ਲੁਧਿਆਣਾ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐਸ.ਆਈ.ਆਰ.) ਦੇ ਮਕੈਨੀਕਲ ਇੰਜਨੀਅਰਿੰਗ ਦੇ ਸਿਖਰ ਸੰਸਥਾਨ ਲੁਧਿਆਣਾ ਗਿੱਲ ਰੋਡ ਸਥਿਤ ਸੀ.ਐਸ.ਆਈ.ਆਰ.-ਕੇਂਦਰੀ ਮਕੈਨੀਕਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਸੀ.ਐਮ.ਈ.ਆਰ.ਆਈ.) ਨੇ ਸਮਾਜ ਅਤੇ ਕਿਸਾਨਾਂ ਲਈ ਆਧੁਨਿਕ ਤਕਨੀਕਾਂ ਪੇਸ਼ ਕੀਤੀਆਂ ਗਈਆਂ ਹਨ ਜੋ ਕਚਰਾ ਪ੍ਰਬੰਧਨ ਵਿੱਚ ਮਦਦਗਾਰ ਸਾਬਤ ਹੋਣਗੀਆਂ। ਇਹਨਾਂ ਤਕਨੀਕਾਂ ਵਿੱਚ ਏਕੀਕ੍ਰਿਤ ਮਿਉਂਸਪਲ ਸਾਲਿਡ ਵੇਸਟ ਡਿਸਪੋਜ਼ਲ ਸਿਸਟਮ, ਹਸਪਤਾਲ ਵੇਸਟ ਮੈਨੇਜਮੈਂਟ ਸਿਸਟਮ, ਬਾਗਬਾਨੀ ਫਸਲਾਂ ਲਈ ਰੀਟਰੈਕਟੇਬਲ ਰੂਫ ਪੋਲੀਹਾਊਸ ਤਕਨਾਲੋਜੀ ਅਤੇ ਮਸ਼ੀਨੀ ਡਰੇਨ ਕਲੀਨਿੰਗ ਤਕਨਾਲੋਜੀ ਸ਼ਾਮਲ ਹੈ।
ਇਹ ਸਾਰੀਆਂ ਤਕਨੀਕਾਂ ਲੁਧਿਆਣਾ ਸੀ.ਐਸ.ਆਈ.ਆਰ. ਕੈਂਪਸ, ਗਿੱਲ ਰੋਡ ਵਿਖੇ ਵਿਲੀਅਮ ਭੱਟੀ, ਡਾਇਰੈਕਟਰ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਡਾ ਨਚੀਕੇਤ ਕੋਤਵਾਲੀਵਾਲ, ਡਾਇਰੈਕਟਰ, ਆਈ.ਸੀ.ਏ.ਆਰ.-ਸੀ.ਆਈ.ਪੀ.ਈ.ਈ.ਟੀ., ਲੁਧਿਆਣਾ, ਡਾ ਸੁਜੇ ਰਕਸ਼ਿਤ, ਡਾਇਰੈਕਟਰ, ਆਈ.ਸੀ.ਏ.ਆਰ.-ਆਈ.ਆਈ.ਐਮ.ਆਰ. , ਲੁਧਿਆਣਾ, ਅਤੇ ਸੀ.ਐਸ.ਆਈ.ਆਰ.-ਸੀ.ਐਮ.ਈ.ਆਰ.ਆਈ., ਦੁਰਗਾਪੁਰ ਡਾਇਰੈਕਟਰ ਪ੍ਰੋਫੈਸਰ ਡਾ ਹਰੀਸ਼ ਹਿਰਾਨੀ ਅਤੇ ਲੁਧਿਆਣਾ ਨਗਰ ਨਿਗਮ ਦੀ ਡਿਪਟੀ ਮੇਅਰ ਸਰਬਜੀਤ ਕੌਰ ਵੱਲੋਂ ਵਲੋਂ ਲਾਂਚ ਕੀਤੀ ਗਈ।
ਡਾ: ਨਚੀਕੇਤ ਕੋਤਵਾਲੀ ਨੇ ਵਿਕਸਿਤ ਕੀਤੀਆਂ ਇਨ੍ਹਾਂ ਤਕਨੀਕਾਂ ਦੀ ਪ੍ਰਸ਼ੰਸਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਭਾਵੀ ਨਿਰਮਾਤਾਵਾਂ ਜਾਂ ਸਟੇਕਹੋਲਡਰਾਂਨੂੰ ਤਕਨਾਲੋਜੀ ਦਾ ਲਾਇਸੈਂਸ ਦੇਣਾ ਜ਼ਰੂਰੀ ਹੈ। ਡਾ ਵਿਲੀਅਮ ਭੱਟੀ ਨੇ ਸਮੁੱਚੇ ਭਾਈਚਾਰੇ ਲਈ ਘਰੇਲੂ ਕਚਰਾਤੋਂ ਲੈ ਕੇ ਬਾਇਓਮੈਡੀਕਲ ਵੇਸਟ ਤੱਕ ਇਨ੍ਹਾਂ ਤਕਨੀਕਾਂ ਨੂੰ ਸਾਈਟ ‘ਤੇ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਡਾਕਟਰ ਸੁਜੋਏ ਰਕਸ਼ਿਤ ਨੇ ਸਾਲਿਡ ਵੇਸਟ ਮੈਨੇਜਮੈਂਟ, ਮੈਡੀਕਲ ਵੇਸਟ ਮੈਨੇਜਮੈਂਟ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਕਸਿਤ ਤਕਨੀਕਾਂ ਵਿੱਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਖੇਤੀ ਕਚਰਾ, ਠੋਸ ਕਚਰਾ ਅਤੇ ਬਾਇਓਮੈਡੀਕਲ ਵੇਸਟ ਦੇ ਨਾਲ-ਨਾਲ ਪੌਲੀਹਾਊਸ ਤਕਨੀਕ ਦੀ ਵਰਤੋਂ ਕਰਕੇ ਸਬਜ਼ੀਆਂ ਉਗਾ ਕੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸਨੇ ਮੱਕੀ ਨੂੰ ਸੁਕਾਉਣ ਸਮੇਤ ਵੱਖ-ਵੱਖ ਤਕਨੀਕਾਂ ਦੇ ਵਿਕਾਸ ਲਈ ਸੀਐਸਆਈਆਰ-ਸੀਐਮਈਆਰਆਈ ਦੇ ਸਰਗਰਮ ਸਹਿਯੋਗ ‘ਤੇ ਜ਼ੋਰ ਦਿੱਤਾ।
ਪ੍ਰੋਫੈਸਰ ਹਰੀਸ਼ ਹਿਰਾਨੀ ਨੇ ਕਿਹਾ ਕਿ ਕੋਵਿਡ-19 ਦੇ ਯੁੱਗ ਨੇ ਸਾਨੂੰ ਸਾਧਾਰਨ ਪਹੁੰਚ ਅਪਣਾਉਣ ਦੀ ਸਿੱਖਿਆ ਦਿੱਤੀ ਹੈ ਅਤੇ ਪਾਣੀ ਸ਼ੁੱਧੀਕਰਨ, ਹਵਾ ਪ੍ਰਦੂਸ਼ਣ ਅਤੇ ਸਮਾਰਟ ਅਰਬਨ ਐਗਰੀਕਲਚਰ ਦੀਆਂ ਗੰਭੀਰ ਸਮੱਸਿਆਵਾਂ ‘ਤੇ ਵੀ ਇਸੇ ਤਰ੍ਹਾਂ ਦੀ ਪਹੁੰਚ ਅਪਣਾਈ ਜਾ ਸਕਦੀ ਹੈ।