ਬਲਾਚੌਰ, (ਉਮੇਸ਼ ਜੋਸ਼ੀ) :- ਸਥਾਨਕ ਨਗਰ ਕੌਂਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਵਲੋਂ ਸਮੁੱਚੀ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਰਵਿਦਾਸ ਮੰਦਿਰ ਪਿੰਡ ਮਹਿੰਦੀਪੁਰ ਤੋਂ ਪ੍ਰਕਾਸ਼ ਪੁਰਬ ਨੂੰ ਸਪਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ । ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ। ਨਗਾਰੇ ਉੱਪਰ ਵੱਜਦੀ ਚੋਟ ਦੂਰ ਦੂਰ ਤੱਕ ਫੈਲੀ ਹੋਈ ਸੰਗਤ ਨੂੰ ਨਗਰ ਕੀਰਤਨ ਦਾ ਆਗਾਜ਼ ਕਰਾ ਰਹੀ ਸੀ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਵੱਖ ਵੱਖ ਕਿਸਮਾਂ ਦੇ ਫੁੱਲਾਂ ਦੀਆਂ ਮਾਲਾਵਾਂ ਨਾਲ ਸ਼ਿੰਗਾਰੀ ਹੋਈ ਜਿੱਥੇ ਸਿਰਫ਼ ਇੱਕ ਹੀ ਰੂਹਾਨੀਅਤ ਦੀ ਖੁਸ਼ਬੂ ਵਾਤਾਵਰਨ ਵਿੱਚ ਖਿਲਾਰ ਰਹੀ ਸੀ ਉੱਥੇ ਹੀ ਇਸ ਨਗਰ ਕੀਰਤਨ ਵਿੱਚ ਵੱਖ ਵੱਖ ਧਰਮਾਂ ਨਾਲ ਜੁੜੇ ਲੋਕ ਸਾਂਝੀਵਾਲਤਾ ਦਾ ਸੁਨੇਹਾ ਵੀ ਦਿੰਦੇ ਸਨ । ਭਾਰੀ ਗਿਣਤੀ ਵਿੱਚ ਸ਼ਾਮਲ ਸੰਗਤ ਵਾਹਿਗੁਰੂ – ਵਾਹਿਗੁਰੂ ਅਤੇ ਸ਼ਬਦ ਕੀਰਤਨ ਦਾ ਜਾਪ ਕਰਦੀ ਹੋਈ ਇਸ ਨਗਰ ਕੀਰਤਨ ਵਿੱਚ ਪੈਦਲ ਚੱਲ ਰਹੀ ਸੀ ਉੱਥੇ ਹੀ ਮੋਟਰਸਾਈਕਲਾਂ ,ਜੀਪਾਂ ,ਟਰੈਕਟਰਾਂ, ਕਾਰਾਂ ਵਿੱਚ ਆ ਕੇ ਇਸ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਵਾਈ ।ਪਿੰਡ ਮਹਿੰਦੀਪੁਰ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਗੜਸੰਕਰ ਰੋਡ ਬਲਾਚੌਰ ਤੋਂ ਹੁੰਦਾ ਹੋਇਆ ਮੇਨ ਚੌਕ, ਗਹੂੰਣ ਰੋਡ, ਰੋਪੜ ਰੋਡ ਤੋਂ ਵਾਪਿਸ ਮਹਿੰਦੀਪੁਰ ਸ੍ਰੀ ਗੁਰੂ ਰਵਿੰਦਰ ਮੰਦਿਰ ਵਿਖੇ ਨਿਰਵਿਘਨ ਸਮਾਪਤ ਹੋਇਆ ।ਵੱਖ ਵੱਖ ਸਥਾਨਾਂ ਤੇ ਸ਼ਰਧਾਲੂਆਂ ਵੱਲੋਂ ਸੰਗਤ ਲਈ ਕਈ ਪ੍ਰਕਾਰ ਦੇ ਲੰਗਰ ਪ੍ਰਸ਼ਾਦ ਵਜੋਂ ਵੀ ਵਰਤਾਏ ਗਏ ।ਇਸ ਮੌਕੇ ਸ੍ਰੀ ਰਵਿਦਾਸ ਮੰਦਿਰ ਦੇ ਪ੍ਰਧਾਨ ਸਾਬਕਾ ਕੌਸਲਰ ਦਿਲਬਾਗ ਚੰਦ , ਸੈਕਟਰੀ ਤਾਰਾ ਚੰਦ, ਪਰਵਿੰਦਰ ਕੁਮਾਰ ਪੰਮਾ ਕੌਸਲਰ, ਸੋਡੀ ਸਿੰਘ ਕੌਸਲਰ, ਗਿਆਨ ਸਿੰਘ ਭਨੂੰ,ਜਸਵੀਰ ਸਿੰਘ (ਘਿੰਨਾ), ਜਸਵੰਤ ਸਿੰਘ ਤੂਰ, ਮੇਨਕਾ ਟੀਵੀ ਸੈਂਟਰ ਵਾਲੇ ਪਰਮਿੰਦਰ ਮੇਨਕਾ, ਜਸਵੀਰ ਸਿੰਘ ਅਲੀਆਪੁਰ, ਹਰਬੰਸ ਲਾਲ ਚਣਕੋਆ ਸਮੇਤ ਸੰਗਤ ਅਤੇ ਵੱਡੀ ਗਿਣਤੀ ਵਿੱਚ ਬੀਬੀਆ ਹਾਜ਼ਰ ਸਨ।
ਮਹਿੰਦੀਪੁਰ ਦੀ ਸੰਗਤ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ
This entry was posted in ਪੰਜਾਬ.