ਬਲਾਚੌਰ, (ਉਮੇਸ਼ ਜੋਸ਼ੀ) – ਕਣਕ ਦੀ ਫਸਲ ਪੱਕ ਚੁੱਕੀ ਹੈ ਅਤੇ ਇਸ ਸਬੰਧੀ ਕਿਸਾਨ ਵੀਰਾ ਵਲੋਂ ਆਪਣੀ ਕੜੀ ਮਿਹਨਤ ਮੁਸੱਕਤ ਅਤੇ ਕਾਫੀ ਪੈਸ਼ਾ ਖਰਚ ਕਰਕੇ ਪਾਲੀ ਫਸਲ ਦੀ ਕਟਾਈ ਦਾ ਸਮ੍ਹਾਂ ਆ ਚੁੱਕਾ ਹੈ । ਇਸ ਦੌਰਾਨ ਅਕਸਰ ਹੀ ਪੱਕ ਸੁੱਕੀ ਕਣਕ ਦੀ ਫਸਲ ਨੂੰ ਅੱਗ ਅੱਗਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਅਸੀਂ ਅਜਿਹੇ ਮੌਕੇ ਥੋੜੀ ਜਿਹੀ ਸਾਵਧਾਨੀ ਵਰਤਦਿਆ ਅਜਿਹੀਆ ਦੁਰਘਟਨਾਵਾ ਤੋਂ ਬਚਿਆ ਜਾ ਸਕਦਾ ਹੈ । ਇਹ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਬਲਾਚੌਰ ਦੇ ਉਪ ਮੰਡਲ ਨੰਬਰ 1 ਦੇ ਐਸ.ਡੀ.ਓ. ਭਾਗ ਸਿੰਘ ਵਲੋਂ ਕਿਸ਼ਾਨ ਵੀਰਾ ਨੂੰ ਦਿੰਦਿਆ ਆਖਿਆ ਕਿ ਕਿਸਾਨ ਵੀਰ ਆਪਣੇ ਖੇਤ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਲੱਗਭੱਗ ਇੱਕ ਮਰਲਾ ਫਸਲ ਦੀ ਪਹਿਲੋ ਹੀ ਕਟਾਈ ਕਰ ਲੈਂਣ ਅਤੇ ਉਸ ਜਗ੍ਹਾਂ ਦੇ ਘੇਰੇ ਨੂੰ ਗਿਲਾ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਟਰਾਂਸਫਾਰਮਰ ਤੋਂ ਹੇਠਾ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ । ਉਹਨਾਂ ਅੱਗੇ ਕਿਸਾਨ ਵੀਰਾ ਨੂੰ ਹੋਰ ਵੀ ਅਪੀਲ ਕੀਤੀ ਕਿ ਰਾਤ ਨੂੰ ਕੰਬਾਇਨ ਦੀ ਵਰਤੋਂ ਨਾ ਕਰਨ । ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਬੁਲਾਰੇ ਵਲੋਂ ਖਪਤਕਾਰਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੀ ਜਗ੍ਹਾਂ ਬਿਜਲੀ ਦੀਆਂ ਤਾਰਾ ਢਿੱਲੀਆ ਜਾਂ ਨੀਵੀਆਂ ਜਾ ਕਿਤੇ ਵੀ ਅੱਗ ਲੱਗਣ /ਬਿਜਲੀ ਦੇ ਸਪਾਰਕਿੰਗ ਸਬੰਧੀ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫਤਰ ਜਾਂ ਬਿਜਲੀ ਸਿ਼ਕਾਇਤ ਘਰ ਦੇ ਕੰਟਰੋਲ ਰੂਮ ਵਿੱਚ ਸੂਚਨਾ ਦੇਣ । ਉਹਨਾ ਆਖਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਇਸ ਬਾਬਤ ਖਪਤਕਾਰਾ ਨੂੰ ਸਿ਼ਕਾਇਤ ਦਰਜ ਕਰਾਉਣ ਲਈ ਮੋਬਾਇਲ ਨੰਬਰ ਅਤੇ ਵਟਸਐਂਡ ਨੰਬਰ ਵੀ ਜਾਰੀ ਕੀਤੇ ਗਏ ਹਨ ਜਨ੍ਹਿਾਂ ਉਪਰ ਬਿਜਲੀ ਦੀਆਂ ਢਿੱਲੀਆਂ ਤਾਰਾ ਜਾਂ ਨੀਵੀਆਂ ਤਾਰਾ ਜਾਂ ਅੱਗ ਲੱਗਣ / ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾ ਸਮੇਤ ਲੋਕੇਸ਼ਨ ਪਾ ਕੇ ਭੇਜ ਸਕਦੇ ਹੋ ਜਾ ਸਿੱਧੇ ਤੌਰ ਤੇ ਉਹਨਾ ਦੇ ਧਿਆਨ ਵਿੱਚ ਲਿਆਦਾ ਜਾ ਸਕਦਾ ਹੈ ਤਾਂ ਜੋ ਮੌਕੇ ਤੇ ਹੀ ਸਥਿਤੀ ਨਾਲ ਨਜਿੱਠਿਆ ਜਾ ਸਕੇ ।
ਸਾਵਧਾਨੀਆਂ ਵਰਤਦਿਆਂ ਕਿਸਾਨਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ – ਐਸਡੀਓ ਭਾਗ ਸਿੰਘ
This entry was posted in ਪੰਜਾਬ.