ਬਲਾਚੌਰ, (ਉਮੇਸ਼ ਜੋਸ਼ੀ) – ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸੰਤੋਸ਼ ਕਟਾਰੀਆ ਦੀ ਚੋਣ ਕੰਪੇਨ ਦੌਰਾਨ ਪਿੰਡ ਨਿੱਘੀ ਵਿਖੇ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੀ ਵੀਡੀਓ ਬੜੀ ਤੇਜੀ ਨਾਲ ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਹੈ । ਇਸ ਵੀਡੀਓ ਨੂੰ ਸੁਣਦੇ ਸਾਰ ਹੀ ਇਲਾਕੇ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਿੱਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਿੱਖ ਜਥੇਬੰਦੀਆਂ ਵਲੋਂ ਅੱਜ ਮੇਨ ਚੌਕ ਬਲਾਚੌਰ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਦਾ ਪੁਤਲਾ ਸਾੜਿਆ ਅਤੇ ਰਿਟਰਨਿੰਗ ਅਫਸਰ ਬਲਾਚੌਰ ਨੂੰ ਗੁਰੂਆਂ ਪ੍ਰਤੀ ਗਲਤ ਸ਼ਬਦਾਵਲੀ ਬੋਲਣ ਵਾਲੇ ਪ੍ਰੇਮ ਚੰਦ ਭੀਮਾ ਅਤੇ ਸਿ਼ਵ ਕਰਨ ਚੇਚੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਾਬਤ ਮੁਕੱਦਮਾ ਦਰਜ ਕਰਨ ਦੀ ਅਪੀਲ ਕੀਤੀ ਗਈ । ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਨਿੱਘੀ ਵਿਖੇ ਭੀਮ ਚੰਦ ਭੀਮ ਆਮ ਆਦਮੀ ਪਾਰਟੀ ਦੀ ਚੋਣ ਕੰਪੇਨ ਨੂੰ ਸੰਬੋਧਨ ਕਰਦਿਆਂ ਵਾਇਰਲ ਹੋਈ ਵੀਡੀਓ ਵਿਚ ਕਹਿੰਦੇ ਹਨ ਕਿ ਮੈਂ ਉਨ੍ਹਾਂ ਯੋਧਿਆਂ ਨੂੰ ਬੁਲਾਉਣਾ ਚਾਹੁੰਦਾ ਹਾਂ ਬਾਈ ਜਨ੍ਹਿਾਂ ‘ਚ ਪੂਰਾ ਜਜ਼ਬਾ ਆ ਗਿਆ ਹੈ, ਉਨ੍ਹਾਂ ਵਿੱਚ ਹੋਣਾ ਉਥੋ ਦਾ ਉਹ ਰੰਗ ਜਿਹੜਾ ਅੰਮ੍ਰਿਤ ਛਕਣ ਗੱਲ ਹੈ ਉਨ੍ਹਾਂ ਵਿੱਚੋ ਇੱਕ ਲੜਕਾ ਹੈ, ਨੌਜਵਾਨ ਗੱਗੀ , ਇਸਦੇ ਵਿੱਚ ਤਰਕ ਵਾਲੀ ਗੱਲ । ਫਿਕਰ ਨਾ ਕਰ ਗੱਗੀ ਸਿੰਹਾਂ ਜਿੱਥੇ ਮੈਂ ਹੋਰ ਹੀਰੋ ਬਣਾ ਦਿੱਤੇ , ਹੀਰੋ ਮਂ ਤੈਨੂੰ ਬਣਾਉਂਗਾ, ਫਿਕਰ ਨਾ ਕਰ ਆ ਜਾ ਇੱਥੇ । ਲਓ ਜੀ ਸਿ਼ਵ ਕਰਨ ਜੀ ਉਠੋ ।( ਇਸ ਉਪਰੰਤ ਉਮੀਦਵਾਰ ਵੱਲੋਂ ਉਸ ਪ੍ਰੇਮ ਚੰਦ ਭੀਮਾ ਕੋਲੋ ਮਾਈਕ ਫੜਨ ਦੀ ਕੋਸ਼ਿਸ਼ ਕਰਦਿਆਂ ਬੇਨਤੀ ਕੀਤੀ ਕਿ ਲੋਕਾਂ ਨੂੰ ਅਪੀਲ ਕਰੀਏ ! ਤਾਂ ਉਸੇ ਵਕਤ ਪ੍ਰੇਮ ਚੰਦ ਭੀਮਾ ਨੇ ਕਿਹਾ ਕਿ ) ਬੇਨਤੀ ਫਿਰ ਕਰ ਲੈਂਦੇ ਹਾਂ ਪਹਿਲਾਂ ਅੰਮ੍ਰਿਤ ਛਕਾ ਲਈਏ ।
ਇਸ ਵੀਡੀਓ ਦੇ ਇਲਾਕਿਆਂ ਦੇ ਬੁੱਧੀ ਜੀਵੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਹਾਦਤ ਦੀ ਗੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਅੰਮ੍ਰਿਤ ਛਕਾਉਣ ਦੀ ਦਾਤ ਦਾ ਮਜ਼ਾਕ ਉਡਾਇਆ ਗਿਆ ਹੈ ।ਜਿਸ ਸਬੰਧੀ ਸਿੱਖ ਜਥੇਬੰਦੀਆ ਵਲੋਂ ਅੱਜ ਮੇਨ ਚੌਕ ਬਲਾਚੌਰ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਅਤੇ ਸਿ਼ਵ ਕਰਨ ਚੇਚੀ ਦਾ ਪੁਤਲਾ ਸਾੜਿਆ ਅਤੇ ਰਿਟਰਨਿੰਗ ਅਫਸਰ ਬਲਾਚੌਰ ਨੂੰ ਇਹਨਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ।
((ਸਿੱਖ ਜਥੇਬੰਦੀਆ ਵਲੋਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਦੋ ਦਿਨਾ ਦੇ ਅੰਦਰ ਅੰਦਰ ਗੁਰੂਦੁਆਰਾ ਸਿੰਘ ਸਭਾ ਪਿੰਡ ਮਹਿੰਦੀਪੁਰ ਵਿਖੇ ਆ ਕੇ ਇਸ ਬਜਰ ਗਲਤੀ ਦੀ ਸਮੁੱਚੀ ਸੰਗਤ ਤੋਂ ਮੁਆਫੀ ਨਹੀ ਮੰਗਦਾ ਤਾਂ ਉਸ ਖਿਲਾਫ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ । ))
(( ਪੱਤਰਕਾਰਾਂ ਵੱਲੋਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖ਼ਸ਼ ਸਿੰਘ ਖ਼ਾਲਸਾ ਨਵਾਂਸ਼ਹਿਰ ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਅੰਮ੍ਰਿਤ ਛਕਾਉਣ ਦੀ ਮਰਿਯਾਦਾ ਸਿੱਖ ਪੰਥ ਦੀ ਸਾਰਿਆਂ ਤੋਂ ਪਵਿੱਤਰ ਮਰਿਆਦਾ ਹੈ । ਵੋਟਾਂ ਦੀ ਰਾਜਨੀਤੀ ਵਿੱਚ ਇਹੋ ਜਿਹੀਆਂ ਟਿੱਪਣੀਆਂ ਕਾਰਨ ਬਹੁਤ ਹੀ ਨਿੰਦਣ ਯੋਗ ਹੈ । ਉਨ੍ਹਾਂ ਪ੍ਰੇਮ ਚੰਦ ਭੀਮਾ ਵੱਲੋਂ ਦਿੱਤੇ ਇਸ ਬਿਆਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਮਾਨਸਿਕਤਾ ਪੰਜਾਬ ਵਿਰੋਧੀ ਤੇ ਹੈ ਹੀ ਉੱਥੇ ਹੀ ਸਿੱਖ ਵਿਰੋਧੀ ਵੀ ਹੈ । ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੇਮ ਚੰਦ ਭੀਮਾ ਵੱਲੋਂ ਜੇਕਰ ਇਸ ਗੱਲ ਦੀ ਮੁਆਫ਼ੀ ਨਾ ਮੰਗੀ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਾਈ ਦੀ ਕਾਰਵਾਈ ਕਰਾਈ ਜਾਵੇਗੀ ।
((ਇਸ ਉਪਰੰਤ ਪ੍ਰੇਮ ਚੰਦ ਵਲੋਂ ਸੋ਼ਸਲ ਮੀਡੀਆ ਉਪਰ ਇਹ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਉਹ ਸਿੱਖ ਧਰਮ ਅਤੇ ਗੁਰੂਆਂ ਦਾ ਪੂਰਾ ਸਤਿਕਰ ਕਰਦੇ ਹਨ । ਉਹਨਾਂ ਕਿਹਾ ਕਿ ਉਹਨਾਂ ਦੇ ਬੋਲਣ ਦਾ ਮੰਤਵ ਕੁੱਝ ਹੋਰ ਸੀ ਅਤੇ ਫਿਰ ਵੀ ਜੇਕਰ ਉਹਨਾਂ ਤੋਂ ਕੋਈ ਅਜਿਹੇ ਸ਼ਬਦ ਬੋਲ ਹੋ ਗਿਆ ਹੋਵੇ ਤਾਂ ਉਹ ਇਸ ਗੱਲ ਦੀ ਮੁਆਫੀ ਮੰਗਦਾ ਹੈ ।