ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਈ ਭਾਰੀ ਬਰਫਬਾਰੀ ਕਾਰਨ ਜਨ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਸਕਾਟਲੈਂਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਭਰ ਬਰਫ਼ਬਾਰੀ ਦੀ ਭਵਿੱਖਬਾਣੀ ਦੇ ਨਾਲ, ਸ਼ੁੱਕਰਵਾਰ ਨੂੰ ਸਵੇਰੇ 3 ਵਜੇ ਤੋਂ ਸ਼ਾਮ 6 ਵਜੇ ਤੱਕ ਬਰਫ਼ ਦੀ ਚੇਤਾਵਨੀ ਦਿੱਤੀ ਗਈ ਹੈ। ਤੂਫਾਨ ਯੂਨੀਸ ਨਾਲ ਹੋਈ ਬਰਫਬਾਰੀ ਕਾਰਨ ਵਾਹਨ ਚਾਲਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕਾਟਲੈਂਡ ਦੇ ਕੁਝ ਖੇਤਰਾਂ ਵਿੱਚ ਸਕੂਲ ਵੀ ਬੰਦ ਹਨ । ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਦੱਖਣ-ਪੱਛਮੀ ਸਕਾਟਿਸ਼ ਸਰਹੱਦਾਂ ਜਿਸ ਵਿੱਚ ਡਮਫ੍ਰਾਈਜ਼ ਅਤੇ ਗੈਲੋਵੇ ਦੇ ਨਾਲ ਇਨਵਰਨੇਸ ਅਤੇ ਫੋਰਟ ਵਿਲੀਅਮ ਦੇ ਦੱਖਣ ਵਿੱਚ ਸਕਾਟਲੈਂਡ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਭਰ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਭਾਰੀ ਬਰਫਬਾਰੀ ਕਾਰਨ ੰ8 ਨੂੰ ਪਹਿਲਾਂ ਪੂਰਬ ਵੱਲ ਬੰਦ ਕਰ ਦਿੱਤਾ ਗਿਆ ਸੀ ਅਤੇ ਟਰੈਫਿਕ ਸਕਾਟਲੈਂਡ ਦੁਆਰਾ ਅ68 ‘ਤੇ ਵਾਹਨਾਂ ਦੇ ਫਸਣ ਦੀਆਂ ਖਬਰਾਂ ਹਨ। ਏਬਰਡੀਨਸ਼ਾਇਰ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕਾਰਨ 30 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਅਤੇ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਵੀ ਸਮੁੰਦਰੀ ਰਸਤੇ ਦੇ ਯਾਤਰੀਆਂ ਨੂੰ ਵੀ ਰੁਕਾਵਟ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਬਿਜਲੀ ਕੱਟਾਂ ਦੀ ਬਹੁਤ ਘੱਟ ਸੰਭਾਵਨਾ ਹੈ ਅਤੇ ਹੋਰ ਸੇਵਾਵਾਂ, ਜਿਵੇਂ ਕਿ ਮੋਬਾਈਲ ਫੋਨ ਕਵਰੇਜ, ਪ੍ਰਭਾਵਿਤ ਹੋ ਸਕਦੀਆਂ ਹਨ।