ ਸਨ ਜਿਨ੍ਹਾਂ ਨੇ ਮੇਰੇ ਭੈਣ ਜੀ ਦਲਜੀਤ ਕੌਰ ਨਾਲ ਸਲਾਹ ਮਸਵਰਾਂ ਕਰਕੇ ਮੇਰੇ ਜੇਲ੍ਹ ਵਿਚ ਬੰਦੀ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਨਾਮ ਤੇ ਚੋਣ ਕਮਿਸ਼ਨ ਕੋਲ ਪਾਰਟੀ ਰਜਿਸਟਰਡ ਕਰਵਾਈ ਸੀ ਅਤੇ ਮੇਰੀ ਗੈਰ ਹਾਜਰੀ ਵਿਚ ਮੇਰੇ ਬਾਪੂ ਜੀ ਕਰਨਲ ਜੋਗਿੰਦਰ ਸਿੰਘ ਮਾਨ, ਭੈਣ ਜੀ ਅਤੇ ਹੋਰਨਾਂ ਨਾਲ ਤਾਲਮੇਲ ਰੱਖਦੇ ਹੋਏ ਪਾਰਟੀ ਨੂੰ ਲੰਮਾਂ ਸਮਾਂ ਅਗਵਾਈ ਦਿੰਦੇ ਰਹੇ ਸਨ । ਸਾਡੇ ਪਰਿਵਾਰ ਅਤੇ ਪਾਰਟੀ ਦੇ ਉਨ੍ਹਾਂ ਨਾਲ ਅੱਛੇ ਤਾਲੂਕਾਤ ਰਹੇ ਹਨ । ਉਨ੍ਹਾਂ ਨੇ ਆਪਣੀ ਜਿੰਦਗੀ ਵਿਚ ਸ਼ਾਂਦੀ ਨਾ ਕਰਵਾਕੇ ਆਪਣਾ ਸਰੀਰ ਤੇ ਸਵਾਸ ਗੁਰੂਘਰਾਂ ਅਤੇ ਮਨੁੱਖਤਾ ਦੀ ਸੇਵਾ ਵਿਚ ਲਗਾਇਆ । ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਜੋ ਕਿ ਸਿੱਖ ਕੌਮ ਦਾ ਇਕ ਬਹੁਤ ਮਹਾਨ ਇਤਿਹਾਸਿਕ ਅਸਥਾਂਨ ਹੈ ਉਸਦੀ ਸੇਵਾ ਬਹੁਤ ਸਰਧਾ ਅਤੇ ਸਤਿਕਾਰ ਨਾਲ ਕਰਵਾਈ ਅਤੇ ਆਪਣੇ ਆਖਰੀ ਦਿਨਾਂ ਵਿਚ ਇਸ ਮਹਾਨ ਅਸਥਾਂਨ ਨੂੰ ਉਨ੍ਹਾਂ ਨੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਪਿਆ । ਇਸਦੇ ਬਾਵਜੂਦ ਵੀ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੱਚਿਆਂ ਨੂੰ ਰਾਗੀ, ਢਾਡੀ, ਤਬਲਾ ਮਾਸਟਰ ਬਣਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੀ ਢੰਗ ਨਾਲ ਸੰਥਿਆ ਲੈਣ ਲਈ ਅਕੈਡਮੀ ਖੋਲ੍ਹੀ ਹੋਈ ਸੀ ਅਤੇ ਨੇਤਰਹੀਣ ਬੱਚਿਆਂ ਨੂੰ ਆਪਣੇ ਕੋਲ ਰੱਖਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਵੀ ਉਪਰਾਲਾ ਕਰਦੇ ਰਹੇ ਹਨ । ਬਹੁਤ ਵੱਡੀ ਸੇਵਾ ਸੀ ਜਿਨ੍ਹਾਂ ਨੂੰ ਖਾਲਸਾ ਪੰਥ ਹਮੇਸ਼ਾਂ ਯਾਦ ਰੱਖੇਗਾ । ਬੇਸ਼ੱਕ ਅੱਜ ਉਹ ਸਾਡੇ ਵਿਚ ਸਰੀਰਕ ਤੌਰ ਤੇ ਨਹੀਂ ਹਨ ਪਰ ਉਨ੍ਹਾਂ ਵੱਲੋ ਕੀਤੇ ਗਏ ਉਦਮਾਂ ਅਤੇ ਚਲਾਈਆ ਜਾ ਰਹੀਆ ਸੰਸਥਾਵਾਂ ਦੀ ਬਦੌਲਤ ਉਨ੍ਹਾਂ ਦੀ ਯਾਦ ਤਾਜਾ ਰਹੇਗੀ।”
ਇਸ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਸਮੁੱਚੇ ਸੀਨੀਅਰ ਆਗੂਆ ਨੇ ਉਨ੍ਹਾਂ ਦੇ ਚਲੇ ਜਾਣ ਉਤੇ ਕਰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਦੇ ਭੋਗ ਰਸਮ ਧਾਰਮਿਕ ਅਸਥਾਂਨ ਨਿਹੋਲਕਾ ਨਜਦੀਕ ਕੁਰਾਲੀ ਜੋ ਕਿ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲਿਆ ਦਾ ਆਪਣਾ ਜੱਦੀ ਪਿੰਡ ਸੀ ਅਤੇ ਜਿਥੇ ਗੁਰੂਘਰ ਸੁਸੋਭਿਤ ਹੈ, ਉਥੇ ਮਿਤੀ 2 ਜਨਵਰੀ 2022 ਨੂੰ 12 ਤੋ 1 ਵਜੇ ਤੱਕ ਪੈਣਗੇ । ਸਮੁੱਚੇ ਖ਼ਾਲਸਾ ਪੰਥ ਨੂੰ ਉਨ੍ਹਾਂ ਦੇ ਭੋਗ ਸਮਾਗਮ ਤੇ ਅਰਦਾਸ ਵਿਚ ਸਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ । ਅਰਦਾਸ ਕਰਨ ਵਾਲਿਆ ਵਿਚ ਸ. ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਰਣਜੀਤ ਸਿੰਘ ਸੰਤੋਖਗੜ੍ਹ, ਬੀਬੀ ਤੇਜ ਕੌਰ, ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, ਗੋਪਾਲ ਸਿੰਘ ਝਾੜੋ ਆਦਿ ਆਗੂ ਸਨ ।