ਚੰਡੀਗਡ਼੍ਹ,( ਉਮੇਸ਼ ਜੋਸ਼ੀ) – ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਕੇ—ਦਰ ਸਰਕਾਰ ਤੋ— ਜ਼ੋਰਦਾਰ ਮੰਗ ਕੀਤੀ ਹੈ ਕਿ ਹਾਡ਼੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ 30 ਫੀਸਦੀ ਵਧਾ ਦੇਵੇ ਜਾਂ ਇਤਨਾ ਹੀ ਬੋਨਸ ਦੇਵੇ। ਉਹਨਾਂ ਕਿਹਾ ਕਿ (1) ਸਰਕਾਰ ਤੇਲਾਂ ਦੇ ਭਾਵਾਂ ਤੇ ਉਹਨਾਂ ਨਾਲ ਜੋਡ਼ੇ ਟੈਕਸਾਂ ਰਾਹੀ— ਬਹੁਤੇ ਲੋਹਡ਼ੇ ਦਾ ਵਾਧਾ ਕਰਕੇ ਲਾਗਤ ਖਰਚੇ ਵਧਾ ਰਹੀ ਹੈ; ਦੂਜੇ ਕੌਮਾਂਤਰੀ ਮੰਡੀ ਵਿਚ ਕਣਕ ਤੇ ਹੋਰ ਅਨਾਜਾਂ ਦੇ ਭਾਅ ਬੇਹੱਦ ਚਡ਼੍ਹ ਗਏ ਹਨ ਤੇ ਸਰਕਾਰ ਕਈ ਸਾਲ ਦੇ ਜਮ੍ਹਾਂ ਸਟਾਕ ਕੱਢ ਕੇ ਭਾਰੀ ਕਮਾਈ ਕਰ ਸਕਦੀ ਹੈ ਅਤੇ ਸਬ-ਸਿਡੀਆਂ ਵੀ ਪੂਰੀਆਂ ਕਰ ਸਕਦੀ ਹੈ; ਤੀਜੇ ਮੌਸਮ ਦੀ ਖਰਾਬੀ ਅਸਾਧਾਰਨ ਗਰਮੀ ਨਾਲ ਫਸਲਾਂ ਦਾ ਝਾਡ਼ ਬਹੁਤ ਘੱਟ ਰਿਹਾ ਹੈ ਜਿਸ ਕਾਰਨ ਕਿਸਾਨ ਦੇ ਖਰਚੇ ਵੀ ਪੂਰੇ ਨਹੀ— ਹੋਣੇ।ਕਿਸਾਨ ਜਥੇਬੰਦੀਆਂ ਨੂੰ ਏਕਤਾ, ਸਾਂਝੀ ਆਵਾਜ਼ ਬੁਲੰਦ ਕਰਕੇ ਸਰਕਾਰ ਨੂੰ ਮਜਬੂਰ ਕਰਨ ਕਿ ਫਸਲਾਂ ਦਾ ਝਾਡ਼ ਘਟਣ ਅਤੇ ਘੱਟ ਸਹਾਇਕ ਮੁੱਲ ਕਾਰਨ ਕਿਸਾਨਾਂ ਦੀ ਲੁੱਟ-ਖਸੁਟ ਰੋਕੇ, ਕਿਸਾਨ ਅਤੇ ਖਪਤਕਾਰਾਂ ਦੇ ਹਿਤਾਂ ਦੀ ਰਾਖੀ ਕਰਨ ਦਾ ਇਕੋ-ਇਕ ਰਾਹ ਹੈ। ਖੇਤੀ ਜਿਨਸਾਂ ਦੇ ਵਪਾਰ ਦੇ ਨਿਜੀਕਰਣ ਨਾਲ ਕਿਸਾਨਾਂ ਅਤੇ ਖਪਤਕਾਰਾਂ ਦੋਹਾਂ ਦੀ ਲੁੱਟ-ਖਸੁਟ ਵਧੇਗੀ ਅਤੇ ਅੰਨ-ਸੁਰਖਿਆ ਵੀ ਖਤਰੇ ਵਿਚ ਪੈ ਜਾਵੇਗੀ। ਜਜ਼ਬਾਤੀ ਮੁੱਦੇ ਭਡ਼ਕਾਉਣ’’ ਦੀ ਨਿੰਦਾ ਕਰਦਿਆਂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚਾਲੇ ਟਕਰਾਅ ਪੈਦਾ ਕਰਨ ਦੇ ਕੇ—ਦਰ ਦੇ ਹਰਬਿਆਂ ਤੋ— ਦੋਹਾਂ ਰਾਜਾਂ ਦੇ ਲੋਕਾਂ ਨੂੰ ਸਾਵਧਾਨ ਕੀਤਾ ਅਤੇ ਰੋਟੀ ਰੋਜ਼ੀ ਦੇ ਮੁਆਮਲਿਆਂ ਸੰਬੰਧੀ ਏਕਤਾ ਦੀ ਅਤੇ ਸਾਂਝੇ ਘੋਲ ਦੀ ਗੁਹਾਰ ਲਾਈ।ਉਹਨਾਂ ਕਿਸਾਨ ਸਭਾ ਦੀਆਂ ਇਕਾਈਆਂ ਨੂੰ ਅਪੀਲ ਕੀਤੀ ਕਿ ਆਪ ਤੇ ਹੋਰਾਂ ਨਾਲ ਮਿਲ ਕੇ ਸਾਂਝੇ ਤੌਰ ਤੇ ਜ਼ੋਰਦਾਰ ਆਵਾਜ਼ ਉਠਾਉਣ।