ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਸਰਕਾਰੀ ਦਫ਼ਤਰ ਵਿੱਚੋਂ ਲਾਹੁਣ ਦੇ ਫੈਸਲੇ ਦੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਮੈ ਸਮਝਦਾ ਹਾ ਕਿ ਇਹ ਫੈਸਲਾ ਸਿੱਖ ਵਿਰੋਧੀ ਵੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਿੱਖੀ ਪ੍ਰਤੀ ਨਫ਼ਰਤ ਦਾ ਝਲਕਾਰਾ ਵੀ ਹੈ । ਪੂਰੀ ਸਿੱਖ ਕੌਮ ਨੂੰ ਇਸ ਘਿਨਾਉਣੀ ਹਰਕਤ ਦਾ ਨੋਟਿਸ ਵੀ ਲੈਣਾ ਚਾਹੀਦਾ ਹੈ । ਤੁਸੀ ਸ਼ਹੀਦ ਭਗਤ ਸਿੰਘ ਜੀ ਅਤੇ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਨਾਲ ਭਾਵੇ ਹੋਰ ਜਿਸ ਦੀ ਵੀ ਤਸਵੀਰ ਲਾਓ ਕੋਈ ਇਤਰਾਜ਼ ਨਹੀਂ ਪਰ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਾਹੁਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ, ਹਰ ਪੰਜਾਬੀ ਅਪਣੇ ਘਰ ਵਿੱਚ, ਦੁਕਾਨ ਵਿੱਚ ਅਤੇ ਅਪਣੇ ਕਾਰੋਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲਗਾਵੇ ।
ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਸਰਕਾਰੀ ਦਫ਼ਤਰ ‘ਚੋਂ ਲਾਹੁਣਾ ਸਿੱਖ ਵਿਰੋਧੀ ‘ਤੇ ਸਿੱਖੀ ਪ੍ਰਤੀ ਨਫ਼ਰਤ ਦਾ ਝਲਕਾਰਾ: ਪੰਜੋਲੀ
This entry was posted in ਪੰਜਾਬ.