ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਤ੍ਰਿਣਮੂਲ ਕਾਂਗਰਸ ਨੇ ਵਿਧਾਨਨਗਰ ਨਗਰ ਨਿਗਮ ਨੇ 41 ਵਿੱਚੋਂ 39 ਸੀਟਾਂ ਜਿੱਤ ਕੇ ਮੁੜ ਕਬਜ਼ਾ ਕਰ ਲਿਆ ਹੈ ਜਦਕਿ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਮਾਰਕਸਵਾਦੀ ਪਾਰਟੀ (ਸੀਪੀਆਈ-ਐਮ) ਇੱਥੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਕਾਂਗਰਸ ਨੇ ਇੱਕ ਸੀਟ ਜਿੱਤੀ ਅਤੇ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ । ਚੰਦਰਨਗਰ ਵਿੱਚ, ਟੀਐਮਸੀ ਨੇ 32 ਵਿੱਚੋਂ 31 ਸੀਟਾਂ ਜਿੱਤੀਆਂ ਜਦਕਿ ਸੀਪੀਆਈ (ਐਮ) ਨੇ ਇੱਕ ਸੀਟ ਜਿੱਤੀ। ਸੀਪੀਆਈ (ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਤੋਂ ਸਿਲੀਗੁੜੀ ਮਿਉਂਸਪਲ ਕਾਰਪੋਰੇਸ਼ਨ (ਐਮਐਮਸੀ) ਨੂੰ ਖੋਹ ਕੇ ਇੱਥੇ 47 ਵਿੱਚੋਂ 37 ਸੀਟਾਂ ਜਿੱਤੀਆਂ ਹਨ । ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਭਾਜਪਾ ਨੇ ਪੰਜ ਸੀਟਾਂ ਜਿੱਤ ਕੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰ ਲਿਆ ਹੈ ਜਦਕਿ ਖੱਬਾ ਮੋਰਚਾ ਤੀਜੇ ਸਥਾਨ ‘ਤੇ ਚਲਾ ਗਿਆ ਹੈ। ਇਸ ਨੂੰ ਸਿਰਫ਼ ਚਾਰ ਅਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਸਿਲੀਗੁੜੀ ਵਿੱਚ, ਟੀਐਮਸੀ ਨੂੰ 78.72 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂਕਿ ਭਾਜਪਾ ਅਤੇ ਸੀਪੀਆਈ (ਐਮ) ਨੂੰ ਕ੍ਰਮਵਾਰ ਸਿਰਫ 10.64 ਪ੍ਰਤੀਸ਼ਤ ਅਤੇ 8.5 ਪ੍ਰਤੀਸ਼ਤ ਵੋਟਾਂ ਮਿਲੀਆਂ। ਸਾਰੀਆਂ ਚਾਰ ਨਗਰ ਨਿਗਮਾਂ ਵਿੱਚ ਜਿੱਤ ਤੋਂ ਖੁਸ਼, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਪਾਰਟੀ ਆਗੂ ਗੌਤਮ ਦੇਬ ਐਸਐਮਸੀ ਦੇ ਅਗਲੇ ਮੇਅਰ ਹੋਣਗੇ। ਇਹ ਜਾਣਕਾਰੀ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ।
ਮਮਤਾ ਬੈਨਰਜੀ ਦੀ ਪਾਰਟੀ ਟੀ ਐਮ ਸੀ ਨੇ ਨਗਰ ਨਿਗਮ ਚੋਣਾਂ ਵਿਚ ਦਰਜ਼ ਕੀਤੀ ਵਡੀ ਜਿੱਤ, ਭਾਜਪਾ ਖਾਤਾ ਵੀ ਨਹੀਂ ਖੋਲ ਸਕੀ
This entry was posted in ਭਾਰਤ.