ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸੌ ਸਾਲ ਤੋਂ ਵੱਧ ਪੁਰਾਣੀ ਮੈਟਰੋ ਨੂੰ ਹੁਣ ਦੂਰ ਦੂਰ ਤੱਕ ਪਿੰਡਾਂ ਸ਼ਹਿਰਾਂ ਨਾਲ ਜੋੜਿਆ ਜਾ ਰਿਹਾ ਹੈ।ਜਿਸ ਨੂੰ ਗਰੈਂਡ ਪੈਰਿਸ ਐਕਸਪਰੈਸ ਦੇ ਨਾਂ ਨਾਲ ਜਾਣਿਆ ਜਾਦਾਂ ਹੈ।ਪੈਰਿਸ ਦੇ ਦੁਆਲੇ ਧਰਤੀ ਦਾ ਸੀਨਾ੍ਹ ਪਾੜ੍ਹ ਕੇ ਬਣਾਈਆਂ ਜਾ ਰਹੀਆਂ ਲੰਬੀਆਂ ਲੰਬੀਆਂ ਸੁਰੰਗਾਂ ਵਿੱਚ 24 ਘੰਟੇ ਕੰਮ ਚੱਲ ਰਿਹਾ ਹੈ।ਕੱਲ ਇਥੇ ਦੇ ਇਲਾਕੇ ਸੇਂਟ ਦਨੀਜ਼ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ।ਜਿਥੇ ਇੱਕ ਲੋਹੇ ਦੀ ਭਾਰੀ ਚਾਦਰ ਡਿੱਗ ਜਾਣ ਕਾਰਨ ਇੱਕ ਪੁਰਤਗਾਲੀ ਮੂਲ ਦੇ ਵਰਕਰ ਦੀ ਮੌਕੇ ਉਪਰ ਹੀ ਮੌਤ ਹੋ ਗਈ।ਇਥੋਂ ਥੋੜੀ ਦੂਰੀ ਉਪਰ ਹੀ ਇਸ ਤਰ੍ਹਾਂ ਦੀ ਘਟਨਾ ਕ੍ਰਿਸਮਿਸ ਤੋਂ ਤਿੰਨ ਦਿੱਨ ਪਹਿਲਾਂ ਵੀ ਲਾ ਕੋਰਨਵ ਇਲਾਕੇ ਵਿੱਚ ਵਾਪਰੀ ਸੀ।ਜਿਥੇ ਤੀਹ ਮੀਟਰ ਡੂੰਘੇਂ ਟਨਲ ਵਿੱਚ ਮਿਕਸਰ ਕੰਕਰੀਟ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਸੀ।ਕੰਪਨੀ ਵਰਕਰਾਂ ਨੇ ਇਹਨਾਂ ਅਣਆਈਆਂ ਮੌਤਾਂ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਹੈ।