ਬਲਾਚੌਰ, (ਉਮੇਸ਼ ਜੋਸ਼ੀ) : 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿੱਚ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ । ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਚਾਰ ਸਿਆਸੀ ਪਾਰਟੀਆਂ ਵਿੱਚ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ । ਜਿਹਨਂ ਵਿੱਚ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਪ੍ਰਮੁੱਖ ਪਾਰਟੀਆਂ ਵਿੱਚ ਗਿਣੀਆਂ ਗਈਆਂ ਹਨ। ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਜੋ 2022 ਵਿੱਚ ਵਿਧਾਨ ਸਭਾ ਹਲਕਾ ਬਲਾਚੌਰ ਕੌਣ ਐਮ.ਐਲ.ਏ ਬਣੂੰਗਾ ਦੇ ਸਿਰਲੇਖ ਹੇਠ ਵਾਇਰਲ ਹੋ ਰਹੀਆਂ ਪੋਸਟਾਂ ਦੇ ਸਰਵੇ ਅਤੇ ਵੱਖ ਵੱਖ ਪਿੰਡਾਂ ਦੀਆਂ ਚੱਲ ਰਹੀਆਂ ਕਿਆਸ ਅਰਾਈਆਂ ਦੇ ਸਰਵੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਇਹ ਮਹੱਤਵਪੂਰਨ ਸੀਟ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗੱਠਜੋੜ ਦੀ ਝੋਲੀ ਪਾਉਂਦੇ ਵਿਖਾਈ ਦੇ ਰਹੇ ਹਨ । ਜਿਸ ਤੋਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਸਾਂਝੇ ਗੱਠਜੋਡ਼ ਦੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ । ਇਸ ਮੌਕੇ ਸਾਂਝੇ ਗੱਠਜੋਡ਼ ਦੇ ਵੱਖ ਵੱਖ ਵਰਕਰਾਂ ਵਰਕਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਭਾਵੇਂ ਜਿੱਤ ਦੇ ਝੰਡੇ ਕਾਫੀ ਸਮਾਂ ਪਹਿਲਾਂ ਤੋਂ ਹੀ ਵਿਖਾਈ ਦਿੰਦੇ ਆ ਰਹੇ ਹਨ, ਪਰ ਵਰਕਰ ਆਪਣੀ ਮਿਹਨਤ ਨਿਰੰਤਰ ਜਾਰੀ ਰੱਖ ਕੇ 10 ਮਾਰਚ ਨੂੰ ਢੋਲ ਢਮੱਕੇ ਨਾਲ ਜਿੱਤ ਦੀ ਖੁਸ਼ੀ ਮਨਾਉਣਗੇ। ਵਰਕਰਾਂ ਦਾ ਕਹਿਣਾ ਹੈ ਕਿ ਸਾਂਝੇ ਗੱਠਜੋਡ਼ ਦੀ ਉਮੀਦਵਾਰ ਲਗਾਤਾਰ ਡੋਰ ਟੂ ਡੋਰ ਚੋਣ ਪ੍ਰਚਾਰ ਤੇ ਕੜੀ ਮਿਹਨਤ ਕਰ ਰਹੇ ਹਨ, ਜਿਹਨਾਂ ਦੀ ਮਿਹਨਤ ਜਲਦ ਹੀ ਰੰਗ ਲਿਆਏਗੀ ।
ਦੂਜੇ ਪਾਸੇ ਸਥਾਨਕ ਸ਼ਹਿਰ ਬਲਾਚੌਰ ਦੇ ਕਈ ਲੋਕਾਂ ਵਿੱਚ ਇਸ ਗੱਲ ਦੀ ਵੀ ਚਰਚਾ ਸੁਣੀ ਹੈ ਕਿ ਅਗਰ ਪੰਜਾਬ ਪੱਧਰ ਤੇ ਵੱਖ ਵੱਖ ਅਖ਼ਬਾਰਾਂ ਅਤੇ ਵੱਖ ਵੱਖ ਟੀਵੀ ਚੈਨਲਾਂ ਦੇ ਸਰਵੇ ਵੱਲ ਵੀ ਝਾਤੀ ਮਾਰੀਏ ਤਾਂ ਪੰਜਾਬ ਵਿਚ ਸਾਂਝੇ ਗੱਠਜੋਡ਼ ਦੀ ਸਰਕਾਰ ਬਣੇਗੀ ਮਗਰ ਇਸ ਦੇ ਨਾਲ ਹੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਦੀ ਵੀ ਸਰਕਾਰ ਆਉਂਦੀ ਦਿਖਾਈ ਨਹੀਂ ਦੇ ਰਹੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਦੋ ਰਵਾਇਤੀ ਪਾਰਟੀਆਂ ਵਿੱਚੋਂ ਕਿਸ ਤੀਜੀ ਧਿਰ ਨੂੰ ਸਮਰਥਨ ਦੇ ਕੇ ਗੱਠਜੋੜ ਸਰਕਾਰ ਬਣਦੀ ਹੈ ,,, ਜਾਂ ਫਿਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ ।