ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇ ਵਿਚ ਸੈਂਟਰ ਦੇ ਮੁਤੱਸਵੀ ਹੁਕਮਰਾਨ ਮਰਹੂਮ ਇੰਦਰਾ ਗਾਂਧੀ ਨੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਬਹੁਗਿਣਤੀ ਹਿੰਦੂਆਂ ਨੂੰ ਇਕ ਥਾਂ ਇਕੱਤਰ ਕਰਨ ਦੀ ਸਾਜ਼ਿਸ ਰਚੀ ਸੀ । ਫਿਰ ਰਾਜੀਵ ਗਾਂਧੀ ਨੇ ਸਮੁੱਚੀ ਬਹੁਗਿਣਤੀ ਨੂੰ ਆਪਣੇ ਪੱਖ ਵਿਚ ਕਰਨ ਲਈ ਬਹੁਗਿਣਤੀ ਦੀ ਹਮਦਰਦੀ ਪ੍ਰਾਪਤ ਕਰਨ ਲਈ ਦਿੱਲੀ, ਬਕਾਰੋ, ਕਾਨਪੁਰ ਅਤੇ ਹੋਰ ਅਨੇਕਾਂ ਸਥਾਨਾਂ ਵਿਖੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਕਤਲੇਆਮ ਤੇ ਨਸ਼ਲਕੁਸੀ ਕੀਤੀ । 2002 ਵਿਚ ਜਦੋ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਇਸੇ ਫਿਰਕੂ ਸੋਚ ਅਧੀਨ ਗੋਧਰਾ ਕਾਂਡ ਕਰਦੇ ਹੋਏ 2 ਹਜਾਰ ਮੁਸਲਮਾਨਾਂ ਦਾ ਉਥੇ ਕਤਲੇਆਮ ਕੀਤਾ । ਫਿਰ 2013 ਵਿਚ ਗੁਜਰਾਤ ਵਿਚ ਜਦੋ ਸ੍ਰੀ ਮੋਦੀ ਦੂਸਰੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ 60 ਹਜਾਰ ਸਿੱਖ ਜ਼ਿੰਮੀਦਾਰਾਂ ਨੂੰ ਜ਼ਬਰੀ ਬੇਜ਼ਮੀਨੇ ਅਤੇ ਬੇਘਰ ਕਰ ਦਿੱਤਾ ਗਿਆ । ਹੁਣ ਜਦੋ ਸ੍ਰੀ ਮੋਦੀ ਵੱਲੋ 5 ਜਨਵਰੀ 2022 ਨੂੰ ਫਿਰੋਜ਼ਪੁਰ ਆਉਣਾ ਸੀ, ਤਾਂ ਕਿਸੇ ਇਕ ਵੀ ਪੰਜਾਬੀ ਜਾਂ ਸਿੱਖ ਵੱਲੋ ਸ੍ਰੀ ਮੋਦੀ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਪਹੁੰਚਾਉਣ ਦੀ ਕੋਈ ਰਤੀਭਰ ਵੀ ਕੋਈ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਜਿਹੀ ਕਿਸੇ ਦੀ ਮਨਸਾ ਸੀ। ਲੇਕਿਨ 5 ਸੂਬਿਆਂ ਵਿਚ ਵਿਧਾਨ ਸਭਾਵਾਂ ਦੀਆਂ ਹੋਣ ਜਾ ਰਹੀਆ ਚੋਣਾਂ ਨੂੰ ਮੁੱਖ ਰੱਖਦੇ ਹੋਏ ਬੀਜੇਪੀ-ਆਰ.ਐਸ.ਐਸ ਤੇ ਸ੍ਰੀ ਮੋਦੀ ਨੇ ਹਿੰਦੂ ਵੋਟਾਂ ਨੂੰ ਆਪਣੇ ਹੱਕ ਵਿਚ ਪੱਕਾ ਕਰਨ ਲਈ ਹੀ ਪੰਜਾਬ ਆਉਣ ਤੇ ਪੰਜਾਬੀਆ, ਸਿੱਖ ਕੌਮ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨਾਂ ਬਣਾਉਦੇ ਹੋਏ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਧੀਨ ਇਹ ਕਹਿਕੇ ਸਾਜਿਸ ਰਚੀ ਕਿ ਮੈਨੂੰ ਮਾਰਨ ਦੀ ਡੂੰਘੀ ਯੋਜਨਾ ਸੀ । ਲੇਕਿਨ ਮੈ ਬੱਚਕੇ ਦਿੱਲੀ ਵਾਪਸ ਪਹੁੰਚ ਗਿਆ । ਅਜਿਹਾ ਗੁੰਮਰਾਹਕੁੰਨ ਪ੍ਰਚਾਰ 5 ਸਟੇਟਾਂ ਵਿਚ ਬਹੁਗਿਣਤੀ ਹਿੰਦੂ ਵੋਟਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਕੀਤਾ ਗਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਅਤੇ ਉਸਦੇ ਗੋਦੀ ਹਿੰਦੂਤਵ ਮੀਡੀਏ ਵੱਲੋ ਬਿਨ੍ਹਾਂ ਕਿਸੇ ਵਜਹ ਦੇ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਬਦਨਾਮ ਕਰਨ ਦੀ ਸਾਜ਼ਿਸ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਲਈ ਸੈਂਟਰ ਦੇ ਗ੍ਰਹਿ ਵਿਭਾਗ, ਰੱਖਿਆ ਵਿਭਾਗ, ਐਨ.ਐਸ.ਜੀ, ਐਸ.ਪੀ.ਜੀ, ਆਈ.ਬੀ, ਰਾਅ, ਸੁਰੱਖਿਆ ਸਲਾਹਕਾਰ ਇੰਡੀਆ ਤੇ ਫੋਰਸ ਬੀ.ਐਸ.ਐਫ ਦੀਆਂ ਗੈਰ-ਜ਼ਿੰਮੇਵਰਾਨਾਂ ਕਾਰਵਾਈਆ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਇਸ ਵਿਚ ਨਾ ਕਿਸੇ ਪੰਜਾਬੀ, ਨਾ ਕਿਸੇ ਸਿੱਖ ਨਾ ਹੀ ਪੰਜਾਬ ਸਰਕਾਰ ਦੀ ਕੋਈ ਅਣਗਹਿਲੀ ਹੈ ਅਤੇ ਨਾ ਹੀ ਕਿਸੇ ਦੀ ਵੀ ਮੋਦੀ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਈ ਮਨਸਾ ਸੀ । ਉਨ੍ਹਾਂ ਕਿਹਾ ਕਿ ਜਦੋ ਇੰਡੀਆ ਦੇ ਵਜ਼ੀਰ ਏ ਆਜਮ ਕਿਸੇ ਸਫਰ ਤੇ ਜਾਂਦੇ ਹਨ, ਤਾਂ ਉਨ੍ਹਾਂ ਨਾਲ ਉਪਰੋਕਤ ਸੈਟਰ ਦੇ ਜ਼ਿੰਮੇਵਾਰ ਵਿਭਾਗ ਅਤੇ ਅਫਸਰਾਂ ਵੱਲੋ ਸੁਰੱਖਿਆ ਲਈ ਅਤੇ ਉਨ੍ਹਾਂ ਨੇ ਕਿਸੇ ਰਾਹ ਤੋ ਗੁਜਰਣਾ ਹੈ ਇਸਦਾ ਪ੍ਰਬੰਧ ਅਗਾਊ ਤੌਰ ਤੇ ਬਣਦਾ ਹੈ । ਫਿਰ ਵਜ਼ੀਰ ਏ ਆਜਮ ਦੀ ਯਾਤਰਾ ਸਮੇ ਜੋ ਹਰ ਮੌਸਮ ਵਿਚ ਹੈਲੀਕਪਟਰ ਉਡਾਨ ਭਰ ਸਕਦੇ ਹਨ, ਜਿਵੇਕਿ ਅਪਾਚੀ ਅਤੇ ਅਚੂਕ ਐਮਐਚ-60ਆਰ ਹੁੰਦੇ ਹਨ, ਉਨ੍ਹਾਂ ਦਾ ਉਪਰੋਕਤ ਵਿਭਾਗਾਂ ਅਤੇ ਅਫਸਰਨਾਂ ਨੇ ਕਿਉਂ ਨਹੀ ਪ੍ਰਬੰਧ ਕੀਤਾ ? ਫਿਰ ਸੈਟਰ ਦੀ ਮੋਦੀ ਹਕੂਮਤ ਵੱਲੋ ਜਦੋ ਪੰਜਾਬ ਵਿਚ ਆਪਣੀ ਫੋਰਸ ਬੀ.ਐਸ.ਐਫ ਦੇ ਅਧਿਕਾਰ ਨੂੰ 50 ਕਿਲੋਮੀਟਰ ਤੱਕ ਕਰ ਦਿੱਤਾ ਹੈ, ਇਹ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਬੀਐਸਐਫ ਦੀ ਬਣਦੀ ਸੀ । ਫਿਰ ਅਜਿਹੀ ਯਾਤਰਾ ਸਮੇ ਉਚੇਚੇ ਤੌਰ ਤੇ ਸਟੇਲਾਈਟ ਦਾ ਪ੍ਰਬੰਧ ਹੁੰਦਾ ਹੈ, ਉਹ ਕਿਉਂ ਨਹੀਂ ਕੀਤਾ ਗਿਆ?
ਉਨ੍ਹਾਂ ਕਿਹਾ ਕਿ ਜਦੋ ਸੈਟਰ ਦੀ ਮੋਦੀ ਹਕੂਮਤ ਅਤੇ ਸੈਟਰ ਦੇ ਅਫਸਰਾਨ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਤਾਂ ਮੈਂ ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਮਿਸਰੀਵਾਲਾ ਪੁਲ ਉਤੇ ਜਾਕੇ ਸਾਰੀ ਤਹਿਕੀਕਾਤ ਕੀਤੀ ਹੈ, ਉਹ ਸਥਾਂਨ ਤਾਂ ਬਰਗਾੜੀ-ਬਹਿਬਲ ਕਲਾਂ ਦੇ ਰਸਤੇ ਵਿਚ ਪੈਦਾ ਹੈ, ਜਿਥੇ ਸਿੱਖ ਕੌਮ 185 ਦਿਨਾਂ ਤੋ ਆਪਣੇ ਦੋ ਨੌਜ਼ਵਾਨਾਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸਨ ਭਗਵਾਨ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਕਰਵਾਉਣ ਲਈ ਮੋਰਚੇ ਉਤੇ ਬੈਠੀ ਹੈ। ਇਸ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪੂਰਾ ਬੋਲਬਾਲਾ ਹੈ । ਦੂਸਰਾ ਉਸ ਦਿਨ ਸਾਡੀ ਪਾਰਟੀ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨਸਿੰਘਵਾਲਾ, ਗੁਰਚਰਨ ਸਿੰਘ ਭੁੱਲਰ, ਜਤਿੰਦਰ ਸਿੰਘ ਥਿੰਦ, ਤਜਿੰਦਰ ਸਿੰਘ ਦਿਓਲ ਵੱਲੋ ਫਿਰੋਜਪੁਰ ਦੇ ਡੀਸੀ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆ ਸੰਬੰਧੀ ਯਾਦ ਪੱਤਰ ਦਿੱਤਾ ਜਾ ਰਿਹਾ ਸੀ। ਅਚਾਨਕ ਪ੍ਰਬੰਧਕਾਂ ਵੱਲੋ ਇਸੇ ਰਸਤੇ ਨੂੰ ਕਿਉ ਚੁਣਿਆ ਗਿਆ ? ਫਿਰ ਜਿਨ੍ਹਾਂ ਅਫਸਰਾਨ ਆਈ.ਬੀ, ਰਾਅ ਦੇ ਡਾਈਰੈਕਟਰਾਂ, ਗ੍ਰਹਿ ਸਕੱਤਰ ਸ੍ਰੀ ਭੱਲਾ ਜਿਨ੍ਹਾਂ ਨੇ ਬੀਤੇ ਸਮੇ ਵਿਚ ਆਪਣੀਆ ਜ਼ਿੰਮੇਵਾਰੀਆ ਨੂੰ ਸੰਜ਼ੀਦਗੀ ਨਾਲ ਪੂਰਨ ਹੀ ਨਹੀ ਕੀਤਾ, ਉਨ੍ਹਾਂ ਦੇ ਅਹੁਦਿਆ ਦੀ ਮਿਆਦ ਰਿਟਾਇਰ ਹੋਣ ਉਪਰੰਤ ਵੀ 2-2 ਸਾਲ ਕਿਉਂ ਵਧਾਈ ਗਈ ? ਜੋ ਇੰਡੀਆ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਵਜ਼ੀਰ ਏ ਆਜਮ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦੀ ਹੈ, ਉਨ੍ਹਾਂ ਨੇ ਇਹ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ? ਸਾਡਾ ਕਹਿਣ ਤੋ ਭਾਵ ਹੈ ਕਿ ਜੇਕਰ ਸੈਟਰ ਦੇ ਹੁਕਮਰਾਨਾਂ ਨੂੰ ਸ੍ਰੀ ਮੋਦੀ ਦੀ ਸੁਰੱਖਿਆ ਵਿਚ ਕੋਈ ਕਮੀ ਮਹਿਸੂਸ ਹੋਈ ਹੈ, ਉਸ ਲਈ ਨਾ ਤਾਂ ਕੋਈ ਪੰਜਾਬੀ, ਨਾ ਸਿੱਖ, ਨਾ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਬਲਕਿ ਸੈਟਰ ਦੇ ਉਪਰੋਕਤ ਵਜ਼ੀਰ ਏ ਆਜਮ ਦੀ ਸੁਰੱਖਿਆ ਨਾਲ ਸੰਬੰਧਤ ਗ੍ਰਹਿ, ਰੱਖਿਆ ਵਿਭਾਗ, ਸੈਟਰ ਦੀਆਂ ਆਈ.ਬੀ, ਰਾਅ ਏਜੰਸੀਆ, ਸੁਰੱਖਿਆ ਸਲਾਹਕਾਰ ਅਤੇ ਉਨ੍ਹਾਂ ਦੀ ਯਾਤਰਾ ਦਾ ਰੂਟ ਤਹਿ ਕਰਨ ਵਾਲੀ ਅਫਸਰਸਾਹੀ ਜ਼ਿੰਮੇਵਾਰ ਹੈ । ਇਹ ਤਾਂ ਕੇਵਲ ਪੰਜਾਬੀਆ ਤੇ ਸਿੱਖ ਕੌਮ ਨੂੰ 5 ਸਟੇਟਾਂ ਦੀਆਂ ਚੋਣਾਂ ਦੌਰਾਨ ਬਦਨਾਮ ਕਰਕੇ ਬਹੁਗਿਣਤੀ ਹਿੰਦੂ ਵੋਟ ਨੂੰ ਆਪਣੇ ਪੱਖ ਵਿਚ ਕਰਨ ਦੀ ਇਕ ਸਾਜਿਸ ਰਚੀ ਗਈ ਹੈ । ਜਿਸ ਵਿਚ ਸੈਟਰ ਦੀਆਂ ਸਭ ਸੰਸਥਾਵਾਂ ਇਕੋ ਬੋਲੀ ਬੋਲ ਰਹੀਆ ਹਨ। ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਇਸ ਸਾਜਿਸ ਦੇ ਸਾਜਿਸਕਰਤਾ ਸੈਟਰ ਦੇ ਹੁਕਮਰਾਨ ਅਤੇ ਇੰਡੀਆ ਦਾ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਹਨ ਅਤੇ ਇਹੀ ਇਸ ਲਈ ਜ਼ਿੰਮੇਵਾਰ ਹਨ, ਨਾ ਕਿ ਕੋਈ ਪੰਜਾਬੀ, ਨਾ ਸਿੱਖ ਨਾ ਪੰਜਾਬ ਸਰਕਾਰ।